ਆਸਾਵਰੀ
From Wikipedia, the free encyclopedia
Remove ads
ਰਾਗ ਆਸਾਵਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਮਧੁਰ ਅਤੇ ਲੋਕਪ੍ਰਿਯ ਰਾਗ ਹੈ। ਸੰਗੀਤ ਦੇ ਇਕ ਪ੍ਰਚੀਨ ਗ੍ਰੰਥ 'ਚੰਦ੍ਰਿਕਾਸਾਰ' ਵਿੱਚ ਰਾਗ ਆਸਾਵਰੀ ਦਾ ਵਰਣਨ ਹੇਠ ਲਿਖੇ ਛੰਦ 'ਚ ਕੁੱਛ ਇਸ ਤਰਾਂ ਕੀਤਾ ਗਿਆ ਹੈ :-
ਕੋਮਲ ਗਮਧਨੀ ਤਿਖ ਰਿਖ੍ਬ ਚੜਤ ਗਨੀ ਨਾ ਸੁਹਾਈ।
ਧ-ਗ ਵਾਦੀ-ਸੰਵਾਦੀ ਤੇ,ਆਸਾਵਰੀ ਕਹਾਈ।।
ਰਾਗ ਆਸਾਵਰੀ ਦੀ ਸੰਖੇਪ ਜਾਣਕਾਰੀ:-
ਰਾਗ ਆਸਾਵਰੀ ਦਾ ਇਤਿਹਾਸ:-
ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪੁਰਾਣੇ ਸੰਗੀਤਕਾਰ ਰਾਗ ਆਸਾਵਰੀ ਨੂੰ ਰਾਗ ਸ਼੍ਰੀ ਦੀ ਇਕ ਪ੍ਰਮੁਖ ਰਾਗਿਨੀ ਮੰਨਦੇ ਸਨ ਤੇ ਓਹਨਾਂ ਨੇ ਰੁਤਾਂ,ਸਮੇਂ ਤੇ ਭਾਵਨਾਵਾਂ ਦੇ ਹਿਸਾਬ ਨਾਲ ਇਕ ਵਿਗਿਆਨਿਕ ਵਿਸ਼ਲੇਸ਼ਣ ਕਰਕੇ 132 ਤਰਾਂ ਦੇ ਰਾਗ-ਰਾਗਨੀਆਂ ਦੀ ਕਲਪਨਾ ਕੀਤੀ ਸੀ ਪਰੰਤੂ ਵਰਤਮਾਨ ਸੰਗੀਤਕਾਰਾਂ ਨੇ ਇਹ "ਰਾਗ-ਰਾਗਿਨੀ" ਵਾਲਾ ਫਰਕ ਖਤਮ ਕਰ ਕੇ ਇਹਨਾ ਸਭ ਨੂੰ "ਰਾਗ" ਦਾ ਹੀ ਦਰਜਾ ਦਿਤਾ ਹੈ।
ਸੰਗੀਤਕਾਰ ਭਾਤਖੰਡੇ ਜੀ ਤੋਂ ਪਹਿਲਾਂ ਆਸਾਵਰੀ ਰਾਗ ਵਿੱਚ ਕੋਮਲ ਰੇ ਲਗਾਇਆ ਜਾਂਦਾ ਸੀ ਪਰ ਓਹਨਾਂ ਨੇ ਕੋਮਲ ਰੇ ਦੀ ਥਾਂ ਤੇ ਸ਼ੁੱਧ ਰੇ ਦੀ ਵਰਤੋਂ ਸ਼ੁਰੂ ਕੀਤੀ ਪਰ ਇਸ ਦਾ ਨਾਮ ਆਸਾਵਰੀ ਹੀ ਰਹਿਣ ਦਿੱਤਾ ਤੇ ਪੁਰਾਣੇ ਕੋਮਲ ਰੇ ਵਾਲੇ ਰਾਗ ਆਸਾਵਰੀ ਨੂੰ 'ਕੋਮਲ ਰਿਸ਼ਭ ਆਸਾਵਰੀ' ਦਾ ਨਾਮ ਦੇ ਦਿੱਤਾ।
ਸਿਖਾਂ ਦੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ "ਆਸਾਵਰੀ" ਤੇ ਰਾਗ "ਕੋਮਲ ਰਿਸ਼ਭ ਆਸਾਵਰੀ" ਦੋਵੇਂ ਰਾਗ ਮਿਲਦੇ ਹਨ
ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਇਹਨਾਂ ਦੋਵੇਂ ਰਾਗਾਂ ਨੂੰ ਗਾਇਆ ਕਰਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ "ਕੋਮਲ ਰਿਸ਼ਭ ਆਸਾਵਰੀ" ਰਾਗ "ਆਸਾਵਰੀ ਸੁਧੰਗ" ਦੇ ਨਾਮ ਨਾਲ ਵੀ ਪਾਇਆ ਜਾਂਦਾ ਹੈ।
ਰਾਗ ਆਸਾਵਰੀ ਬਾਰੇ ਕੁੱਝ ਖਾਸ ਗੱਲਾਂ:-
- ਰਾਗ ਆਸਾਵਰੀ ਬਹੁਤ ਹੀ ਪ੍ਰਚਲਿਤ ਤੇ ਮਨਭਾਉਂਦਾ ਰਾਗ ਹੈ
- ਪੰਚਮ ਇਸ ਰਾਗ ਦਾ ਬਹੁਤ ਮਹੱਤਵਪੂਰਨ ਸੁਰ ਹੁੰਦਾ ਹੈ ਜਿਹੜਾ ਅਵਰੋਹ 'ਚ ਖਿੜਦਾ ਹੈ
- ਇਸ ਰਾਗ ਦੀ ਮਧੁਰਤਾ ਤੇ ਸੁੰਦਰਤਾ ਗੰਧਾਰ,ਪੰਚਮ ਤੇ ਧੈਵਤ ਤੇ ਨਿਰਭਰ ਕਰਦੀ ਹੈ
- ਇਹ ਰਾਗ ਜੌਨ੍ਪੁਰੀ ਨਾਲ ਬਹੁਤ ਮੇਲ ਖਾਂਦਾ ਹੈ। ਰਾਗ ਜੌਨ੍ਪੁਰੀ ਤੋਂ ਬਚਾਉਣ ਵਾਸਤੇ ਰਾਗ ਆਸਾਵਰੀ ਵਿੱਚ ਧੈਵਤ ਤੇ ਗੰਧਾਰ ਸੁਰਾਂ ਨੂੰ ਆਂਦੋਲਿਤ ਕੀਤਾ ਜਾਂਦਾ ਹੈ
- ਰਾਗ ਆਸਾਵਰੀ ਉਤਰਾਂਗ ਵਾਦੀ ਰਾਗ ਹੋਣ ਕਰਕੇ ਅਵਰੋਹ ਵਿੱਚ ਜ਼ਿਆਦਾ ਨਿਖਰਦਾ ਹੈ
- ਰਾਗ ਆਸਾਵਰੀ ਵਿੱਚ ਛੋਟਾ ਖਿਯਾਲ,ਵੱਡਾ ਖਿਯਾਲ,ਧ੍ਰੁਪਦ,ਧਮਾਰ ਤੇ ਤਰਾਨੇ ਗਾਏ ਜਾਂਦੇ ਹਨ
- ਇਹ ਵਿਯੋਗ ਤੇ ਤਿਆਗ ਦੇ ਰਸ ਵਾਲਾ ਰਾਗ ਹੈ
ਰਾਗ ਆਸਾਵਰੀ ਚ ਸੁਰ ਵਿਸਤਾਰ
- ਸ--ਰੇ--ਸ--ਨੀ(ਮੰਦਰ)--ਧ(ਮੰਦਰ)--ਪ(ਮੰਦਰ)--ਧ(ਮੰਦਰ)--ਸ--ਰੇ--ਮ--ਪ--ਧ--ਮ--ਪ--ਧ--ਮ--ਗ--ਰੇ--ਸ--
- ਰੇ--ਮ--ਪ--ਧ--ਮ--ਪ--ਨੀ--ਧ--ਮ ਪ ਧ ਮ --ਪ--ਗ--ਰੇ--ਰੇ--ਪ--ਧ--ਮ--ਪ--ਗ--ਗ--ਰੇ--ਸ--ਨੀ(ਮੰਦਰ)--ਸ--ਰੇ--ਮ--ਪ--ਧ--ਮ--ਪ--ਗ--ਰੇ--
ਰਾਗ ਆਸਾਵਰੀ ਵਿੱਚ ਕੁੱਝ ਹਿੰਦੀ ਫਿਲਮੀ ਗੀਤ ਹਿੰਦੀ ਫਿਲਮੀ ਗੀਤਾਂ 'ਚ ਇਸ ਰਾਗ ਦੀ ਬਹੁਤ ਵਰਤੋਂ ਹੋਈ ਹੈ।ਕੁੱਝ ਗੀਤਾਂ ਦੀ ਲਿਸਟ ਹੇਠਾਂ ਵਿਸਤਾਰ ਸਹਿਤ ਦਿੱਤੀ ਗਈ ਹੈ :-
Remove ads
Wikiwand - on
Seamless Wikipedia browsing. On steroids.
Remove ads