ਇਲੋਰਾ ਗੁਫਾਵਾਂ

From Wikipedia, the free encyclopedia

ਇਲੋਰਾ ਗੁਫਾਵਾਂ
Remove ads

ਏਲੋਰਾ ਜਾਂ ਏੱਲੋਰਾ (ਮੂਲ ਨਾਮ ਵੇਰੁਲ) ਇੱਕ ਪੁਰਾਸਾਰੀ ਥਾਂ ਹੈ, ਜੋ ਭਾਰਤ ਵਿੱਚ ਔਰੰਗਾਬਾਦ, ਮਹਾਰਾਸ਼ਟਰ ਤੋਂ 30 ਕਿ: ਮੀ: (18.6ਮੀਲ) ਦੀ ਦੂਰੀ ਉੱਤੇ ਸਥਿਤ ਹੈ। ਇਨ੍ਹਾਂ ਨੂੰ ਰਾਸ਼ਟਰਕੂਟ ਖ਼ਾਨਦਾਨ ਦੇ ਸ਼ਾਸਕਾਂ ਦੁਆਰਾ ਬਣਵਾਇਆ ਗਿਆ ਸੀ। ਆਪਣੀਆਂ ਸਮਾਰਕ ਗੁਫਾਵਾਂ ਲਈ ਪ੍ਰਸਿੱਧ, ਏਲੋਰਾ ਯੁਨੇਸਕੋ ਦੁਆਰਾ ਘੋਸ਼ਿਤ ਇੱਕ ਸੰਸਾਰ ਅਮਾਨਤ ਥਾਂ ਹੈ।

ਵਿਸ਼ੇਸ਼ ਤੱਥ UNESCO World Heritage Site, Criteria ...

ਏਲੋਰਾ ਭਾਰਤੀ ਪਾਸ਼ਾਣ ਸ਼ਿਲਪ ਰਾਜਗੀਰੀ ਕਲਾ ਦਾ ਸਾਰ ਹੈ, ਇੱਥੇ 34 ਗੁਫਾਵਾਂ ਹਨ ਜੋ ਅਸਲ ਵਿੱਚ ਇੱਕ ਊਰਧਵਾਧਰ ਖੜੇ ਚਰਨਾਂਦਰੀ ਪਹਾੜ ਦਾ ਇੱਕ ਫਲਕ ਹੈ। ਇਸ ਵਿੱਚ ਹਿੰਦੂ, ਬੋਧੀ ਅਤੇ ਜੈਨ ਗੁਫਾ ਮੰਦਰ ਬਣੇ ਹਨ। ਇਹ ਪੰਜਵੀਂ ਅਤੇ ਦਸਵੀਂ ਸ਼ਤਾਬਦੀ ਵਿੱਚ ਬਣੇ ਸਨ। ਇੱਥੇ 12 ਬੋਧੀ ਗੁਫਾਵਾਂ (1-12), 17 ਹਿੰਦੂ ਗੁਫਾਵਾਂ (13 - 29) ਅਤੇ 5 ਜੈਨ ਗੁਫਾਵਾਂ (30-34) ਹਨ। ਇਹ ਸਾਰੇ ਪਾਸੇ ਬਣੀਆਂ ਹਨ, ਅਤੇ ਆਪਣੇ ਨਿਰਮਾਣ ਕਾਲ ਦੇ ਧਾਰਮਿਕ ਸੌਹਾਰਦ ਨੂੰ ਦਰਸ਼ਾਉਂਦੀਆਂ ਹਨ।

ਏਲੋਰਾ ਦੇ 34 ਮੱਠ ਅਤੇ ਮੰਦਿਰ ਔਰੰਗਾਬਾਦ ਦੇ ਨਜ਼ਦੀਕ 2 ਕਿਮੀ ਦੇ ਖੇਤਰ ਵਿੱਚ ਫੈਲੇ ਹਨ, ਇਨ੍ਹਾਂ ਨੂੰ ਉੱਚੀ ਬੇਸਾਲਟ ਦੀਆਂ ਖੜੀਆਂ ਚਟਾਨਾਂ ਦੀਆਂ ਦੀਵਾਰਾਂ ਨੂੰ ਕੱਟ ਕੇ ਬਣਾਇਆ ਗਿਆ ਹੈ। ਦੁਰਗਮ ਪਹਾੜੀਆਂ ਵਾਲਾ ਏਲੋਰਾ 600 ਤੋਂ 1000 ਈਸਵੀ ਦੇ ਕਾਲ ਦਾ ਹੈ, ਇਹ ਪ੍ਰਾਚੀਨ ਭਾਰਤੀ ਸਭਿਅਤਾ ਦੀ ਜੀਵੰਤ ਪੇਸ਼ਕਾਰੀ ਕਰਦਾ ਹੈ। ਬੋਧੀ, ਹਿੰਦੂ ਅਤੇ ਜੈਨ ਧਰਮ ਨੂੰ ਵੀ ਸਮਰਪਤ ਪਵਿਤਰ ਸਥਾਨ ਏਲੋਰਾ ਪਰਿਸਰ ਨਾ ਕੇਵਲ ਅਦੁੱਤੀ ਕਲਾਤਮਕ ਸਿਰਜਣ ਅਤੇ ਇੱਕ ਤਕਨੀਕੀ ਉਤਕ੍ਰਿਸ਼ਟਤਾ ਹੈ, ਸਗੋਂ ਇਹ ਪ੍ਰਾਚੀਨ ਭਾਰਤ ਦੇ ਧੀਰਜਵਾਨ ਚਰਿੱਤਰ ਦੀ ਵਿਆਖਿਆ ਵੀ ਕਰਦਾ ਹੈ।[1] ਇਹ ਯੂਨੇਸਕੋ ਦੀ ਸੰਸਾਰ ਵਿਰਾਸਤ ਵਿੱਚ ਸ਼ਾਮਿਲ ਹੈ।[2]

Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads