ਆਰ ਡੀ ਲੈਂਗ
From Wikipedia, the free encyclopedia
Remove ads
'ਰੋਨਾਲਡ ਡੈਵਿਡ ਲੈਂਗ (7 ਅਕਤੂਬਰ 1927– 23 ਅਗਸਤ 1989), ਆਮ ਤੌਰ 'ਤੇ ਆਰ ਡੀ ਲੈਂਗ, ਸਕਾਟ ਮਨੋਚਕਿਤਸਕ ਸੀ ਜਿਸ ਨੇ ਮਨੋਰੋਗਾਂ ਬਾਰੇ, ਖਾਸ ਕਰ ਪਾਗਲਪਣ ਬਾਰੇ ਖੂਬ ਲਿਖਿਆ ਹੈ। ਮਨ ਸੰਬੰਧੀ ਲੈਂਗ ਦੇ ਵਿਚਾਰਾਂ ਨੇ ਹੋਂਦਵਾਦੀ ਦਰਸ਼ਨ ਨੂੰ ਤਕੜਾ ਪ੍ਰਭਾਵਿਤ ਕੀਤਾ। ਉਸਨੇ ਸਮੇਂ ਦੀ ਕੱਟੜਤਾ ਨਾਲ ਟੱਕਰ ਲਈ ਜਿਸ ਅਨੁਸਾਰ ਕਿਸੇ ਮਰੀਜ਼ ਦੇ ਪ੍ਰਗਟਾਏ ਵਲਵਲਿਆਂ ਨੂੰ ਕਿਸੇ ਅੱਡਰੀ ਬਿਮਾਰੀ ਦੇ ਲਛਣਾਂ ਦੀ ਬਜਾਏ ਹੰਢਾਏ ਅਨੁਭਵ ਦੇ ਢੁਕਵੇਂ ਵੇਰਵੇ ਸਮਝ ਲਿਆ ਜਾਂਦਾ ਸੀ। ਲੈਂਗ ਮਨੋਚਕਿਤਸਾ-ਵਿਰੋਧੀ ਅੰਦੋਲਨ ਨਾਲ ਜੁੜਿਆ ਹੋਇਆ ਸੀ, ਭਾਵੇਂ ਉਹ ਇਸ ਲੇਬਲ ਨੂੰ ਨਹੀਂ ਸੀ ਮੰਨਦਾ।[1] ਰਾਜਨੀਤਕ ਤੌਰ 'ਤੇ ਉਸਨੂੰ ਨਿਊ ਲੈਫਟ ਦਾ ਸਿਧਾਂਤਕਾਰ ਮੰਨਿਆ ਜਾਂਦਾ ਸੀ।[2]
Remove ads
ਲੈਂਗ ਅਤੇ ਮਨੋਚਕਿਤਸਾ-ਵਿਰੋਧੀ ਅੰਦੋਲਨ
ਡੇਵਿਡ ਕੂਪਰ ਦੇ ਨਾਲ ਲੈਂਗ ਨੂੰ ਮਨੋਚਕਿਤਸਾ-ਵਿਰੋਧੀ ਅੰਦੋਲਨ ਵਿੱਚ ਇੱਕ ਅਹਿਮ ਹਸਤੀ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਭਾਵੇਂ ਉਹ ਮਾਨਸਿਕ ਰੋਗ ਦੇ ਇਲਾਜ ਦੇ ਮਹੱਤਵ ਤੋਂ ਇਨਕਾਰੀ ਕਦੇ ਨਹੀਂ ਸੀ। ਉਸ ਨੇ ਮਨੋਚਕਿਤਸਾ ਦੇ ਅਭਿਆਸ ਦੇ ਬੁਨਿਆਦੀ ਮੁੱਲਾਂ ਨੂੰ ਚੁਣੌਤੀ ਦਿੱਤੀ,ਜਿਹੜੇ ਮਨੋਰੋਗਾਂ ਨੂੰ ਸਮਾਜਿਕ, ਬੌਧਿਕ ਅਤੇ ਸੱਭਿਆਚਾਰਕ ਪਾਸਾਰਾਂ ਨਾਲ ਸੰਬੰਧਾਂ ਤੋਂ ਰਹਿਤ ਕੋਰੇ ਜੈਵਿਕ ਵਰਤਾਰੇ ਦੇ ਤੌਰ 'ਤੇ ਲੈਂਦੇ ਸਨ।
ਹਵਾਲੇ
Wikiwand - on
Seamless Wikipedia browsing. On steroids.
Remove ads