ਆਬਿਦ ਹੁਸੈਨ

From Wikipedia, the free encyclopedia

Remove ads

ਡਾ. ਆਬਿਦ ਹੁਸੈਨ (26 ਦਸੰਬਰ 1926 – 21 ਜੂਨ 2012) ਇੱਕ ਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ ਸੀ। ਉਹ 1992 ਤੋਂ 1990 ਤੱਕ ਯੂਨਾਈਟਡ ਸਟੇਟਸ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਸੀ ਅਤੇ 1985 ਤੋਂ 1990 ਤੱਕ ਯੋਜਨਾ ਕਮਿਸ਼ਨ ਦਾ ਇੱਕ ਮੈਂਬਰ ਸੀ।

ਵਿਸ਼ੇਸ਼ ਤੱਥ ਆਬਿਦ ਹੁਸੈਨ, ਜਨਮ ...
Remove ads

ਨਿੱਜੀ ਜ਼ਿੰਦਗੀ

ਉਸ ਨੇ "ਹਿੰਦ-ਚੀਨ ਝਗੜਾ ਅਤੇ ਭਾਰਤੀ ਉਪ ਮਹਾਦੀਪ ਚ ਅੰਤਰ-ਰਾਸ਼ਟਰੀ ਰਾਜਨੀਤੀ', (1977) ਦੀ ਲੇਖਕ ਤ੍ਰਿਲੋਕ ਕਾਰਕੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਉਸ ਦਾ ਭਰਾ ਇਰਸ਼ਾਦ ਪੰਜਾਤਨ ਅਭਿਨੇਤਾ ਅਤੇ ਮਾਈਮ ਕਲਾਕਾਰ ਹੈ, ਜਿਸਨੇ ਜਰਮਨ ਫਿਲਮ Der Schuh des Manitu 'ਚ ਅਭਿਨੈ ਕੀਤਾ ਹੈ। ਡਾ. ਹੁਸੈਨ, ਆਪਣੇ ਜੱਦੀ ਸ਼ਹਿਰ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿੱਚ ਵੱਡਾ ਹੋਇਆ ਅਤੇ 1942 ਵਿੱਚ ਉਥੋਂ ਦੇ ਨਿਜ਼ਾਮ ਕਾਲਜ ਤੋਂ ਉਸਨੇ ਮੁਢਲੀ ਪੜ੍ਹਾਈ ਮੁਕੰਮਲ ਕੀਤੀ।[1]

ਆਬਿਦ ਹੁਸੈਨ ਸਿਵਲ ਸੁਸਾਇਟੀ डा ਇੱਕ ਸਰਗਰਮ ਮੈਂਬਰ ਸੀ ਅਤੇ ਉਸਨੇ ਵਿਸ਼ਵੀਕਰਨ, ਇੰਟਰਨੈੱਟ ਸੈਂਸਰਿਸ਼ਪ, ਲਿੰਗ ਮੁੱਦੇ, ਪ੍ਰਗਟਾਵੇ ਦੀ ਆਜ਼ਾਦੀ, ਅਤੇ ਸਭਿਆਚਾਰਕ ਸਾਪੇਖਵਾਦ ਸਮੇਤ ਅਨੇਕ ਮੁੱਦਿਆਂ ਬਾਰੇ ਚਲੀ ਸਮਕਾਲੀ ਬਹਿਸ ਵਿੱਚ ਤਕੜਾ ਯੋਗਦਾਨ ਪਾਇਆ।[2][3][4][5][6][7]

21 ਜੂਨ 2012 ਨੂੰ, ਆਬਿਦ ਹੁਸੈਨ ਦੀ ਦਿਲ ਦੇ ਵੱਡੇ ਦੌਰੇ ਨਾਲ ਲੰਡਨ ਵਿੱਚ ਮੌਤ ਹੋ ਗਈ।[8]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads