ਆਸਮਾਨੀ ਬਿਜਲੀ

From Wikipedia, the free encyclopedia

ਆਸਮਾਨੀ ਬਿਜਲੀ
Remove ads

ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ। ਆਸਮਾਨੀ ਬਿਜਲੀ ਬੱਦਲਾਂ ਤੋਂ ਡਿਗਦੀ ਹੈ। ਅਸਮਾਨੀ ਬਿਜਲੀ ਆਮ ਤੌਰ ’ਤੇ ਗਰਜ਼ਦਾਰ ਤੁਫ਼ਾਨ ਦੇ ਦੌਰਾਨ ਪੈਦਾ ਹੁੰਦੀ ਹੈ। ਬੱਦਲ ਜਦੋਂ ਜ਼ਿਆਦਾ ਉੱਚਾਈ ’ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਬਹੁਤ ਘੱਟ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਣ ਲੱਗਦਾ ਹੈ। ਇਸ ਤਬਦੀਲੀ ਦੀ ਪ੍ਰਕਿਰਿਆ ਵਿੱਚ ਇਹ ਚਾਰਜਿਤ ਕਣ ਆਪਸ ਵਿੱਚ ਟਕਰਾਕੇ ਚਿੰਗਾਰੀ ਪੈਦਾ ਕਰਦੇ ਹਨ। ਇਸੇ ਨੂੰ ਅਸਮਾਨੀ ਬਿਜਲੀ ਕਹਿੰਦੇ ਹਾਂ। ਇਸ ਅਸਮਾਨੀ ਬਿਜਲੀ ਦਾ ਬਿਜਲੀ ਪੁਟੈਂਸਲ ਦਸ ਕਰੋੜ ਵੋਲਟ ਤਕ ਹੋ ਸਕਦਾ ਹੈ। ਅਸਮਾਨੀ ਬਿਜਲੀ ਬੱਦਲਾਂ ਅਤੇ ਹਵਾ ਵਿੱਚ ਜਾਂ ਬੱਦਲਾਂ ਵਿੱਚ ਵੀ ਜਾਂ ਫਿਰ ਬੱਦਲਾਂ ਅਤੇ ਜ਼ਮੀਨ ਵਿੱਚ ਵੀ ਪੈਦਾ ਹੁੰਦੀ ਹੈ। ਇਸ ਅਸਮਾਨੀ ਬਬਿਜਲੀ ਸਮੇਂ ਪੈਂਦਾ ਹੋਈ ਗਰਮੀ ਦਾ ਤਾਪਮਾਨ 50 ਹਜ਼ਾਰ ਡਿਗਰੀ ਫਾਰਨਹੀਟ ਤਕ ਹੋ ਸਕਦਾ ਹੈ। ਇਹ ਤਾਪਮਾਨ ਜ਼ਮੀਨ ’ਤੇ ਕਿਸੇ ਨਾਲ ਟਕਰਾਅ ਉਸ ਨੂੰ ਤੁਰੰਤ ਭਸਮ ਕਰ ਸਕਦਾ ਹੈ। ਅਸਮਾਨੀ ਬਿਜਲੀ ਬਹੁਤ ਤੇਜ਼ੀ ਨਾਲ ਹਵਾ ਨੂੰ ਗਰਮ ਕਰਦੀ ਹੈ, ਜਿਸ ਨਾਲ ਉਹ ਅਚਾਨਕ ਫੈਲਦੀ ਹੈ ਅਤੇ ਫਿਰ ਸੁੰਗੜਦੀ ਹੈ। ਇਸ ਨਾਲ ਵਿਸਫੋਟ ਹੁੰਦਾ ਹੈ ਅਤੇ ਗੂੰਜਣ ਵਾਲੀਆਂ ਤਰੰਗਾਂ ਪੈਦਾ ਹੁੰਦੀਆਂ ਹਨ। ਇਸੇ ਨੂੰ ਅਸੀਂ ਬੱਦਲਾਂ ਦੇ ਗਰਜਣ ਦੇ ਰੂਪ ਵਿੱਚ ਸੁਣਦੇ ਹਾਂ।[1]

Thumb
ਆਸਮਾਨੀ ਬਿਜਲੀ
Remove ads

ਅਵਾਜ ਅਤੇ ਰੋਸ਼ਨੀ

ਪ੍ਰਕਾਸ਼ ਦੀ ਗਤੀ ਇੱਕ ਲੱਖ 86 ਹਜ਼ਾਰ ਮੀਲ ਪ੍ਰਤੀ ਸੈਕਿੰਡ ਹੈ ਪਰ ਅਵਾਜ ਦੀ ਗਤੀ 352 ਗਜ਼ ਪ੍ਰਤੀ ਸੈਕਿੰਡ ਹੈ ਇਸ ਲਈ ਸਾਨੂੰ ਬਿਜਲੀ ਕੜਕਦੀ ਪਹਿਲਾਂ ਦਿਖਾਈ ਦਿੰਦੀ ਹੈ ਅਤੇ ਗਰਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads