ਇਲੈੱਕਟ੍ਰਿਕਲ ਇੰਜੀਨੀਅਰਿੰਗ

From Wikipedia, the free encyclopedia

ਇਲੈੱਕਟ੍ਰਿਕਲ ਇੰਜੀਨੀਅਰਿੰਗ
Remove ads

ਬਿਜਲਈ ਇੰਜੀਨੀਅਰਿੰਗ ਜਾਂ ਇਲੈੱਕਟ੍ਰਿਕਲ ਇੰਜੀਨੀਅਰਿੰਗ (Electrical engineering) ਇੱਕ ਪੇਸ਼ਾਵਰ ਵਿਸ਼ਾ-ਖੇਤਰ ਹੈ ਜਿਹੜਾ ਕਿ ਮੁੱਖ ਤੌਰ 'ਤੇ ਬਿਜਲੀ, ਇਲੈੱਕਟ੍ਰੌਨਿਕਸ ਅਤੇ ਬਿਜਲਈ ਚੁੰਬਕਤਾ ਨਾਲ ਸਬੰਧ ਰੱਖਦਾ ਹੈ। ਇਹ ਵਿਸ਼ਾ-ਖੇਤਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਂਦ ਵਿੱਚ ਆਇਆ ਜਦੋਂ ਬਿਜਲਈ ਟੈਲੀਗ੍ਰਾਫ਼, ਟੈਲੀਫ਼ੋਨ ਅਤੇ ਇਲੈੱਕਟ੍ਰਿਕ ਪਾਵਰ ਵੰਡ ਦੀ ਵਰਤੋਂ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਸਭ ਚੀਜ਼ਾਂ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਈਆਂ। ਟਰਾਂਜ਼ਿਸਟਰ ਅਤੇ ਇੰਟੀਗ੍ਰੇਟਡ ਸਰਕਟ (I.C.) ਦੀ ਕਾਢ ਨਾਲ ਇਹ ਸਭ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਅਤੇ ਇਹਨਾਂ ਦੀ ਵਰਤੋਂ ਹਰੇਕ ਘਰ ਵਿੱਚ ਹੋਣ ਲੱਗੀ।

Thumb
ਇੱਕ ਪੇਚੀਦਾ ਪਾਵਰ ਸਿਸਟਮ ਦਾ ਡਿਜ਼ਾਈਨ।
Thumb
ਇੱਕ ਇਲੈੱਕਟ੍ਰਾਨਿਕ ਸਰਕਟ।[1]

ਇਲੈੱਕਟ੍ਰਿਕਲ ਇੰਜੀਨੀਅਰਿੰਗ ਨੂੰ ਅੱਗੇ ਬਹੁਤ ਸਾਰੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਇਲੈੱਕਟ੍ਰੌਨਿਕਸ, ਡਿਜੀਟਲ ਕੰਪਿਊਟਰ, ਕੰਪਿਊਟਰ ਇੰਜੀਨੀਅਰਿੰਗ, ਪਾਵਰ ਇੰਜੀਨੀਅਰਿੰਗ, ਟੈਲੀਕੰਮਿਊਨੀਕੇਸ਼ਨ, ਕੰਟਰੋਲ ਸਿਸਟਮ, ਰੇਡੀਓ ਫ਼ਰੀਕੁਐਂਸੀ, ਸਿਗਨਲ ਪ੍ਰੋਸੈਸਿੰਗ, ਇੰਸਟਰੂਮੈਂਟੇਸ਼ਨ ਅਤੇ ਮਾਈਕ੍ਰੋਇਲੈੱਕਟ੍ਰੌਨਿਕਸ ਆਦਿ। ਇਹਨਾਂ ਵਿੱਚੋਂ ਬਹੁਤ ਸਾਰੇ ਖੇਤਰ ਇੱਕ ਦੂਜੇ ਨਾਲ ਅਤੇ ਹੋਰ ਇੰਜੀਨੀਅਰਿੰਗ ਖੇਤਰਾਂ ਨਾਲ ਸਬੰਧ ਰੱਖਦੇ ਹਨ, ਜਿਸ ਵਿੱਚ ਬਹੁਤ ਸਾਰੇ ਅਲੱਗ ਖ਼ਾਸ ਖੇਤਰ ਸ਼ਾਮਿਲ ਹਨ ਜਿਵੇਂ ਕਿ ਹਾਰਡਵੇਅਰ ਇੰਜੀਨੀਅਰਿੰਗ, ਪਾਵਰ ਇਲੈੱਕਟ੍ਰੌਨਿਕਸ, ਇਲੈੱਕਟ੍ਰੋਮੈਗਨੈਟਿਕਸ ਅਤੇ ਵੇਵਸ, ਮਾਈਕ੍ਰੋਵੇਵ ਇੰਜੀਨੀਅਰਿੰਗ, ਨੈਨੋ ਤਕਨਾਲੋਜੀ, ਇਲੈੱਕਟ੍ਰੋਕੈਮਿਸਟਰੀ, ਨਵਿਆਉਣਯੋਗ ਊਰਜਾਵਾਂ ਆਦਿ।

Remove ads

ਉਪ-ਵਿਸ਼ੇ

ਇਲੈੱਕਟ੍ਰਿਕਲ ਇੰਜੀਨੀਅਰਿੰਗ ਦੇ ਬਹੁਤ ਸਾਰੇ ਉਪ-ਵਿਸ਼ੇ ਹਨ, ਇਹਨਾਂ ਵਿੱਚੋਂ ਸਭ ਤੋਂ ਮੁੱਖ ਵਿਸ਼ੇ ਹੇਠਾਂ ਦਿੱਤੇ ਗਏ। ਭਾਵੇਂ ਇੱਕ ਇਲੈੱਕਟ੍ਰਿਕਲ ਇੰਜੀਨੀਅਰ ਇਹਨਾਂ ਵਿੱਚੋਂ ਕਿਸੇ ਇੱਕ ਉਪ-ਵਿਸ਼ੇ ਉੱਪਰ ਹੀ ਮਹਾਰਤ ਰੱਖਦਾ ਹੈ, ਪਰ ਕਈ ਇੰਜੀਨੀਅਰ ਇੱਕ ਤੋਂ ਵੱਧ ਵਿਸ਼ਿਆਂ ਉੱਪਰ ਵੀ ਡੂੰਘੀ ਜਾਣਕਾਰੀ ਰੱਖਦੇ ਹਨ। ਕਈ ਵਾਰ ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਅਤੇ ਕੰਪਿਊਟਰ ਇੰਜੀਨੀਅਰਿੰਗ ਨੂੰ ਆਪਣੇ ਹਿਸਾਬ ਨਾਲ ਵੱਖਰੇ ਖੇਤਰ ਵੀ ਮੰਨਿਆ ਗਿਆ ਹੈ।

ਪਾਵਰ

Thumb
ਬਿਜਲੀ ਵਾਲਾ ਖੰਭਾ ਜਿਸ ਵਿੱਚੋਂ ਬਿਜਲਈ ਪਾਵਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ।

ਪਾਵਰ ਇੰਜੀਨੀਅਰਿੰਗ ਮੁੱਖ ਤੌਰ 'ਤੇ ਇਲੈੱਕਟ੍ਰਿਕਲ ਜਨਰੇਸ਼ਨ (ਬਿਜਲੀ ਪੈਦਾ ਕਰਨਾ), ਇਲੈੱਕਟ੍ਰਿਕਲ ਟਰਾਂਸਮਿਸ਼ਨ (ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ), ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ (ਬਿਜਲੀ ਦੀ ਖਪਤਕਾਰਾਂ ਅਨੁਸਾਰ ਵੰਡ ਕਰਨੀ) ਅਤੇ ਇਸ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਿ ਟਰਾਂਸਫ਼ਾਰਮਰ, ਇਲੈੱਕਟ੍ਰਿਕਲ ਜਨਰੇਟਰ, ਇਲੈੱਕਟ੍ਰਿਕਲ ਮੋਟਰਾਂ, ਹਾਈ ਵੋਲਟੇਜ ਇੰਜੀਨੀਅਰਿੰਗ ਅਤੇ ਪਾਵਰ ਇਲੈੱਕਟ੍ਰੌਨਿਕਸ ਨਾਲ ਸਬੰਧ ਰੱਖਦੀ ਹੈ। ਵਿਸ਼ਵ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਕਾਰਾਂ ਦੁਆਰਾ ਪਾਵਰ ਗ੍ਰਿਡ ਲਗਾਏ ਜਾਂਦੇ ਹਨ ਜਿੱਥੋਂ ਕਿ ਲੋੜ ਅਨੁਸਾਰ ਬਿਜਲੀ ਦੀ ਪੈਦਾਵਾਰ ਅਤੇ ਵੰਡ ਕੀਤੀ ਜਾਂਦੀ ਹੈ। ਖਪਤਕਾਰ ਗ੍ਰਿਡ ਤੋਂ ਬਿਜਲੀ ਦੀ ਖਰੀਦ ਕਰਦੇ ਸਨ ਕਿਉਂਕਿ ਆਪਣੇ ਕੋਲੋਂ ਬਿਜਲੀ ਬਣਾਉਣ ਲਈ ਬਹੁਤ ਖ਼ਰਚ ਕਰਨਾ ਪੈਂਦਾ ਹੈ।[2] ਇਸ ਪ੍ਰਬੰਧ ਨੂੰ ਆਨ-ਗ੍ਰਿਡ ਪਾਵਰ ਸਿਸਟਮ ਕਿਹਾ ਜਾਂਦਾ ਜਿਸ ਵਿੱਚ ਖਪਤਕਾਰ ਵੱਧ ਪਾਵਰ ਨੂੰ ਗ੍ਰਿਡ ਨੂੰ ਦੇ ਸਕਦੇ ਹਨ ਅਤੇ ਲੋੜੀਂਦੀ ਪਾਵਰ ਗ੍ਰਿਡ ਤੋਂ ਲੈ ਸਕਦੇ ਹਨ। ਭਵਿੱਖ ਵਿੱਚ ਉਪਗ੍ਰਹਿ ਤੋਂ ਚੱਲਣ ਵਾਲੇ ਪਾਵਰ ਸਿਸਟਮ ਵੀ ਚਲਾਏ ਜਾਣਗੇ ਜਿਸ ਵਿੱਚ ਕਿਸੇ ਘਟਨਾ ਕਾਰਨ ਹੋਈ ਬਿਜਲੀ ਦੀ ਅਣਹੋਂਦ ਨੂੰ ਪੂਰਾ ਕੀਤਾ ਜਾ ਸਕੇਗਾ।

ਕੰਟਰੋਲ

Thumb
ਕੰਟਰੋਲ ਕਿਸੇ ਸਪੇਸ ਉਡਾਣ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ।

ਕੰਟਰੋਲ ਇੰਜੀਨੀਅਰਿੰਗ ਮੁੱਖ ਤੌਰ 'ਤੇ ਵੱਖ-ਵੱਖ ਡਾਈਨੈਮਿਕ ਸਿਸਟਮਾਂ ਅਤੇ ਅਤੇ ਕੰਟਰੋਲਰਾਂ ਦੇ ਡਿਜ਼ਾਈਨ ਦੀ ਮਾਡਲਿੰਗ ਉੱਪਰ ਕੇਂਦਰਿਤ ਹੁੰਦੀ ਹੈ ਜਿਹੜੇ ਕਿ ਸਿਸਟਮ ਨੂੰ ਲੋੜੀਂਦੇ ਢੰਗ ਨਾਲ ਚਲਾਉਂਦੇ ਹਨ।

ਕੰਟਰੋਲ ਇੰਜੀਨੀਅਰ ਕੰਟਰੋਲ ਸਿਸਟਮ ਨੂੰ ਡਿਜ਼ਾਈਨ ਕਰਨ ਸਮੇਂ ਫ਼ੀਡਬੈਕ ਦਾ ਇਸਤੇਮਾਲ ਕਰਦੇ ਹਨ। ਉਦਾਹਰਨ ਲਈ ਇੱਕ ਕਾਰ ਜਿਸ ਵਿੱਚ ਕਰੂਜ਼ ਕੰਟਰੋਲ ਦੀ ਸੁਵਿਧਾ ਹੋਵੇ, ਕਾਰ ਦੀ ਗਤੀ ਨੂੰ ਲਗਾਤਾਰ ਜਾਂਚਿਆ ਜਾਂਦਾ ਹੈ ਅਤੇ ਸਿਸਟਮ ਨੂੰ ਵਾਪਸ ਭੇਜਿਆ ਜਾਂਦਾ ਹੈ ਜਿਹੜਾ ਕਿ ਇੰਜਣ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਪਾਵਰ ਨੂੰ ਉਸ ਅਨੁਸਾਰ ਵੱਧ-ਘੱਟ ਕਰਦਾ ਹੈ। ਜਦੋਂ ਕਿਤੇ ਵੀ ਲਗਾਤਾਰ ਫ਼ੀਡਬੈਕ ਮੌਜੂਦ ਹੈ, ਕੰਟਰੋਲ ਥਿਊਰੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਉਹ ਸਿਸਟਮ ਫ਼ੀਡਬੈਕ ਦੇ ਅਨੁਸਾਰ ਕਿਵੇਂ ਕੰਮ ਕਰੇ।

ਇਲੈੱਕਟ੍ਰੌਨਿਕਸ

Thumb
ਇਲੈੱਕਟ੍ਰੌਨਿਕਸ ਦੇ ਪੁਰਜੇ

ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਦੇ ਵਿੱਚ ਇਲੈੱਕਟ੍ਰੌਨਿਕਸ ਸਰਕਟ ਦਾ ਡਿਜ਼ਾਈਨ ਅਤੇ ਇਸਨੂੰ ਟੈਸਟ ਕੀਤਾ ਜਾਂਦਾ ਹੈ ਅਤੇ ਕਈ ਪੁਰਜਿਆਂ ਨੂੰ ਉਹਨਾਂ ਦੇ ਖ਼ਾਸ ਗੁਣਾਂ ਦਾ ਆਪਣੀ ਲੋੜ ਮੁਤਾਬਿਕ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਰਜ਼ਿਸਟੈਂਸ, ਕਪੈਸਟਰ, ਇੰਡਕਟਰ, ਡਾਇਓਡ ਅਤੇ ਟਰਾਂਜਿਸਟਰ ਆਦਿ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads