ਆਇਨ
From Wikipedia, the free encyclopedia
Remove ads
ਆਇਅਨ ਜਾਂ ਬਿਜਲੀ ਦਾ ਅਣੂ (/ˈaɪən, -ɒn/)[1] ਇੱਕ ਅਜਿਹਾ ਪਰਮਾਣੂ ਜਾਂ ਅਣੂ ਹੁੰਦਾ ਹੈ ਜੀਹਦੇ ਵਿੱਚ ਬਿਜਲਾਣੂਆਂ ਜਾਂ ਇਲੈਕਟਰਾਨਾਂ ਦੀ ਕੁੱਲ ਗਿਣਤੀ ਪ੍ਰੋਟੋਨਾਂ ਦੀ ਕੁੱਲ ਗਿਣਤੀ ਦੇ ਬਰਾਬਰ ਨਹੀਂ ਹੁੰਦੀ ਜਿਸ ਕਰ ਕੇ ਪਰਮਾਣੂ ਉੱਤੇ ਮੂਲ ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ) ਚਾਰਜ ਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਾਂ ਤਾਂ ਇਸ ਵਿੱਚੋਂ ਇੱਕ ਜਾਂ ਵਧ ਇਲੈਕਟਰਾਨ ਨਿਕਲ ਜਾਂਦੇ ਹਨ ਜਾਂ ਇਸ ਵਿੱਚ ਆ ਜਾਂਦੇ ਹਨ। ਜਦੋਂ ਇਲੈਕਟਰਾਨ ਨਿਕਲ ਜਾਵੇ ਜਾਂ ਜਾਣ ਤਾਂ ਇਸ ਉੱਤੇ ਸਕਾਰਾਤਮਕ ਚਾਰਜ ਆ ਜਾਂਦਾ ਹੈ ਅਤੇ ਜੇਕਰ ਆ ਜਾਵੇ ਜਾਂ ਜਾਣ ਤਾਂ ਨਕਾਰਾਤਮਕ ਚਾਰਜ ਆ ਜਾਂਦਾ ਹੈ। ਧਨਾਤਮਕ ਅਤੇ ਰਿਣਾਤਮਕ ਚਾਰਜ ਹੋਣ ਕਾਰਨ ਦੋ ਜਾਂ ਦੋ ਤੋਂ ਵੱਧ ਆਇਨ ਆਪਸ ਵਿੱਚ ਬਹੁਤ ਜਲਦੀ ਜੁੜ ਜਾਂਦੇ ਹਨ, ਅਤੇ ਜੁੜ ਕੇ ਨਮਕ (ਸੌਲਟ) ਬਣਾਉਂਦੇ ਹਨ। ਇਸ ਤਰਾਂ ਦੇ ਨਮਕ ਨੂੰ ਆਇਨਿਕ ਮਿਸ਼ਰਨ ਵੀ ਕਹਿੰਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads