ਐਰਵਿਨ ਸ਼ਰੋਡਿੰਗਰ

From Wikipedia, the free encyclopedia

ਐਰਵਿਨ ਸ਼ਰੋਡਿੰਗਰ
Remove ads

ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (ਜਰਮਨ: [ˈɛʁviːn ˈʃʁøːdɪŋɐ]; 12 ਅਗਸਤ 1887– 4 ਜਨਵਰੀ 1961), ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।

ਵਿਸ਼ੇਸ਼ ਤੱਥ ਐਰਵਿਨ ਸਰੋਡਿੰਗਰ, ਜਨਮ ...
Remove ads
Remove ads

ਜ਼ਿੰਦਗੀ

ਐਰਵਿਨ ਸ਼ਰੋਡਿੰਗਰ ਦਾ ਜਨਮ 12 ਅਗਸਤ, 1887 ਨੂੰ ਵਿਆਨਾ, ਆਸਟਰੀਆ ਹੰਗਰੀ ਵਿੱਚ ਰੋਡਲਫ਼ ਸ਼ਰੋਡਿੰਗਰ ਤੇ ਜਾਰਜੀਨ ਬਰੇਂਡਾ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਇਕਲੌਤਾ ਬੱਚਾ ਸੀ। ਉਸ ਦੀ ਮਾਤਾ ਅੱਧੀ ਆਸਟ੍ਰੀਆ ਅਤੇ ਅੱਧੀ ਅੰਗਰੇਜ਼ੀ ਮੂਲ ਦੀ ਸੀ; ਉਸ ਦਾ ਪਿਤਾ ਕੈਥੋਲਿਕ ਸੀ ਅਤੇ ਉਸ ਦੀ ਮਾਤਾ ਲੂਥਰਨ। ਇੱਕ ਲੂਥਰਨ ਦੇ ਤੌਰ 'ਤੇ ਇੱਕ ਧਾਰਮਿਕ ਘਰ ਵਿੱਚ ਪਲਿਆ ਹੋਣ ਦੇ ਬਾਵਜੂਦ ਉਹ ਇੱਕ ਨਾਸਤਿਕ ਸੀ।[2][3] ਪਰ, ਉਸਦਾ ਪੂਰਬੀ ਧਰਮਾਂ, ਸਰਬਦੇਵਵਾਦ ਵਿੱਚ ਤਕੜੀ ਦਿਲਚਸਪੀ ਸੀ, ਅਤੇ ਉਸਨੇ ਆਪਣੇ ਕੰਮ ਵਿੱਚ ਧਾਰਮਿਕ ਚਿੰਨ੍ਹਵਾਦ ਵਰਤਿਆ। ਉਸਦਾ ਇਹ ਵੀ ਵਿਸ਼ਵਾਸ ਸੀ ਕਿ ਉਸ ਦਾ ਵਿਗਿਆਨਕ ਦਾ ਕੰਮ ਖ਼ੁਦਾਈ ਵੱਲ ਇੱਕ ਪਹੁੰਚ ਸੀ, ਚਾਹੇ ਇੱਕ ਅਲੰਕਾਰਿਕ ਅਰਥ ਵਿੱਚ ਹੀ।[4] ਉਸ ਨਾਨੀ ਬ੍ਰਿਟਿਸ਼ ਸੀ, ਇਸ ਲਈ ਉਹ ਬਗੈਰ ਸਕੂਲ ਅੰਗਰੇਜ਼ੀ ਸਿੱਖਣ ਦੇ ਯੋਗ ਸੀ।[5] 1906 ਅਤੇ 1910 ਦੇ ਵਿਚਕਾਰ ਸਰੋਡਿੰਗਰ ਨੇ ਵਿਆਨਾ ਵਿੱਚ ਮੈਥੇਮੈਟਿਕਸ ਤੇ ਫ਼ਿਜ਼ਿਕਸ ਦੀ ਪੜ੍ਹਾਈ ਕੀਤੀ। 1914 ਤੋਂ 1918 ਤੱਕ ਉਸਨੇ ਪਹਿਲੀ ਵੱਡੀ ਲੜਾਈ ਵਿੱਚ ਹਿੱਸਾ ਲਿਆ। 6 ਅਪ੍ਰੈਲ 1920 ਚ ਐਨਮੀਰੀ ਬਰਟਲ ਨਾਲ਼ ਉਸਦਾ ਵਿਆਹ ਹੋ ਗਿਆ। ਜੀਨਾ, ਜ਼ੀਊਰਚ, ਸਟੁੱਟਗਾਰਟ ਤੇ ਬਰੀਸਲਾਓ ਤੋਂ ਉਸਨੂੰ ਪੜ੍ਹਾਨ ਲਈ ਸੱਦੇ ਆਏ।

1921 ਚ ਉਹ ਜ਼ੀਊਰਚ ਯੂਨੀਵਰਸਿਟੀ ਆਇਆ। 1926 ਉਸਨੇ ਕੁਆਂਟਮ ਮਕੈਨਿਕਸ ਤੇ ਇੱਕ ਆਰਟੀਕਲ ਲਿਖਿਆ। 1927 ਚ ਹਮਬੋਲਟ ਯੂਨੀਵਰਸਿਟੀ ਬਰਲਿਨ ਚ ਆਇਆ ਪਰਰ 1933 ਚ ਨਾਜ਼ੀ ਪਾਰਟੀ ਦੇ ਰਾਜ ਸੰਭਾਲਣ ਬਾਅਦ ਉਹ ਆਕਸਫ਼ੋਰਡ ਯੂਨੀਵਰਸਿਟੀ ਇੰਗਲੈਂਡ ਆ ਗਿਆ। ਦੋ ਔਰਤਾਂ ਨਾਲ਼ ਰਹਿਣ ਕਾਰਨ ਇੰਗਲੈਂਡ ਛੱਡਿਆ ਤੇ ਆਸਟਰੀਆ ਆਇਆ ਤੇ ਨਾਜ਼ੀ ਪਾਰਟੀ ਕੋਲੋਂ ਮਾਫ਼ੀ ਮੰਗੀ ਪਰ ਫ਼ਿਰ ਵੀ ਉਸਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਇਥੋਂ ਨੱਸ ਕੇ ਉਹ ਇਟਲੀ ਤੇ ਇੰਗਲੈਂਡ ਆਇਆ। 1940 ਚ ਉਸਨੂੰ ਆਇਰਲੈਂਡ ਤੋਂ ਸੱਦਾ ਆਇਆ ਜਿਸ ਤੇ ਉਹ ਡਬਲਿਨ ਆਇਆ ਤੇ ਉਥੇ ਉਨੇ ‌ਵਿਕਸ ਤੇ ਇੱਕ ਅਦਾਰਾ ਬਣਾਇਆ। ਇਥੇ ਉਹ 1955 ਤੱਕ ਰਿਹਾ ਤੇ ਦੋ ਆਇਰਸ਼ ਜ਼ਨਾਨੀਆਂ ਤੋਂ ਉਸਦੇ ਦੋ ਜਵਾਕ ਹੋਏ।

1956 ਚ ਉਹ ਆਸਟਰੀਆ ਆਇਆ ਤੇ 4 ਜਨਵਰੀ 1961 ਨੂੰ ਟੀ ਬੀ ਨਾਲ਼ ਵਿਆਨਾ ਚ ਉਸਦੀ ਮੌਤ ਹੋ ਗਈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads