ਆਈਰੇਨਾ ਸੈਂਡਲਰ
From Wikipedia, the free encyclopedia
Remove ads
ਆਈਰੇਨਾ ਸੈਂਡਲਰ (Polish: Irena Stanisława Sendler) (15 ਫ਼ਰਵਰੀ 1910– 12 ਮਈ 2008), ਇੱਕ ਪੌਲਿਸ਼ ਨਰਸ ਅਤੇ ਸਮਾਜਕ ਕਾਰਕੁਨ ਸੀ ਜੋ ਦੂਜੇ ਮਹਾਂਯੁੱਧ ਦੌਰਾਨ ਜਰਮਨ ਦੇ ਕਬਜ਼ੇ ਹੇਠ ਵਾਰਸਾ ਸ਼ਹਿਰ ਵਿਖੇ ਬੱਚਿਆਂ ਦੇ ਸੈਕਸ਼ਨ ਜਿਸਨੂੰ ਜ਼ੇਗੋਟਾ ਕਿਹਾ ਜਾਂਦਾ ਸੀ, ਦੀ ਮੁਖੀ ਸੀ |[1][2] ਸੈਂਡਲਰ ਨੇ 2500 ਉਹਨਾਂ ਯਹੂਦੀ ਬੱਚਿਆਂ ਨੂੰ ਵਾਰਸਾ ਘੈਟੋ, ਭਾਵ ਕੈਂਪ, ਵਿੱਚੋਂ ਕੱਢ ਕੇ ਉਹਨਾਂ ਦੀ ਜਾਨ ਬਚਾਈ ਸੀ | ਉਸਨੇ ਉਹਨਾਂ ਬੱਚਿਆਂ ਦੀ ਅਸਲ (ਯਹੂਦੀ ) ਛੁਪਾਉਣ ਲਈ ਝੂਠੇ ਦਸਤਾਵੇਜ਼ਾਂ ਦਾ ਵੀ ਇੰਤਜ਼ਾਮ ਕੀਤਾ ਅਤੇ ਇਸ ਆਧਾਰ ਤੇ ਉਹਨਾਂ ਦੇ ਘੈਟੋ ਤੋਂ ਬਾਹਰ ਕੀਤੇ ਹੋਰ ਰਹਿਣ ਦਾ ਪ੍ਰਬੰਧ ਕੀਤਾ ਅਤੇ ਇੰਜ ਉਹਨਾਂ ਨੂੰ ਇਸ ਸਰਬਨਾਸ ਤੋਂ ਬਚਾਇਆ |ਇਸ ਕੰਮ ਵਿੱਚ ਉਸਦੀ ਦੋ ਦਰਜਨ ਹੋਰ ਲੋਕਾਂ ਨੇ ਵੀ ਮਦਦ ਕੀਤੀ | ਸੈਂਡਲਰ ਇਸ ਤ੍ਰਾਸਦੀ ਸਮੇਂ ਸਭ ਤੋਂ ਵੱਧ ਲੋਕਾਂ ਯਹੂਦੀਆਂ ਨੂੰ ਬਚਾਉਣ ਵਾਲੀ ਔਰਤ ਸੀ |[3] .[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads