ਆਖ਼ਰੀ ਪੱਤਾ
From Wikipedia, the free encyclopedia
Remove ads
"ਆਖਰੀ ਪੱਤਾ" (ਅੰਗ੍ਰੇਜ਼ੀ: The Last Leaf) ਓ. ਹੈਨਰੀ ਦੀਆਂ ਪ੍ਰਸਿਧ ਕਹਾਣੀਆਂ ਵਿੱਚੋਂ ਇੱਕ ਹੈ। ਗ੍ਰੀਨਵਿੱਚ ਗਰਾਂ ਵਿੱਚ ਵਾਪਰਦੀ ਇਸ ਕਹਾਣੀ ਵਿੱਚ ਓ. ਹੈਨਰੀ ਨੇ ਆਪਣੀ ਲਿਖਣ ਸ਼ੈਲੀ ਦੇ ਟਿਪੀਕਲ ਪਾਤਰ ਅਤੇ ਥੀਮ ਸਿਰਜੇ ਹਨ।

ਪਲਾਟ
ਜੌਨਸੀ ਨਾਮ ਦੀ ਇੱਕ ਜਵਾਨ ਕੁੜੀ ਬੀਮਾਰ ਹੋ ਗਈ ਹੈ ਅਤੇ ਨਿਮੋਨੀਏ ਨਾਲ ਮਰ ਰਹੀ ਹੈ। ਉਹ ਖਿੜਕੀ ਦੇ ਬਾਹਰ ਅੰਗੂਰ ਦੀ ਵੇਲ ਦੇ ਪੱਤੇ ਪੱਤਝੜ ਦੀ ਰੁੱਤ ਕਾਰਨ ਇੱਕ ਇੱਕ ਕਰ ਕੇ ਡਿੱਗਦੇ ਵੇਖਦੀ ਹੈ ਅਤੇ ਨਿਰਣਾ ਕਰਦੀ ਹੈ ਕਿ ਜਦੋਂ ਆਖਰੀ ਪੱਤਾ ਗਿਰੇਗਾ ਉਹ ਵੀ ਮਰ ਜਾਵੇਗੀ, ਪਰ ਸਿਊ ਉਸਨੂੰ ਇਸ ਤਰ੍ਹਾਂ ਸੋਚਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਬੇਹਰਮਾਨ ਨਾਮਕ ਬੁਢਾ ਨਿਰਾਸ਼ ਕਲਾਕਾਰ ਉਨ੍ਹਾਂ ਦੇ ਹੇਠਾਂ ਵਾਲੇ ਮਕਾਨ ਵਿੱਚ ਰਹਿੰਦਾ ਹੈ। ਉਹ ਦਾਅਵਾ ਕਰਦਾ ਹੈ ਕਿ ਉਹ ਇੱਕ ਆਪਣੀ ਸ਼ਾਹਕਾਰ ਕਲਾਕ੍ਰਿਤੀ ਦੀ ਸਿਰਜਣਾ ਜਰੂਰ ਕਰੇਗਾ, ਹਾਲਾਂਕਿ ਉਸਨੇ ਕਦੇ ਇਹ ਕਾਰਜ ਸ਼ੁਰੂ ਨਹੀਂ ਕੀਤਾ। ਸੂ ਉਸ ਦੇ ਕੋਲ ਜਾਂਦੀ ਹੈ ਅਤੇ ਉਸਨੂੰ ਦੱਸਦੀ ਹੈ ਕਿ ਉਸ ਦੀ ਸਹੇਲੀ ਨਿਮੋਨੀਏ ਨਾਲ ਮਰ ਰਹੀ ਹੈ ਅਤੇ ਕਹਿੰਦੀ ਹੈ ਆਖਰੀ ਪੱਤਾ ਗਿਰੇਗਾ ਤਾਂ ਉਹ ਮਰ ਜਾਵੇਗੀ। ਬੇਹਰਮਾਨ ਨੇ ਇਸ ਦਾ ਮਜਾਕ ਉਡਾਇਆ ਅਤੇ ਇਸਨੂੰ ਉਸ ਦੀ ਮੁਰਖਤਾ ਦੱਸਿਆ। ਰਾਤ ਨੂੰ ਇੱਕ ਬਹੁਤ ਹੀ ਜੋਰਦਾਰ ਹਨੇਰੀ ਆਉਂਦੀ ਹੈ ਅਤੇ ਹਵਾ ਗੂੰਜ ਰਹੀ ਹੈ ਅਤੇ ਕਣੀਆਂ ਲਗਾਤਾਰ ਖਿੜਕੀ ਉੱਤੇ ਡਿੱਗ ਰਹੀਆਂ ਹਨ। ਸੂ ਖਿੜਕੀਆਂ ਅਤੇ ਪਰਦੇ ਬੰਦ ਕਰ ਦਿੰਦੀ ਹੈ ਅਤੇ ਜੌਨਸੀ ਨੂੰ ਸੌਂ ਜਾਣ ਲਈ ਕਹਿੰਦੀ ਹੈ। ਹਾਲਾਂ ਵੀ ਵੇਲ ਤੇ ਇੱਕ ਪੱਤਾ ਬਚਾ ਹੋਇਆ ਸੀ। ਜੌਨਸੀ ਮੰਨਦੀ ਨਹੀਂ ਪਰ ਸੂ ਜ਼ੋਰ ਪਾਉਂਦੀ ਹੈ। ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਜੌਨਸੀ ਆਖਰੀ ਪੱਤੇ ਨੂੰ ਡਿੱਗਦੇ ਹੋਏ ਵੇਖੇ। ਸਵੇਰੇ, ਜੌਨਸੀ ਵੇਲ ਨੂੰ ਵੇਖਣਾ ਚਾਹੁੰਦੀ ਹੈ। ਸੋਚਦੀ ਹੈ ਕਿ ਸਾਰੇ ਪੱਤੇ ਡਿੱਗ ਚੁੱਕੇ ਹੋਣਗੇ ਲੇਕਿਨ ਉਸਨੂੰ ਹੈਰਾਨੀ ਹੁੰਦਾ ਹੈ ਕਿ ਅਜੇ ਵੀ ਪੱਤਾ ਕਾਇਮ ਹੈ।
ਜੌਨਸੀ ਅਗਲੇ ਦਿਨ ਉਹ ਸੋਚਦੀ ਹੈ ਕਿ ਇਹ ਅੱਜ ਗਿਰ ਜਾਵੇਗਾ। ਲੇਕਿਨ ਉਹ ਅਗਲੇ ਦਿਨ ਤੱਕ ਵੀ ਨਹੀਂ ਗਿਰਦਾ। ਜੌਨਸੀ ਸੋਚਦੀ ਹੈ ਕਿ ਇਹ ਪੱਤਾ ਉਸਨੂੰ ਇਹ ਦੱਸਣ ਲਈ ਉਥੇ ਹੀ ਹੈ ਕਿ ਉਹ ਕਿੰਨੀ ਕਮਜੋਰ ਹੈ ਜੋ ਮੌਤ ਲੋਚਦੀ ਹੈ। ਉਸਨੇ ਆਪਣੇ ਆਪ ਨੂੰ ਜੀਣ ਲਈ ਫੇਰ ਤਿਆਰ ਕੀਤਾ ਅਤੇ ਉਹ ਰਾਜੀ ਹੋਣ ਲੱਗਦੀ ਹੈ। ਸ਼ਾਮ ਨੂੰ ਡਾਕਟਰ ਆਉਂਦਾ ਹੈ ਤੇ ਸੂ ਨੂੰ ਦੱਸਦਾ ਹੈ ਕਿ ਮਿ. ਬੇਹਰਮਾਨ ਨਿਮੋਨੀਏ ਨਾਲ ਮਰ ਰਿਹਾ ਹੈ, ਉਸ ਦੇ ਬਚਣ ਦੀ ਕੋਈ ਉਮੀਦ ਨਹੀਂ। ਦਰਬਾਨ ਨੇ ਉਸਨੂੰ ਇਸ ਹਾਲਤ ਵਿੱਚ ਵੇਖਿਆ ਸੀ। ਉਸ ਦੇ ਜੁੱਤੇ ਅਤੇ ਕੱਪੜੇ ਭਿੱਜੇ ਹੋਏ ਸਨ ਅਤੇ ਬਰਫ਼ ਵਾਂਗ ਠਰੇ ਹੋਏ ਸਨ। ਪਤਾ ਨਹੀਂ ਐਨੀ ਭਿਆਨਕ ਰਾਤ ਵਿੱਚ ਉਹ ਕਿੱਥੇ ਗਿਆ ਸੀ। ਲੇਕਿਨ ਉਸ ਦੇ ਕਮਰੇ ਵਿੱਚੋਂ ਇੱਕ ਬਲ ਰਹੀ ਲਾਲਟੈਣ, ਇੱਕ ਪੌੜੀ, ਕੁਝ ਖਿਲਰੇ ਪਏ ਬੁਰਸ਼ ਅਤੇ ਫਲਕ ਉੱਤੇ ਕੁੱਝ ਹਰਾ ਅਤੇ ਪੀਲਾ ਰੰਗ ਮਿਲਾਏ ਹੋਏ ਸਨ। "ਜਰਾ ਖਿੜਕੀ ਤੋਂ ਬਾਹਰ ਤਾਂ ਵੇਖ - ਦੀਵਾਰ ਦੇ ਕੋਲ ਦੀ ਉਸ ਆਖਰੀ ਪੱਤੇ ਨੂੰ। ਕੀ ਤੈਨੂੰ ਕਦੇ ਹੈਰਾਨੀ ਨਹੀਂ ਹੋਈ ਕਿ ਇੰਨੀ ਹਨੇਰੀ ਅਤੇ ਤੂਫਾਨ ਵਿੱਚ ਵੀ ਉਹ ਪੱਤਾ ਹਿਲਦਾ ਕਿਉਂ ਨਹੀਂ ਸੀ? ਪਿਆਰੀ ਸਹੇਲੀ, ਇਹੀ ਬੇਹਰਮਾਨ ਦੀ ਸ਼ਾਹਕਾਰ ਰਚਨਾ ਸੀ। ਜਿਸ ਰਾਤ ਆਖਰੀ ਪੱਤਾ ਡਿੱਗਿਆ ਸੀ ਉਸੇ ਰਾਤ ਉਸਨੇ ਇਸਨੂੰ ਬਣਾਇਆ ਸੀ।"
Remove ads
ਰੂਪਾਂਤਰਣ
ਓ. ਹੈਨਰੀ ਦੀਆਂ ਕਹਾਣੀਆਂ ਤੇ ਆਧਾਰਿਤ 1952 ਵਿੱਚ 'ਓ. ਹੈਨਰੀ'ਜ ਫੁਲ ਹਾਉਸ' ਨਾਮਕ ਚਲਚਿਤਰ ਬਣਿਆ ਉਸ ਵਿੱਚ ਇਹ ਕਹਾਣੀ ਵੀ ਸ਼ਾਮਲ ਹੈ। ਅਤੇ ਫੇਰ 1983 ਵਿੱਚ 24 ਮਿੰਟ ਦੀ ਫਿਲਮ ਬਣੀ।[1] 2013 ਵਿੱਚ ਬਾਲੀਵੁਡ ਫ਼ਿਲਮ ਲੁਟੇਰਾ ਵੀ ਇਸ ਕਹਾਣੀ ਉੱਤੇ ਆਧਾਰਿਤ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads