ਇਤਿਹਾਸਕ ਭਾਸ਼ਾ ਵਿਗਿਆਨ

From Wikipedia, the free encyclopedia

Remove ads

ਇਤਿਹਾਸਕ ਭਾਸ਼ਾ ਵਿਗਿਆਨ ਜਾਂ ਦੁਕਾਲੀ ਭਾਸ਼ਾ ਵਿਗਿਆਨ ਸਮੇਂ ਨਾਲ ਭਾਸ਼ਾ ਵਿੱਚ ਆਉਣ ਵਾਲੀਆਂ ਤਬਦੀਲੀਆਂ ਦਾ ਵਿਗਿਆਨਕ ਅਧਿਐਨ ਹੈ।[1]

ਅਧਿਐਨ ਖੇਤਰ

ਧੁਨੀ ਪਰਿਵਰਤਨ

ਧੁਨੀ ਪਰਿਵਰਤਨ ਵਿੱਚ ਅਧਿਐਨ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਸਮੇਂ ਦੇ ਨਾਲ ਕਿਸੇ ਭਾਸ਼ਾ ਵਿੱਚ ਕੁਝ ਵਿਸ਼ੇਸ਼ ਧੁਨੀਆਂ ਦੀ ਵਰਤੋਂ ਘੱਟ ਲੋਪ ਹੋ ਜਾਂਦੀ ਹੈ ਅਤੇ ਕੁਝ ਹੋਰ ਧੁਨੀਆਂ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ।[2] ਉਦਾਹਰਨ ਵਜੋਂ ਹੁਣ ਪੰਜਾਬੀ ਵਿੱਚ "ਙ" ਧੁਨੀ ਦਾ ਉੱਚਾਰਨ ਖ਼ਤਮ ਹੋ ਗਿਆ ਹੈ ਅਤੇ ਇਸ ਦੀ ਜਗ੍ਹਾ ਨਾਸਿਕ ਲਿਪਾਂਕ ਅਤੇ "ਗ" ਧੁਨੀ ਨੇ ਲੈ ਲਈ ਹੈ।

ਭਾਸ਼ਾ ਵਿਗਿਆਨਕ ਸੰਪਰਕ

ਭਾਸ਼ਾ ਵਿਗਿਆਨਕ ਸੰਪਰਕ ਵਿੱਚ ਸ਼ਬਦ ਨਿਰੁਕਤੀ, ਉਪਭਾਸ਼ਾ ਵਿਗਿਆਨ, ਪਿਜਨ, ਕ੍ਰਿਓਲ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਇਤਿਹਾਸਕ ਤੌਰ ਉੱਤੇ 13-14ਵੀਂ ਸਦੀ ਤੋਂ ਬਾਅਦ ਪੰਜਾਬੀ ਉੱਤੇ ਫ਼ਾਰਸੀ ਦਾ ਬਹੁਤ ਪ੍ਰਭਾਵ ਪਿਆ। "ਪੰਜਾਬ", "ਖ਼ਾਲਸਾ" ਆਦਿ ਅਨੇਕਾਂ ਪੰਜਾਬੀ ਲਫ਼ਜ਼ ਫ਼ਾਰਸੀ ਤੋਂ ਆਏ ਹਨ।

ਤੁਲਨਾਤਮਕ ਪੁਨਰਸਿਰਜਣਾ

ਤੁਲਨਾਤਮਕ ਪੁਨਰਸਿਰਜਣਾ ਇਤਿਹਾਸਕ ਭਾਸ਼ਾ ਵਿਗਿਆਨ ਦਾ ਉਹ ਖੇਤਰ ਹੈ ਜਿਸ ਵਿੱਚ ਭਾਸ਼ਾਵਾਂ ਦਾ ਅਧਿਐਨ ਕਰ ਕੇ ਉਹਨਾਂ ਦੀ ਸਾਂਝੀ ਪਰ ਗ਼ੈਰਪ੍ਰਮਾਣਿਕ ਪੂਰਵਜ ਭਾਸ਼ਾ ਬਾਰੇ ਅਨੁਮਾਨ ਲਗਾਏ ਜਾਂਦੇ ਹਨ। ਉਦਾਹਰਨ ਵਜੋਂ ਪਰੋਟੋ-ਹਿੰਦ-ਯੂਰਪੀ ਭਾਸ਼ਾ ਨੂੰ ਸਾਰੀਆਂ ਭਾਰਤੀ-ਯੂਰਪੀ ਭਾਸ਼ਾਵਾਂ ਦੀ ਇੱਕ ਸਾਂਝੀ ਪੂਰਵਜ ਭਾਸ਼ਾ ਮੰਨਿਆ ਜਾਂਦਾ ਹੈ।[3]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads