ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ

ਬਠਿੰਡਾ, ਪੰਜਾਬ, ਭਾਰਤ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ From Wikipedia, the free encyclopedia

Remove ads

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਬਠਿੰਡਾ ( ਏਮਜ਼ ਬਠਿੰਡਾ ) ਇੱਕ ਮੈਡੀਕਲ ਕਾਲਜ ਅਤੇ ਮੈਡੀਕਲ ਰਿਸਰਚ ਪਬਲਿਕ ਯੂਨੀਵਰਸਿਟੀ ਹੈ ਜੋ ਬਠਿੰਡਾ, ਪੰਜਾਬ, ਭਾਰਤ ਵਿੱਚ ਸਥਿਤ ਹੈ। [1] ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਚੋਂ ਇਕ ਹੋਣ ਦੇ ਨਾਤੇ, ਇਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਖੁਦਮੁਖਤਿਆਰੀ ਨਾਲ ਕੰਮ ਕਰਦਾ ਹੈ। ਏਮਜ਼ ਇੰਸਟੀਚਿਊਟ ਲਈ ਪੰਜਾਬ ਸਰਕਾਰ ਤਰਫੋਂ ਪੰਜਾਬ ਖੇਤੀ ਵਰਸਿਟੀ ਦੀ ਖੇਤੀ ਖੋਜਾਂ ਵਾਲੀ ਕਰੀਬ 170 ਏਕੜ ਜ਼ਮੀਨ ਦਿੱਤੀ ਗਈ ਹੈ।[2][3] ਇਹ ਸੰਸਥਾ 23 ਦਸੰਬਰ 2019 ਨੂੰ ਆਮ ਲੋਕਾਂ ਲਈ ਚਾਲੂ ਹੋ ਗਈ ਹੈ।[4][5] ਭਾਰਤ ਦੇਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਬਠਿੰਡਾ ਏਮਜ਼ ਦੀ ‘ਓਪੀਡੀ ਸੇਵਾ’ ਦਾ ਉਦਘਾਟਨ ਕੀਤਾ।[6]ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ, 2016 ਨੂੰ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 24 ਅਗਸਤ ਨੂੰ ਟੱਕ ਲਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ।[7]

ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
Remove ads
Remove ads

ਇਤਿਹਾਸ

ਬਠਿੰਡਾ ਵਿਖੇ ਏਮਜ਼ ਲਈ ਨੀਂਹ ਪੱਥਰ ਨਵੰਬਰ 2016 ਵਿਚ ਰੱਖਿਆ ਗਿਆ ਸੀ। [8] ਏਮਜ਼ ਬਠਿੰਡਾ ਨੂੰ 177 ਏਕੜ ਰਕਬੇ ਵਿਚ 750 ਬਿਸਤਰਿਆਂ ਵਾਲਾ ਮੈਡੀਕਲ ਇੰਸਟੀਚਿਊਟ ਬਣਾਉਣ ਦੀ ਯੋਜਨਾ ਉਲੀਕੀ ਗਈ, ਜਿਸ ਵਿਚ 10 ਸਪੈਸ਼ਲਿਟੀ, 11 ਸੁਪਰ ਸਪੈਸ਼ਲਿਟੀ ਵਿਭਾਗ ਅਤੇ 16 ਆਪ੍ਰੇਸ਼ਨ ਥੀਏਟਰ ਹੋਣ। ਕੇਂਦਰੀ ਇੰਸਟੀਚਿਊਟ ਵਿਚ 100 ਸੀਟਾਂ ਐੱਮ.ਬੀ.ਬੀ.ਐਸ ਅਤੇ 60 ਸੀਟਾਂ ਬੀ.ਐੱਸ.ਸੀ. ਨਰਸਿੰਗ ਦੀਆਂ ਹੋਣਗੀਆਂ, ਜਿਨ੍ਹਾਂ ਦੇ ਦਾਖ਼ਲੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ[7][9] ਇਹ 50 ਐਮਬੀਬੀਐਸ ਵਿਦਿਆਰਥੀਆਂ ਦੇ ਪਹਿਲੇ ਸਮੂਹ ਦੇ ਨਾਲ ਕਾਰਜਸ਼ੀਲ ਹੋ ਗਿਆ ਅਤੇ 2019 ਵਿੱਚ ਕਾਰਜਸ਼ੀਲ ਛੇ ਏਮਜ਼ ਵਿਚੋਂ ਇੱਕ ਬਣ ਗਿਆ। ਇਸ ਦਾ ਆਊਟ ਪੇਸ਼ੈਂਟ ਵਿਭਾਗ (ਓਪੀਡੀ) ਦਾ ਉਦਘਾਟਨ ਦਸੰਬਰ 2019 ਵਿੱਚ ਹੋਇਆ ਸੀ, ਅਤੇ ਸੰਸਥਾ ਦੇ ਅੱਧ -2020 ਵਿੱਚ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਸੀ। [10] ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ ਐਮ ਈ ਆਰ ) ਨੂੰ ਅਗਸਤ 2019 ਵਿੱਚ ਇਸਦੀ ਸਲਾਹਕਾਰ ਸੰਸਥਾ ਨਿਯੁਕਤ ਕੀਤਾ ਗਿਆ ਸੀ [11] ਅਤੇ ਦਿਨੇਸ਼ ਕੁਮਾਰ ਸਿੰਘ ਨੂੰ ਮਾਰਚ 2020 ਵਿਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। [12]

Remove ads

ਕੈਂਪਸ

ਏਮਜ਼ ਬਠਿੰਡਾ ਦੇ ਐਮਬੀਬੀਐਸ ਦਾ ਪਹਿਲਾ ਬੈਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ) ਫਰੀਦਕੋਟ ਕੈਂਪਸ ਵਿੱਚ ਆਰਜ਼ੀ ਤੌਰ ਤੇ ਆਰੰਭ ਹੋਇਆ ਕਿਉਂਕਿ ਏਮਜ਼ ਕੈਂਪਸ ਬਠਿੰਡਾ-ਡੱਬਵਾਲੀ ਸੜਕ ਦੇ ਨਿਰਮਾਣ ਅਧੀਨ ਸੀ। [13]

ਦਾਖਲੇ

ਏਮਜ਼ ਬਠਿੰਡਾ ਨੂੰ ਪਹਿਲੇ ਸੈਸ਼ਨ ਲਈ 52 ਸੀਟਾਂ ਅਲਾਟ ਕੀਤੀਆਂ ਗਈਆਂ ਹਨ ਜਿਸ ਵਿਚ 24 ਸੀਟਾਂ ਆਮ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਹਨ, 14 ਸੀਟਾਂ ਓਬੀਸੀ ਲਈ, 8 ਅਨੁਸੂਚਿਤ ਜਾਤੀਆਂ ਲਈ, 4 ਐਸਟੀ ਵਿਦਿਆਰਥੀਆਂ ਲਈ ਰਾਖਵੀਆਂ ਹਨ ਅਤੇ 2 ਸੀਟਾਂ ਅਪੰਗ ਵਿਅਕਤੀਆਂ ਲਈ ਰਾਖਵੀਂਆਂ ਹਨ। [14]

ਅਧਿਕਾਰਿਕ ਵੈੱਬਸਾਈਟ

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads