ਅਸਲ ਉੱਤਰ ਦੀ ਲੜਾਈ

From Wikipedia, the free encyclopedia

Remove ads

ਅਸਲ ਉੱਤਰ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ (1965) ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉੱਤਰ , ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹ ਬਣੀ। ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। 9 ਸਤੰਬਰ 1965 ਨੂੰ ਜਿਵੇਂ ਹੀ ਪਾਕਿਸਤਾਨ ਨੇ ਅਸਲ ਉੱਤਰ ਅਤੇ ਨੇੜਲੇ ਪਿੰਡਾਂ ਵੱਲ ਵਧਣਾ ਸ਼ੁਰੂ ਕੀਤਾ ਪਾਕਿਸਤਾਨੀ ਫ਼ੌਜ ਦੇ ਇਸ ਓਪਰੇਸ਼ਨ ਦੇਬਹੁਕਮ ਨੂੰ ਭਾਰਤੀ ਕਮਾਂਡਰਾਂ ਨੇ ਇੰਟਰਸੈਪਟ ਕਰ ਲਿਆ ਸੀ, ਇਸ ਸੰਬੰਧੀ ਭਾਰਤੀ ਫ਼ੌਜ ਮੁੱਖੀ ਜਨਰਲ ਚੌਧਰੀ ਤੇ ਏਰੀਆ ਕਮਾਂਡਰ ਜਨਰਲ ਹਰਬਖ਼ਸ਼ ਸਿੰਘ ਦੌਰਾਨ ਜ਼ਬਰਦਸਤ ਤਕਰਾਰ ਉਪਰੰਤ ਜਨਰਲ ਹਰਬਖ਼ਸ਼ ਸਿੰਘ ਨੇ ਹੁਕਮ ਨਾਂ ਮੰਨਦੇ ਹੋਏ ਪਾਕਿਸਤਾਨੀ ਫ਼ੌਜ ਨਾਲ ਲੋਹਾ ਲੈਣਾ ਜਾਰੀ ਰੱਖਿਆ ।ਇਸ ਲੜਾਈ ਵਿੱਚ ਪਾਕਿਸਤਾਨੀ ਫੌਜ ਨੂੰ ਆਪਣੇ ਕਰੀਬ 97 ਪੈਟਨ ਟੈਂਕ ਗਵਾਉਣੇ ਪਏ। ਪਾਕਿਸਤਾਨ ਨੇ ਭਾਰਤ ਦੇ 540 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਦੇ 1,840 ਵਰਗ ਕਿਲੋਮੀਟਰ ਖੇਤਰ ਵਿੱਚ ਪਰਚਮ ਲਹਿਰਾ ਦਿੱਤਾ ਸੀ। ਤਿੰਨ ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ ਭਾਰਤੀ ਫ਼ੌਜ਼ ਨੇ ਲੈ. ਜਰਨਲ ਹਰਬਖ਼ਸ਼ ਸਿੰਘ ਦੀ ਕਮਾਡ ਹੇਠ ਪਾਕਿਸਤਾਨ ਦੀ ਫ਼ੋਜ਼ ਨੂੰ ਅਸਲ ਉੱਤਰ ਦੀ ਥਾਂ ਤੇ ਮਾਤ ਦਿਤੀ[2]

ਵਿਸ਼ੇਸ਼ ਤੱਥ ਅਸਲ ਉੱਤਰ ਦੀ ਲੜਾਈ, ਮਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads