ਆਮੇਰ ਦਾ ਕਿਲ੍ਹਾ
From Wikipedia, the free encyclopedia
Remove ads
ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈਪੁਰ ਸ਼ਹਿਰ ਤੋਂ 11 ਕਿਮੀ ਦੂਰ ਸਥਿਤ ਹੈ। ਇਹ ਜੈਪੁਰ ਦੇ ਪ੍ਰਮੁੱਖ ਸੈਰ ਸਥਾਨਾਂ ਵਿੱਚੋਂ ਇੱਕ ਹੈ, ਜੋ ਕਿ ਪਹਾੜੀ ਤੇ ਸਥਿਤ ਹੈ। ਆਮੇਰ ਕਿਲੇ ਦਾ ਨਿਰਮਾਣ ਰਾਜਾ ਮਾਨ ਸਿੰਘ - ਪਹਿਲਾ ਨੇ ਕਰਵਾਇਆ ਸੀ। ਆਮੇਰ ਦੁਰਗ ਹਿੰਦੂ ਤੱਤਾਂ ਦੀ ਆਪਣੀ ਕਲਾਤਮਕ ਸ਼ੈਲੀ ਲਈ ਜਾਣਿਆ ਜਾਂਦਾ ਹੈ। ਆਪਣੀ ਵਿਸ਼ਾਲ ਪ੍ਰਾਚੀਰ, ਦਰਵਾਜਿਆਂ ਦੀ ਲੜੀ, ਅਤੇ ਲੰਬੇ ਸਰਪਿਲਾਕਾਰ ਰਸਤੇ ਦੇ ਨਾਲ ਇਹ ਆਪਣੇ ਸਾਹਮਣੇ ਦੇ ਵੱਲ ਸਥਿਤ ਮਾਵਠਾ ਝੀਲ ਦੇ ਵੱਲ ਵੇਖਦਾ ਹੋਇਆ ਖੜਾ ਹੈ।
ਇਸ ਕਿਲ੍ਹੇ ਦੀ ਸੁੰਦਰਤਾ ਦਾ ਅੰਦਾਜ਼ਾ ਇਸਦੀ ਚਾਰ ਦੀਵਾਰੀ ਅੰਦਰਲੀ ਬਣਤਰ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣੇ ਦੀਵਾਨੇ-ਏ-ਖ਼ਾਸ ਅਤੇ ਦੀਵਾਨੇ-ਏ-ਆਮ ਹਨ। ਦੀਵਾਨੇ-ਏ-ਆਮ ਆਮ ਜਨਤਾ ਲਈ ਬਣਿਆ ਹੈ ਅਤੇ ਦੀਵਾਨੇ-ਏ-ਖ਼ਾਸ ਦੀ ਵਰਤੋਂ ਨਿਜੀ ਪ੍ਰਯੋਜਨਾਂ ਲਈ ਬਣਾਇਆ ਗਿਆ ਹੈ। ਦੀਵਾਨੇ-ਏ-ਖ਼ਾਸ ਵਿੱਚ ਸ਼ੀਸ਼ ਮਹਿਲ ਅਤੇ ਸੁਖ ਨਿਵਾਸ ਸ਼ਾਮਿਲ ਹਨ। ਕਿਲ੍ਹੇ ਦੇ ਥੰਮਾਂ ਵਿੱਚ ਬਣੇ ਪਾਣੀ ਦੇ ਝਰਨੇ ਗਰਮੀਆਂ ਵਿੱਚ ਵੀ ਕਿਲ੍ਹੇ ਨੂੰ ਠੰਡਾ ਰਖਦੇ ਹਨ। ਇਸਨੂੰ ਆਮੇਰ ਮਹਿਲ ਵੀ ਕਿਹਾ ਜਾਂਦਾ ਹੈ। ਰਾਜਪੂਤ ਮਹਾਰਾਜੇ ਆਪਣੇ ਪਰਿਵਾਰਾਂ ਨਾਲ ਕਿਲ੍ਹੇ ਅੰਦਰ ਰਿਹਾ ਕਰਦੇ ਸਨ। ਕਿਲ੍ਹੇ ਦੇ ਪ੍ਰਵੇਸ਼ ਦਰਵਾਜੇ ਕੋਲ ਮਾਂ ਸ਼ਿਲਾ ਦੇਵੀ ਦਾ ਮੰਦਿਰ ਹੈ।
ਆਮੇਰ ਕਿਲ੍ਹਾ, ਜੈਗੜ ਕਿਲ੍ਹੇ ਦੇ ਨਾਲ ਹੀ ਅਰਵਾਲੀ ਪਹਾੜ ਉੱਤੇ ਇੱਕ ਟਿੱਲੇ ਉੱਪਰ ਸਥਿਤ ਹੈ। ਇਹ ਦੋਵੇ ਕਿਲ੍ਹੇ ਅਲੱਗ ਹੁੰਦੇ ਹੋਏ ਵੀ ਇੱਕ ਸਰਚਨਾ ਵਾਲੀ ਦਿੱਖ ਦਿੰਦੇ ਹਨ, ਦੋਹੇ ਇਮਾਰਤਾਂ ਨਜਦੀਕ ਹੋਣ ਕਰਨ ਦਿਖਾਣ ਵਿੱਚ ਇੱਕ ਹੀ ਇਮਾਰਤ ਦਾ ਚਿੱਤਰ ਪੇਸ਼ ਕਰਦਿਆਂ ਹਨ। ਆਮੇਰ ਕਿਲ੍ਹਾ ਅਤੇ ਜੈਗੜ ਕਿਲ੍ਹਾ ਸਰੁੰਗ ਰਹੀ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਸਰੁੰਗ ਦਾ ਮੁੱਖ ਮਕਸਦ ਯੁੱਧ ਸਮੇਂ ਰਾਜ ਪਰਿਵਾਰ ਨੂੰ ਆਮੇਰ ਦੇ ਕਿਲ੍ਹੇ ਤੋਂ ਜੈਗੜ ਕਿਲ੍ਹੇ ਵਿੱਚ ਪਹੁੰਚਾਣਾ ਸੀ, ਜਿਹੜਾ ਕੇ ਆਮੇਰ ਕਿਲ੍ਹੇ ਦੇ ਮੁਕਾਬਲੇ ਜਿਆਦਾ ਸੁਰੱਖਿਅਤ ਸੀ।
ਜੈਪੁਰ ਤੋਂ ਪਹਿਲਾਂ ਕਸਵਾਹਾਂ (ਮੋਰੀਯਾ) ਰਾਜਵੰਸ਼ ਦੀ ਰਾਜਧਾਨੀ ਆਮੇਰ ਸੀ। ਮਹਿਲ ਵਿੱਚ ਜੈ ਮੰਦਿਰ, ਸ਼ੀਸ਼ ਮਹਿਲ, ਸੁੱਖ ਨਿਵਾਸ ਅਤੇ ਗਣੇਸ਼ ਪੋਲ ਦਿੱਲ ਖਿਚਵੀਆ ਥਾਵਾਂ ਹਨ। ਆਮੇਰ ਕਿਲ੍ਹਾ ਕਲਾ ਦਾ ਇੱਕ ਵਾਧੀਆ ਨਮੂਨਾ ਹੈ। ਇਸ ਕਿਲ੍ਹੇ ਦੀ ਵਰਤੋਂ ਕਈ ਫਿਲਮਾਂ ਵਿੱਚ ਵੀ ਕੀਤੀ ਗਈ ਹੈ।
Remove ads
Wikiwand - on
Seamless Wikipedia browsing. On steroids.
Remove ads