ਆਰੰਭ ਦੀ ਮਿੱਥ

From Wikipedia, the free encyclopedia

Remove ads

ਆਰੰਭ ਦੀ ਮਿੱਥ ਇੱਕ ਮਿਥ ਹੈ ਜੋ ਕੁਦਰਤੀ ਜਾਂ ਸਮਾਜਿਕ ਸੰਸਾਰ ਦੇ ਕਿਸੇ ਗੁਣ ਦੀ ਮੂਲ ਉਤਪਤੀ ਦਾ ਵਰਣਨ ਕਰਦੀ ਹੈ। ਆਰੰਭ ਦੀ ਮਿੱਥ ਦੀ ਇੱਕ ਕਿਸਮ ਬ੍ਰਹਿਮੰਡ ਦੀ ਮਿਥ ਹੈ, ਜੋ ਕਿ ਸੰਸਾਰ ਦੀ ਸਿਰਜਣਾ ਦੀ ਵਿਆਖਿਆ ਕਰਦੀ ਹੈ। ਐਪਰ, ਬਹੁਤੇ ਸਭਿਆਚਾਰਾਂ ਵਿੱਚ ਬ੍ਰਹਿਮੰਡ ਦੀ ਉਤਪਤੀ ਦੀ ਮਿਥ ਤੋਂ ਬਾਅਦ ਦੀਆਂ ਕਹਾਣੀਆਂ ਹਨ, ਜੋ ਕਿ ਪਹਿਲਾਂ ਹੀ ਮੌਜੂਦ ਬ੍ਰਹਿਮੰਡ ਦੇ ਅੰਦਰ ਕੁਦਰਤੀ ਵਰਤਾਰਿਆਂ ਅਤੇ ਮਨੁੱਖੀ ਸੰਸਥਾਵਾਂ ਦੇ ਉਤਪੰਨ ਹੋਣ ਦਾ ਵਰਣਨ ਕਰਦੀਆਂ ਹਨ। 

ਪੱਛਮੀ ਕਲਾਸੀਕਲ ਸਕਾਲਰਸ਼ਿਪ ਵਿਚ, ਪ੍ਰਾਚੀਨ ਯੂਨਾਨੀ αἴτιον, "ਕਾਰਨ" ਤੋਂ etiological ਮਿਥ ਅਤੇ aition ਸ਼ਬਦ ਦੀ ਵਰਤੋਂ ਕਈ ਵਾਰ ਅਜਿਹੀ ਮਿਥ ਲਈ ਕੀਤੀ ਜਾਂਦੀ ਹੈ ਜੋ ਵਿਸ਼ੇਸ਼ ਤੌਰ ਤੇ ਕਿਸੇ ਵਸਤੂ ਜਾਂ ਰੀਤ ਰਵਾਜ ਦੇ ਵਜੂਦ ਵਿੱਚ ਆਉਣ ਦੀ ਵਿਆਖਿਆ ਕਰਦੀ ਹੈ। 

Remove ads

ਆਰੰਭ ਦੀਆਂ ਮਿੱਥਾਂ ਦੀ ਪ੍ਰਕਿਰਤੀ

ਆਰੰਭ ਦੀ ਹਰ ਮਿੱਥ ਸ੍ਰਿਸ਼ਟੀ ਦੀ ਇੱਕ ਕਹਾਣੀ ਹੈ: ਆਰੰਭ ਦੀਆਂ ਮਿੱਥਾਂ ਦੱਸਦੀਆਂ ਹਨ ਕਿ ਕਿਵੇਂ ਕੋਈ ਨਵੀਂ ਹਕੀਕਤ ਹੋਂਦ ਵਿੱਚ ਆਈ।[1] ਬਹੁਤ ਸਾਰੇ ਮਾਮਲਿਆਂ ਵਿੱਚ, ਆਰੰਭ ਦੀਆਂ ਮਿੱਥਾਂ ਸਥਾਪਿਤ ਵਿਵਸਥਾ ਨੂੰ ਸਹੀ ਸਿੱਧ ਵੀ ਕਰਦੀਆਂ ਹਨ ਕਿ ਇਹ ਪਵਿੱਤਰ ਤਾਕਤਾਂ ਵਲੋਂ ਸਥਾਪਿਤ ਕੀਤੀ ਗਈ ਸੀ।[1] ਬ੍ਰਹਿਮੰਡਕ ਮਿੱਥਾਂ ਅਤੇ ਆਰੰਭ ਦੀਆਂ ਮਿੱਥਾਂ ਵਿੱਚ ਫਰਕ ਸਪਸ਼ਟ ਭਾਂਤ ਨਹੀਂ ਹੈ। ਸੰਸਾਰ ਦੇ ਕਿਸੇ ਹਿੱਸੇ ਦੀ ਉਤਪਤੀ ਬਾਰੇ ਕੋਈ ਵੀ ਮਿੱਥ ਸੰਸਾਰ ਦੀ ਹੋਂਦ ਨੂੰ ਮੰਨ ਕੇ ਚੱਲਦੀ ਹੈ - ਇਸ ਲਈ ਬਹੁਤ ਸਾਰੇ ਸਭਿਆਚਾਰਾਂ ਲਈ, ਇੱਕ ਬ੍ਰਹਿਮੰਡ ਮਿਥ ਦੀ ਕਲਪਨਾ ਜ਼ਰੂਰੀ ਹੈ।ਇਸ ਅਰਥ ਵਿਚ, ਕੋਈ ਆਰੰਭ ਦੀਆਂ ਮਿੱਥਾਂ ਨੂੰ ਆਪਣੇ ਸਭਿਆਚਾਰਾਂ ਦੀਆਂ 'ਬ੍ਰਹਿਮੰਡ ਦੀਆਂ ਮਿੱਥਾਂ' ਦਾ ਨਿਰਮਾਣ ਕਰਨ ਅਤੇ ਉਨ੍ਹਾਂ ਵਿਸਤਾਰ ਕਰਨ ਬਾਰੇ ਸੋਚ ਸਕਦਾ ਹੈ।[1] ਵਾਸਤਵ ਵਿੱਚ, ਰਵਾਇਤੀ ਸਭਿਆਚਾਰਾਂ ਵਿੱਚ, ਕਿਸੇ ਆਰੰਭ ਦੀ ਮਿੱਥ ਦੇ ਉਚਾਰਨ ਦਾ ਮੁੱਖਬੰਦ ਅਕਸਰ ਬ੍ਰਹਿਮੰਡ ਦੀ ਮਿੱਥ ਦੇ ਉਚਾਰਨ ਨਾਲ ਹੁੰਦਾ ਹੈ। [2]

ਕੁਝ ਅਕਾਦਮਿਕ ਸਰਕਲਾਂ ਵਿੱਚ, ਪਦ "ਮਿੱਥ" ਸਹੀ ਰੂਪ ਵਿੱਚ ਸਿਰਫ ਮੂਲ ਅਤੇ ਬ੍ਰਹਿਮੰਡੀ ਮਿੱਥਾਂ ਦਾ ਲਖਾਇਕ ਹੁੰਦਾਹੈ। ਮਿਸਾਲ ਦੇ ਤੌਰ ਤੇ, ਬਹੁਤ ਸਾਰੇ ਲੋਕਧਾਰਾ ਸ਼ਾਸਤਰੀ ਲੇਬਲ "ਮਿੱਥ" ਨੂੰ ਸ੍ਰਿਸ਼ਟੀ ਬਾਰੇ ਕਹਾਣੀਆਂ ਲਈ ਰਿਜ਼ਰਵ ਕਰਦੇ ਹਨ। ਰਵਾਇਤੀ ਕਹਾਣੀਆਂ, ਜੋ ਕਿ ਆਰੰਭ 'ਤੇ ਕੇਂਦਰਿਤ ਨਹੀਂ ਹੁੰਦੀਆਂ,' 'ਦੰਤਕਥਾ' 'ਅਤੇ' ਲੋਕ ਕਥਾ ਦੀਆਂ ਸ਼੍ਰੇਣੀਆਂ ਵਿੱਚ ਆਉਂਦੀਆਂ ਹਨ, ਜਿਸਨੂੰ ਲੋਕਧਾਰਾ ਦੇ ਲੇਖਕ ਮਿਥਿਹਾਸ ਤੋਂ ਵੱਖ ਕਰਦੇ ਹਨ।.[3]

ਇਤਿਹਾਸਕਾਰ ਮਿਰਸੀਆ ਅਲੀਡੇ ਅਨੁਸਾਰ, ਬਹੁਤ ਸਾਰੇ ਰਵਾਇਤੀ ਸੱਭਿਆਚਾਰਾਂ ਲਈ, ਤਕਰੀਬਨ ਹਰੇਕ ਪਵਿੱਤਰ ਕਹਾਣੀ ਆਰੰਭ ਦੀ  ਮਿੱਥ  ਹੈ। ਪਰੰਪਰਾਗਤ ਮਨੁੱਖ ਆਪਣੀ ਜ਼ਿੰਦਗੀ ਨੂੰ ਮਿਥਿਹਾਸਿਕ ਜੁੱਗ ਵੱਲ "ਸਦੀਵੀ ਵਾਪਸੀ" ਦੇ ਰੂਪ ਵਿੱਚ ਵੇਖਦੇ ਹੋਏ ਪਵਿਤਰ ਘਟਨਾਵਾਂ ਨੂੰ ਮਾਡਲ ਮੰਨ ਕੇ ਵਿਵਹਾਰ ਕਰਨ ਵੱਲ ਰੁਚਿਤ ਹੁੰਦੇ ਹਨ। ਇਸ ਧਾਰਨਾ ਦੇ ਕਾਰਨ, ਲਗਭਗ ਹਰ ਪਵਿੱਤਰ ਕਹਾਣੀ ਉਹਨਾਂ ਘਟਨਾਵਾਂ ਦੀ ਕਹਾਣੀ ਦੱਸਦੀ ਹੈ ਜਿਹੜੀਆਂ ਮਨੁੱਖੀ ਵਤੀਰੇ ਲਈ ਇੱਕ ਨਵੀਂ ਮਿਸਾਲ ਕਾਇਮ ਕਰਦੀਆਂ ਸਨ, ਅਤੇ ਇਸ ਪ੍ਰਕਾਰ ਲਗਭਗ ਹਰੇਕ ਪਵਿੱਤਰ ਕਹਾਣੀ ਸ਼੍ਰਿਸਟੀ ਦੀ ਕਹਾਣੀ ਹੈ।[4]

Remove ads

ਸਮਾਜਿਕ ਪ੍ਰਕਾਰਜ 

ਆਰੰਭ ਦੀਆਂ ਕੋਈ ਮਿੱਥ ਅਕਸਰ ਮਾਮਲਿਆਂ ਦੀ ਮੌਜੂਦਾ ਸਥਿਤੀ ਨੂੰ ਜਾਇਜ਼ ਠਹਿਰਾਉਣ ਲਈ ਕੰਮ ਕਰਦੀ ਹੈ। ਰਵਾਇਤੀ ਸੱਭਿਆਚਾਰਾਂ ਵਿੱਚ, ਆਰੰਭ ਦੀਆਂ ਮਿੱਥਾਂ ਵਿੱਚ ਵਰਣਿਤ ਇਕਾਈਆਂ ਅਤੇ ਸ਼ਕਤੀਆਂ ਨੂੰ ਅਕਸਰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਦੀ ਸਥਿਤੀ ਨੂੰ ਇਹਨਾਂ ਸੰਸਥਾਵਾਂ ਅਤੇ ਤਾਕਤਾਂ ਦਾ ਕਾਰਜਾਂ ਦਾ ਨਤੀਜਾ ਦੱਸ ਕੇ ਆਰੰਭ ਦੀਆਂ ਮਿੱਥਾਂ ਮੌਜੂਦਾ ਵਿਵਸਥਾ ਨੂੰ ਪਵਿੱਤਰਤਾ ਦਾ ਚਾਨਣ ਘੇਰਾ ਪਹਿਨਾ ਦਿੰਦੀਆਂ ਹਨ: "ਮਿੱਥਾਂ ਤੋਂ ਪਤਾ ਚਲਦਾ ਹੈ ਕਿ ਵਿਸ਼ਵ, ਆਦਮੀ ਅਤੇ ਜੀਵਨ ਦਾ ਅਲੌਕਿਕ ਮੂਲ ਅਤੇ ਇਤਿਹਾਸ ਹੈ ਅਤੇ ਇਹ ਇਤਿਹਾਸ ਮਹੱਤਵਪੂਰਣ, ਕੀਮਤੀ ਅਤੇ ਮਿਸਾਲੀ ਹੈ।"[5] ਬਹੁਤ ਸਾਰੇ ਸਭਿਆਚਾਰ ਉਮੀਦ ਪੈਦਾ ਕਰਦੇ ਹਨ ਕਿ ਲੋਕ ਮਿਥਿਹਾਸਕ ਦੇਵਤਿਆਂ ਅਤੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਬਣਾਉਂਦੇ ਹਨ, ਉਹਨਾਂ ਦੇ ਕੰਮ ਦੀ ਰੀਸ ਕਰਦੇ ਹਨ ਅਤੇ ਉਹਨਾਂ ਦੀਆਂ ਰੀਤਾਂ ਨੂੰ ਕਾਇਮ ਰੱਖਦੇ ਹਨ। 

ਜਦੋਂ ਮਿਸ਼ਨਰੀ ਅਤੇ ਨਸਲੀ ਵਿਗਿਆਨੀ ਸੀ. ਸਟਰੇਹਲੋ ਨੇ ਆਸਟ੍ਰੇਲੀਆਈ ਅਰੂਨਟਾ ਨੂੰ ਪੁੱਛਿਆ ਕਿ ਉਹ ਕੁਝ ਰਸਮਾਂ ਰਵਾਜ ਕਿਉਂ ਕਰਦੇ ਸਨ, ਤਾਂ ਜਵਾਬ ਹਮੇਸ਼ਾ ਹੁੰਦਾ ਸੀ: "ਕਿਉਂਕਿ ਪੂਰਵਜਾਂ ਨੇ ਇਸਦਾ ਆਦੇਸ਼ ਦਿੱਤਾ। "ਨਿਊ ਗਿਨੀ ਦੀ ਕਾਈ ਨੇ ਉਨ੍ਹਾਂ ਦੇ ਰਹਿਣ ਅਤੇ ਕੰਮ ਕਰਨ ਦੇ ਢੰਗ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੇ ਸਮਝਾਇਆ: "ਇਹ ਇਸ ਤਰ੍ਹਾਂ ਸੀ ਕਿ ਨਮੂ (ਮਿਥਿਕ ਪੂਰਵਜ) ਕਰਦੇ ਹੁੰਦੇ ਸਨ, ਅਤੇ ਅਸੀਂ ਵੀ ਉਨ੍ਹਾਂ ਦੀ ਤਰਾਂ ਕਰਦੇ ਹਾਂ।"ਕਿਸੇ ਰਸਮ ਦੇ ਇੱਕ ਵਿਸ਼ੇਸ਼ ਵੇਰਵੇ ਲਈ ਕਾਰਨ ਬਾਰੇ ਪੁੱਛੇ ਜਾਣ ਤੇ ਇੱਕ ਨਵਾਹੋ ਚਾਂਟਰ ਨੇ ਜਵਾਬ ਦਿੱਤਾ:' ਕਿਉਂਕਿ ਪਵਿੱਤਰ ਲੋਕਾਂ ਨੇ ਇਸ ਤਰ੍ਹਾਂ ਕੀਤਾ ਸੀ. ' ਸਾਨੂੰ ਪ੍ਰਾਚੀਨ ਤਿੱਬਤੀ ਰਵਾਇਤ ਨਾਲ ਮਿਲਦੀ ਅਰਦਾਸ ਵਿੱਚ ਇਹੀ ਤਰਕ ਮਿਲਦਾ ਹੈ: "ਜਿਵੇਂ ਕਿ ਇਹ ਧਰਤੀ ਦੀ ਸਿਰਜਣਾ ਦੀ ਸ਼ੁਰੂਆਤ ਤੋਂ ਚੱਲਿਆ ਆ ਰਿਹਾ ਹੈ, ਇਸ ਲਈ ਸਾਨੂੰ ਕੁਰਬਾਨੀ ਦੇਣੀ ਚਾਹੀਦੀ ਹੈ. ... ਪੁਰਾਣੇ ਜ਼ਮਾਨੇ ਵਿੱਚ ਸਾਡੇ ਪੂਰਵਜਾਂ ਨੇ ਜੋ ਕੀਤਾ - ਉਸੇ ਤਰ੍ਹਾਂ ਅਸੀਂ ਹੁਣ ਕਰਦੇ ਹਾਂ।"[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads