ਇਸਲਾਮੀ ਰਾਜ

From Wikipedia, the free encyclopedia

ਇਸਲਾਮੀ ਰਾਜ
Remove ads

ਇਸਲਾਮੀ ਰਾਜ (ਅਰਬੀ : ﺍﻟﺪﻭﻟﺔ ﺍﻹﺳﻼﻣﻴﺔ ਅਲ- ਦਵਲਾ ਅਲ-ਇਸਲਾਮੀਆ) ਜੂਨ 2014 ਵਿੱਚ ਐਲਾਨਿਆ ਇੱਕ ਰਾਜ ਅਤੇ ਇਰਾਕ ਅਤੇ ਸੀਰਿਆ ਵਿੱਚ ਸਰਗਰਮ ਜਿਹਾਦੀ ਸੁੰਨੀ ਫੌਜੀ ਸਮੂਹ ਹੈ। ਅਰਬੀ ਭਾਸ਼ਾ ਵਿੱਚ ਇਸ ਸੰਗਠਨ ਦਾ ਨਾਮ ਹੈ ਅਲ ਦੌਲਤੁਲ ਇਸਲਾਮੀਆ ਫ਼ੇ ਅਲ-ਇਰਾਕ ਓ ਅਲ-ਸ਼ਾਮ। ਇਸਦਾ ਅਰਥ ਹੈ - ਇਰਾਕ ਅਤੇ ਸ਼ਾਮ ਦਾ ਇਸਲਾਮੀ ਰਾਜ। ਸ਼ਾਮ ਸੀਰੀਆ ਦਾ ਪ੍ਰਾਚੀਨ ਨਾਮ ਹੈ। ਇਹ ਇੱਕ ਅਜਿਹੀ ਰਿਆਸਤ ਹੈ ਜਿਸਨੂੰ ਕੌਮਾਂਤਰੀ ਬਰਾਦਰੀ ਤਸਲੀਮ ਨਹੀਂ ਕਰਦੀ. ਇਸ ਰਿਆਸਤ ਦਾ ਦਾਅਵਾ ਹੈ ਕਿ ਇਹ ਇੱਕ ਆਜ਼ਾਦ ਅਤੇ ਖੁਦਮੁਖਤਾਰ ਰਿਆਸਤ ਹੈ। ਰਿਆਸਤ ਦੇ ਸਰਬਰਾਹ ਅਬੂ ਬਕਰ ਅਲ ਬਗਦਾਦੀ ਹਨ ਜੋ ਖ਼ੁਦ ਨੂੰ ਅਮੀਰ ਅਲਮਮਨੀਨ ਅਤੇ ਰਿਆਸਤ ਦਾ ਖ਼ਲੀਫਾ ਕਹਾਂਦੇ ਹਨ। ਇਸ ਤਨਜ਼ੀਮ ਦਾ ਕਹਿਣਾ ਹੈ ਕਿ ਨੇੜ ਭਵਿੱਖ ਵਿੱਚ ਇਹ ਰਿਆਸਤ ਇਰਾਕ ਅਤੇ ਸ਼ਾਮ ਦੇ ਹੋਰ ਇਲਾਕਿਆਂ ਨੂੰ ਜੋੜਨ ਦੇ ਇਰਾਦੇ ਰੱਖਦੀ ਹੈ ਸਗੋਂ ਅੱਜ ਵੀ ਉਸਨੇ ਇਰਾਕ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਹੈ ਅਤੇ ਬਹੁਤ ਛੋਟਾ ਹੀ ਹਿੱਸਾ ਇਰਾਕੀ ਹੁਕੂਮਤ ਦੇ ਹੱਥ ਵਿੱਚ ਰਹਿ ਗਿਆ ਹੈ।[1]

Thumb
ਇਸਲਾਮੀ ਰਾਜ ਦਾ ਝੰਡਾ
Thumb
ਇਰਾਕੀ, ਸੀਰੀਆਈ ਤੇ ਲਿਬਨਾਨੀ ਲੜਾਈਆਂ ਵਿੱਚ 14 ਨਵੰਬਰ ਦੀ ਸੈਨਿਕ ਸਥਿਤੀ।      ਸੀਰੀਆਈ ਵਿਰੋਧੀ ਪਾਰਟੀ ਦੁਆਰਾ ਚਾਲਤ      ਸੀਰੀਆਈ ਸਰਕਾਰ ਦੁਆਰਾ ਚਾਲਤ(ਰੂਸ ਦੁਆਰਾ ਟਿਕਾਇਆ )      ਇਰਾਕੀ ਸਰਕਾਰ ਦੁਆਰਾ ਚਾਲਤ      ਲਿਬਨਾਨੀ ਸਰਕਾਰ ਦੁਆਰਾ ਚਾਲਤ      ਹਿਜਬੁਲਾ ਦੁਆਰਾ ਚਾਲਤ      ਇਰਾਕ ਤੇ ਸ਼ਾਮ ਦੇ ਇਸਲਾਮੀ ਰਾਜ ਦੁਆਰਾ ਚਾਲਤ      ਅੱਲ-ਮੁਦਰਾ ਦੁਆਰਾ ਚਾਲਤ      ਸੀਰੀਆਈ ਕੁਰਦਾਂ ਦੁਆਰਾ ਚਾਲਤ      ਇਰਾਕੀ ਕੁਰਦਾਂ ਦੁਆਰਾ ਚਾਲਤ      ਵਿਵਾਦਤ ਖੇਤਰ ਧਿਆਨ ਦਿਓ:ਇਰਾਕ ਤੇ ਸ਼ਾਮ ਵਿੱਚ ਵੱਡੇ ਮਾਰੂਥਲ ਖੇਤਰ ਹਨ ਜਿਹਨਾਂ ਵਿੱਚ ਸੀਮਤ ਵਸੋਂ ਰਹਿੰਦੀ ਹੈ।ਇਨ੍ਹਾਂ ਖੇਤਰਾਂ ਨੂੰ ਉਹਨਾਂ ਨੂੰ ਘੇਰਦੀਆਂ ਸੜਕਾਂ ਤੇ ਵਿਚਲੇ ਕਸਬਿਆਂ ਦੇ ਚਾਲਕਾਂ ਅਧੀਨ ਦਸਿਆ ਗਿਆ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads