ਆਕਾਪੂਲਕੋ
From Wikipedia, the free encyclopedia
Remove ads
ਆਕਾਪੂਲਕੋ ਦੇ ਖੁਆਰੇਜ਼ ਜਾਂ ਆਕਾਪੂਲਕੋ ਮੈਕਸੀਕੋ ਦੇ ਗੂਏਰੇਰੋ ਸੂਬੇ ਦਾ ਇੱਕ ਸ਼ਹਿਰ, ਨਗਰਪਾਲਿਕਾ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਮੈਕਸੀਕੋ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 380 ਕਿਲੋਮੀਟਰ ਦੀ ਦੂਰੀ ਉੱਤੇ ਹੈ। ਆਕਾਪੂਲਕੋ ਵਿਖੇ ਇੱਕ ਡੂੰਘੀ ਖਾੜੀ ਹੈ ਅਤੇ ਇਹ ਮੁੱਢਲੇ ਬਸਤੀਵਾਦੀ ਦੌਰ ਤੋਂ ਬੰਦਰਗਾਹ ਹੈ।[1] ਇਹ ਬੰਦਰਗਾਹ ਤੋਂ ਪਾਨਾਮਾ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵੱਲ ਸਮੁੰਦਰੀ ਜਹਾਜ ਜਾਂਦੇ ਹਨ।[2] ਇਹ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਸੂਬੇ ਦੀ ਰਾਜਧਾਨੀ ਚਿਲਪਾਨਸਿੰਗੋ ਤੋਂ ਵੀ ਵੱਡਾ। ਇਹ ਮੈਕਸੀਕੋ ਦਾ ਸਭ ਤੋਂ ਵੱਡਾ ਬੀਚ ਅਤੇ ਬਾਲਨਿਆਰੀਓ ਹੈ।[3]
ਇਹ ਮੈਕਸੀਕੋ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਬੀਚਾਂ ਵਿੱਚੋਂ ਇੱਕ ਹੈ। 1950ਵਿਆਂ ਵਿੱਚ ਹਾਲੀਵੁੱਡ ਕਲਾਕਾਰਾਂ ਅਤੇ ਕਰੋੜਪਤੀਆਂ ਦੇ ਏਥੇ ਆਉਣ ਨਾਲ ਇਹ ਬਹੁਤ ਪ੍ਰਸਿੱਧ ਹੋਇਆ।[4][5][6][7] ਆਕਾਪੂਲਕੋ ਹਾਲੇ ਵੀ ਆਪਣੀ ਰਾਤ ਦੀ ਜ਼ਿੰਦਗੀ ਲਈ ਮਸ਼ਹੂਰ ਹੈ, ਚਾਹੇ ਕਿ ਹੁਣ ਇੱਥੇ ਜ਼ਿਆਦਾਤਰ ਮੈਕਸੀਕੋ ਦੇ ਲੋਕ ਹੀ ਆਉਂਦੇ ਹਨ।[8][9]
Remove ads
ਇਤਿਹਾਸ
8ਵੀਂ ਸਦੀ ਦੇ ਦੌਰਾਨ ਇਸ ਖੇਤਰ ਵਿੱਚ ਓਲਮੇਕ ਲੋਕ ਰਹਿਣ ਲੱਗ ਪਾਏ ਸੀ।
ਆਰਥਿਕਤਾ
ਇਸ ਸ਼ਹਿਰ ਦੀ ਆਰਥਿਕਤਾ ਵਿੱਚ ਸੈਲਾਨੀਆਂ ਦਾ ਬਹੁਤ ਯੋਗਦਾਨ ਹੈ।
ਸੈਰ-ਸਪਾਟਾ
ਆਕਾਪੂਲਕੋ ਵਿੱਚ ਸੈਲਾਨੀ ਇੱਕ ਲੰਮੇ ਸਮੇਂ ਤੋਂ ਆ ਰਹੇ ਹਨ ਅਤੇ ਇਸਦੀ ਪ੍ਰਸਿੱਧੀ 1950ਵਿਆਂ ਵਿੱਚ ਸਿਖਰ ਉੱਤੇ ਸੀ ਜਦ ਹਾਲੀਵੁੱਡ ਕਲਾਕਾਰ ਅਤੇ ਕਰੋੜਪਤੀ ਇੱਥੋਂ ਦੇ ਬੀਚਾਂ ਉੱਤੇ ਛੁੱਟੀਆਂ ਬਿਤਾਉਣ ਆਉਂਦੇ ਸਨ।[10]
ਹਵਾਲੇ
ਬਾਹਰੀ ਸਰੋਤ
Wikiwand - on
Seamless Wikipedia browsing. On steroids.
Remove ads