ਇੰਟੈਲੀਜੈਂਸ ਬਿਊਰੋ

From Wikipedia, the free encyclopedia

Remove ads

ਇੰਟੈਲੀਜੈਂਸ ਬਿਊਰੋ ਭਾਰਤ ਦੀ ਅੰਦਰੂਨੀ ਖੂਫ਼ੀਆ ਏਜੰਸੀ ਹੈ। [2] 1947 ਵਿੱਚ ਇਸਦਾ ਪ੍ਰਬੰਧ ਗ੍ਰਹਿ ਮੰਤਰਾਲੇ ਅਧੀਨ ਦੁਬਾਰਾ ਕੀਤਾ ਗਿਆ ਸੀ। ਇਸਦੇ ਗਠਨ ਦੀ ਧਾਰਨਾ ਪਿੱਛੇ ਇਹ ਸਚਾਈ ਹੋ ਸਕਦਾ ਹੈ ਕਿ 1885 ਵਿੱਚ ਮੇਜਰ ਜਨਰਲ ਚਾਰਲਸ ਮੈਕਗਰੇਗਰ ਨੂੰ ਸ਼ਿਮਲਾ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਖੁਫੀਆ ਮਹਿਕਮੇ ਦਾ ਕਵਾਰਟਰਮਾਸਟਰ ਜਨਰਲ ਅਤੇ ਪ੍ਰਮੁੱਖ ਨਿਯੁਕਤ ਕੀਤਾ ਗਿਆ। ਉਸ ਵਕਤ ਇਸਦਾ ਉਦੇਸ਼ ਸੀ ਅਫਗਾਨਿਸਤਾਨ ਵਿੱਚ ਰੂਸੀ ਸੈਨਿਕਾਂ ਦੀ ਨਿਯੁਕਤੀ ਉੱਤੇ ਨਿਗਰਾਨੀ ਰੱਖਣਾ, ਕਿਉਂਕਿ 19ਵੀ ਸਦੀ ਦੇ ਪਿਛਲੇ ਅੱਧ ਵਿੱਚ ਇਸ ਗੱਲ ਦਾ ਡਰ ਸੀ ਕਿ ਕਿਤੇ ਰੂਸ ਉੱਤਰ-ਪੱਛਮ ਵੱਲੋਂ ਬ੍ਰਿਟਿਸ਼ ਭਾਰਤ ਉੱਤੇ ਹਮਲਾ ਨਾ ਕਰ ਦੇਵੇ।

ਵਿਸ਼ੇਸ਼ ਤੱਥ ਏਜੰਸੀ ਜਾਣਕਾਰੀ, ਸਥਾਪਨਾ ...
Remove ads

ਜਿੰਮੇਵਾਰੀਆਂ

ਇੰਟੈਲੀਜੈਂਸ ਬਿਊਰੋ ਦੀ ਵਰਤੋਂ ਭਾਰਤ ਅੰਦਰੋਂ ਖੁਫੀਆ ਜਾਣਕਾਰੀਆਂ ਇਕੱਠਾ ਕਰਨ ਲਈ ਕੀਤਾ ਜਾਂਦਾ ਹੈ ਅਤੇ ਨਾਲ ਹੀ ਨਾਲ ਖੁਫੀਆ-ਵਿਰੋਧੀ ਅਤੇ ਅੱਤਵਾਦ-ਵਿਰੋਧੀ ਕੰਮਾਂ ਨੂੰ ਲਾਗੂ ਕਰਨ ਲਈ ਕੀਤਾ ਜਾਂਦਾ ਹੈ। 1951 ਵਿੱਚ ਹਿੰਮਤਸਿੰਘਜੀ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ, ਘਰੇਲੂ ਖੁਫੀਆ ਜਿੰਮੇਵਾਰੀਆਂ ਤੋਂ ਇਲਾਵਾ, ਆਈਬੀ ਨੂੰ ਖਾਸ ਤੌਰ ਉੱਤੇ ਸਰਹੱਦੀ ਇਲਾਕਿਆਂ ਵਿੱਚ ਖੁਫੀਆ ਜਾਣਕਾਰੀ ਇਕੱਠਾ ਕਰਨ ਦਾ ਕੰਮ ਦਿੱਤਾ ਜਾਂਦਾ ਹੈ।ਭਾਰਤ ਦੇ ਅੰਦਰ ਅਤੇ ਗੁਆਂਢ ਵਿੱਚ ਮਨੁੱਖੀ ਗਤੀਵਿਧੀਆਂ ਦੇ ਸਾਰੇ ਖੇਤਰਾਂ ਨੂੰ ਖੁਫੀਆ ਬਿਊਰੋ ਦੇ ਕਰਤੱਵਾਂ ਦੇ ਚਾਰਟਰ ਵਿੱਚ ਵੰਡਿਆ ਗਿਆ ਹੈ। ਆਈਬੀ ਨੂੰ 1951 ਤੋਂ 1968 ਤੱਕ ਹੋਰ ਬਾਹਰਲੀਆਂ ਖੁਫੀਆ ਜਿੰਮੇਵਾਰੀਆਂ ਨੂੰ ਵੀ ਨਿਭਾਉਣੀਆਂ ਪੈਂਦੀਆਂ ਸਨ, ਜਿਸ ਤੋਂ ਬਾਅਦ ਰਿਸਰਚ ਐਂਡ ਐਨਾਲਸਿਸ ਵਿੰਗ ਦਾ ਗਠਨ ਕੀਤਾ ਗਿਆ।[3]

Remove ads

ਅਹੁਦੇ ਅਤੇ ਨਿਸ਼ਾਨ

Thumb
ਇੰਟੈਲੀਜੈਂਸ ਬਿਊਰੋ ਦੇ ਨਿਦੇਸ਼ਕ ਦਾ ਨਿਸ਼ਾਨ
  • ਨਿਦੇਸ਼ਕ 
  • ਵਿਸ਼ੇਸ਼ ਨਿਦੇਸ਼ਕ
  • ਵਧੀਕ ਨਿਦੇਸ਼ਕ
  • ਸੰਯੁਕਤ ਨਿਦੇਸ਼ਕ
  • ਡਿਪਟੀ ਨਿਦੇਸ਼ਕ
  • ਸੰਯੁਕਤ ਡਿਪਟੀ ਨਿਦੇਸ਼ਕ 
  • ਸਹਾਇਕ ਨਿਦੇਸ਼ਕ 
  • ਡਿਪਟੀ ਕੇਂਦਰੀ ਖੂਫੀਆ ਅਧਿਕਾਰੀ
  • ਸਹਾਇਕ ਕੇਂਦਰੀ ਖੂਫੀਆ ਅਧਿਕਾਰੀ (ACIO-1)
  • ਸਹਾਇਕ ਕੇਂਦਰੀ ਖੂਫੀਆ ਅਧਿਕਾਰੀ (ACIO-2)
  • ਜੂਨੀਅਰ ਖੂਫੀਆ ਅਧਿਕਾਰੀ (JIO-1)
  • ਜੂਨੀਅਰ ਖੂਫੀਆ ਅਧਿਕਾਰੀ (JIO-2)
  • ਸੁਰੱਖਿਆ ਸਹਾਇਕ ਅਧਿਕਾਰੀ

ਹੋਰ ਪੜ੍ਹੋ

  • MacGregor, Lady (Ed.) The Life and Opinions of Major-General Sir Charles MacGregor. 2 vols. 1888, Edinburgh
  • MacGregor, General Sir Charles. The Defence of India. Shimla: Government of India Press. 1884
  • Kulkarni, Sin of National Conscience,2005.

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads