ਈਲਾ ਅਰੁਣ

From Wikipedia, the free encyclopedia

ਈਲਾ ਅਰੁਣ
Remove ads

ਈਲਾ ਅਰੁਣ ਇੱਕ ਮਸ਼ਹੂਰ ਭਾਰਤੀ ਅਭਿਨੇਤਰੀ ਤੇ ਲੋਕ ਗਾਇਕਾ ਹੈ। ਉਸ ਨੂੰ ਉਸਦੀ ਵਿਲੱਖਨ ਆਵਾਜ਼ ਤੇ ਗਾਉਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਸਦੀ ਬੇਟੀ ਇਸ਼ੀਤਾ ਅਰੁਣ ਹੈ।

ਵਿਸ਼ੇਸ਼ ਤੱਥ ਈਲਾ ਅਰੁਣ, ਜਾਣਕਾਰੀ ...

ਮੁੱਢਲਾ ਜੀਵਨ

ਉਸਦਾ ਜਨਮ ਤੇ ਪਾਲਣ ਪੋਸ਼ਣ ਜੈਪੁਰ ਵਿੱਚ ਹੋਇਆ। ਉਸਨੇ ਮਹਾਰਾਣੀ ਗਰਲਸ ਕਾਲਜ਼ ਜੈਪੁਰ, ਭਾਰਤ ਤੋਂ ਗ੍ਰੈਜੁਏਸ਼ਨ ਕੀਤੀ। ਉਸਨੇ ਸਭ ਤੋਂ ਪਿਹਲਾਂ ਤਨਵੀ ਆਜ਼ਮੀ ਨਾਲ ਡਾਕਟਰਾਂ ਦੇ ਜੀਵਨ ਤੇ ਅਧਾਰਿਤ ਦੂਰਦਰਸ਼ਨ ਤੇ ਵਿਖਾਏ ਜਾਣ ਵਾਲੇ ਇੱਕ ਹਿੰਦੀ ਟੀਵੀ ਸੀਰੀਅਲ ਲਾਈਫਲਾਈਨ (ਜੀਵਨਰੇਖਾ) ਵਿੱਚ ਕੰਮ ਕੀਤਾ।

ਕੈਰੀਅਰ

ਈਲਾ ਅਰੁਣ ਨੇ ਕਈ ਰਿਐਲਿਟੀ ਸ਼ੋਅ ਵਿੱਚ ਵੀ ਕੰਮ ਕੀਤਾ, ਜਿੰਵੇਂ ਕਿ ਫੇਮ ਗੁਰੁਕੂਲ, ਜਨੂਨ - ਕੁਛ ਕਰ ਦਿਖਾਨੇ ਕਾ (ਏਨ ਡੀ ਟੀਵੀ ਇਮੈਜਿਨ)।

ਪਲੇਬੈਕ

ਅਰੁਣ ਨੇ ਕਾਫੀ ਹਿੰਦੀ ਫ਼ਿਲਮੀ ਗੀਤ ਗਾਏ, ਤੇ ਕੁਛ ਤਮਿਲ ਤੇ ਤੈਲਗੂ ਗੀਤ ਵੀ ਗਾਏ।ਉਸ ਦਾ ਮਸ਼ਹੂਰ ਗੀਤ ਅਲਕਾ ਯਾਗਨਿਕ ਨਾਲ ਗਾਇਆ ਖਲਨਾਇਕ ਫ਼ਿਲਮ ਦਾ ਗੀਤ ਚੋਲੀ ਕੇ ਪੀਛੇ ਹੈ, ਜਿਸ ਲਈ ਫ਼ਿਲਮਫੇਅਰ ਅਵਾਰਡ ਵੀ ਮਿਲਿਆ।[1] ਉਸ ਨੂੰ ਸ਼੍ਰੀਦੇਵੀ ਦੀ ਫ਼ਿਲਮ ਲਮਹੇ ਦੇ ਗੀਤ ਮੋਰਨੀ ਬਾਗਾ ਮਾਂ ਬੋਲੇ ਲਈ ਵੀ ਜਾਣਿਆ ਜਾਂਦਾ ਹੈ।

ਐਲਬਮ

ਉਸਦੀ ਐਲਬਮ "ਵੋਟ ਫਾਰ ਘਾਘਰਾ" ਬੇਹੱਦ ਕਾਮਿਆਬ ਹੋਈ, ਜਿਸ ਦੀ 100,000[ਹਵਾਲਾ ਲੋੜੀਂਦਾ] ਤੋਂ ਵੀ ਵੱਧ ਵਿਕਰੀ ਹੋਈ।ਮੋਰਨੀ, ਮੈਂ ਹੋ ਗਈ ਸਵਾ ਲਾਖ ਕੀ, ਮੇਰਾ ਅੱਸੀ ਕਲੀ ਕਾ ਘਾਘਰਾ, ਬਿਛੂਆ "ਵੋਟ ਫਾਰ ਘਾਘਰਾ" ਐਲਬਮ ਦੇ ਕੁਛ ਮਸ਼ਹੂਰ ਗੀਤ ਹਨ। [vague]। ਉਸਨੇ ਰਾਜਸਥਾਨ ਰੋਆਇਲਸ ਦਾ ਪ੍ਰੋਮੋਸ਼ਨਲ ਗੀਤ ਹੱਲਾ ਬੋਲ ਗਾਇਆ ਜੋ ਕਾਫੀ ਪ੍ਰ੍ਸਿੱਧ ਹੋਇਆ। ਉਹ ਰਾਜਸਥਾਨ ਤੋਂ ਹੈ ਅਤੇ ਆਪਣੀਆਂ ਐਲਬਮਾਂ ਤੇ ਫ਼ਿਲਮਾਂ ਵਿੱਚ ਬਹੁਤ ਸਾਰੇ ਰਾਜਸਥਾਨੀ ਗੀਤ ਗਾਉਂਦੀ ਹੈ।

ਅਭਿਨੈ

2008 ਦੀ ਹਿਟ ਫ਼ਿਲਮ ਜੋਧਾ ਅਕਬਰ ਵਿੱਚ ਉਸਨੇ ਮਹਮ ਅੰਗਾ ਦੀ ਭੂਮਿਕਾ ਨਿਭਾਈ। ਉਸਨੇ ਚਾਈਨਾ ਗੇਟ, ਚਿੰਗਾਰੀ, ਵੈਲ ਡਨ ਅੱਬਾ, ਵੇਲਕਮ ਟੂ ਸੱਜਨਪੁਰ, ਵੇਸਟ ਇਸ ਵੇਸਟ, and ਘਾਤਕ. ਉਸਨੇ ਟੀਵੀ ਸੀਰੀਅਲ ਭਾਰਤ ਏਕ ਖੋਜ਼ਵਿੱਚ ਵੀ ਕੰਮ ਕੀਤਾ।

ਹਾਲ ਹੀ ਵਿੱਚ ਉਸਨੇ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਸੰਵਿਧਾਨ (ਟੀਵੀ ਸੀਰੀਜ) ਵਿੱਚ ਸ਼੍ਰੀਮਤੀ ਹੰਸਾ ਮੇਹਤਾ ਦੀ ਭੂਮਿਕਾ ਨਿਭਾਈ।

ਉਸਦੇ ਭਰਾ ਪਿਊਸ਼ ਪਾਂਡੇ ਤੇ ਪ੍ਰਸੂਨ ਪਾਂਡੇ ਵਿਗਿਆਪਨ ਬਣਾਉਂਦੇ ਹਨ, ਤੇ ਉਸਦੀ ਭੈਣ ਰਮਾ ਪਾਂਡੇ ਬੀਬੀਸੀ ਪਤਰਕਾਰ ਹੈ ਅਤੇ ਭੈਣ ਤ੍ਰਿਪਤੀ ਪਾਂਡੇ ਰਾਜਸਥਾਨ ਟੂਰਿਸਮ ਵਿੱਚ ਡਿਪਟੀ ਡਰੈਕਟਰ ਹੈ।

Remove ads

ਪ੍ਰ੍ਮੁੱਖ ਫ਼ਿਲਮਾਂ

ਹੋਰ ਜਾਣਕਾਰੀ ਸਾਲ, ਫ਼ਿਲਮ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads