ਆਤਮਾ

From Wikipedia, the free encyclopedia

ਆਤਮਾ
Remove ads

ਆਤਮਾ, ਕਈ ਧਾਰਮਿਕ, ਫ਼ਲਸਫ਼ੀ, ਮਨੋਵਿਗਿਆਨੀ ਅਤੇ ਮਿਥਿਹਾਸਕ ਰਿਵਾਇਤਾਂ ਵਿੱਚ ਕਿਸੇ ਇਨਸਾਨ ਜਾਂ ਜਿੰਦਾ ਪ੍ਰਾਣੀ ਦੀ ਨਿਰਾਕਾਰ ਅਤੇ, ਕਈ ਧਾਰਨਾਵਾਂ 'ਚ, ਅਮਰ ਤੱਤ ਹੁੰਦੀ ਹੈ।[1] ਅਬਰਾਹਮੀ ਧਰਮਾਂ ਵਿੱਚ ਆਤਮਾਵਾਂ—ਘੱਟੋ-ਘੱਟ ਅਮਰ ਆਤਮਾਵਾਂ—ਸਿਰਫ਼ ਇਨਸਾਨਾਂ ਕੋਲ ਮੰਨੀਆਂ ਜਾਂਦੀਆਂ ਹਨ। ਮਿਸਾਲ ਵਜੋਂ, ਕੈਥੋਲਿਕ ਧਰਮ-ਸ਼ਾਸਤਰੀ ਤੋਮਾਸ ਆਕੀਨਾਸ ਨੇ ਹਰੇਕ ਪ੍ਰਾਣੀ ਨੂੰ "ਆਤਮਾ" ਦਾ ਮਾਲਕ ਮੰਨਿਆ ਹੈ ਪਰ ਅਮਰ ਆਤਮਾਵਾਂ ਦੇ ਮਾਲਕ ਸਿਰਫ਼ ਮਨੁੱਖ ਮੰਨੇ ਹਨ।[2] ਹੋਰ ਧਰਮ (ਖ਼ਾਸ ਕਰ ਕੇ ਜੈਨ ਅਤੇ ਹਿੰਦੂ ਧਰਮ) ਇਹ ਸਿਖਾਉਂਦੇ ਹਨ ਕਿ ਸਾਰੇ ਜੀਵਾਂ ਵਿੱਚ ਆਤਮਾ ਹੁੰਦੀ ਹੈ ਅਤੇ ਕੁਝ ਦੱਸਦੇ ਹਨ ਕਿ ਅਜੀਵੀ ਇਕਾਈਆਂ ਵਿੱਚ ਵੀ ਆਤਮਾਵਾਂ ਹੁੰਦੀਆਂ ਹਨ ਜਿਸ ਧਾਰਨਾ ਨੂੰ ਜੀਵਾਤਮਵਾਦ ਆਖਿਆ ਜਾਂਦਾ ਹੈ।[3] ਸਿੱਖੀ ਆਤਮਾ ਨੂੰ ਪਰਮਾਤਮਾ ਭਾਵ ਵਾਹਿਗੁਰੂ ਦਾ ਅਟੁੱਟ ਹਿੱਸਾ ਮੰਨਦੀ ਹੈ।[4][5][6]

Thumb
ਵਿਲੀਅਮ ਬੂਗਰੋ ਦੀ ਤਸਵੀਰ; ਸੁਰਗਾਂ ਨੂੰ ਲਿਜਾਈ ਜਾ ਰਹੀ ਆਤਮਾ
Thumb
ਚਾਰੁਨ (ਮੌਤ ਦਾ ਦੈਂਤ) ਅਤੇ ਮਰੀਆਂ ਹੋਈਆਂ ਆਤਮਾਵਾਂ। 4ਥੀ ਸਦੀ ਈ.ਪੂ.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads