ਇੰਦਰਜੀਤ ਹਸਨਪੁਰੀ

ਪੰਜਾਬੀ ਕਵੀ From Wikipedia, the free encyclopedia

ਇੰਦਰਜੀਤ ਹਸਨਪੁਰੀ
Remove ads

ਇੰਦਰਜੀਤ ਹਸਨਪੁਰੀ (19 ਅਗਸਤ 1932 – 8 ਅਕਤੂਬਰ 2009) ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਸੀ।

ਵਿਸ਼ੇਸ਼ ਤੱਥ ਇੰਦਰਜੀਤ ਹਸਨਪੁਰੀ, ਜਾਣਕਾਰੀ ...
Remove ads

ਜੀਵਨ

ਇੰਦਰਜੀਤ ਹਸਨਪੁਰੀ ਦਾ ਜਨਮ 19 ਅਗਸਤ 1932 ਨੂੰ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ।[1] ਆਪਣੇ ਜੀਵਨ ਦੇ 15 ਸਾਲ ਉਸ ਨੇ ਦਿੱਲੀ ਵਿੱਚ ਗੁਜਾਰੇ। ਉਸ ਦੇ ਪਿਤਾ ਕਿੱਤੇ ਵਜੋਂ ਠੇਕੇਦਾਰ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਤਾ ਅਤੇ ਤਿੰਨ ਭੈਣਾ ਨਾਲ ਆਪਣੇ ਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿੱਚ ਆ ਗੁਆ। 8 ਅਕਤੂਬਰ 2009 ਨੂੰ ਲੁਧਿਆਣਾ ਵਿਖੇ ਉਸ ਦੀ ਮੌਤ ਹੋ ਗਈ ਸੀ।[2]

ਫਿਲਮਾਂ

  • ਤੇਰੀ ਮੇਰੀ ਇੱਕ ਜਿੰਦੜੀ,
  • ਦਾਜ,
  • ਸੁਖੀ ਪਰਿਵਾਰ
  • ਸਾਡਾ ਪਿੰਡ
  • ਉਜਾੜ ਦਾ ਸਫ਼ਰ

ਗੀਤਕਾਰੀ

ਇੰਦਰਜੀਤ ਹਸਨਪੁਰੀ ਗੀਤਕਾਰ ਸੀ। ਉਸ ਦੁਆਰਾ ਲਿਖਿਆ ਗਿਆ ਉਸ ਦਾ ਪਹਿਲਾ ਗੀਤ "ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਂ' ਸਾਦੀ ਬਖਸ਼ੀ ਨਾਮੀ ਗਾਇਕ ਨੇ ਗਾਇਆ। ਇਸ ਗੀਤ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਸਾਰੇ ਗੀਤ ਲਿਖੇ। ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਗਾਇਆ " ਲੱਕ ਹਿੱਲੇ ਮਜਾਜਣ ਜਾਂਦੀ ਦਾ" ਉਸ ਦੇ ਮਸ਼ਹੂਰ ਗੀਤਾਂ ਵਿਚੋਂ ਇੱਕ ਹੈ। ਇਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਪੰਜਾਬ ਦੇ ਲਗਭਗ ਸਾਰੇ ਗਾਇਕਾਂ ਦੁਆਰਾ ਗਾਇਆ ਗਿਆ।

  • ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ,

ਕਿਤਾਬਾਂ

  • ਔਸੀਆਂ (1959)
  • ਸਮੇਂ ਦੀ ਆਵਾਜ਼ (1962)
  • ਜ਼ਿੰਦਗੀ ਦੇ ਗੀਤ (1966)
  • ਜੋਬਨ ਨਵਾਂ ਨਕੋਰ (1967)
  • ਰੂਪ ਤੇਰਾ ਰੱਬ ਵਰਗਾ (1968)
  • ਮੇਰੇ ਜਿਹੀ ਕੋਈ ਜੱਟੀ ਵੀ ਨਾ (1968)
  • ਗੀਤ, ਮੇਰੇ ਮੀਤ (1983)
  • ਕਿੱਥੇ ਗਏ ਉਹ ਦਿਨ ਓ ਅਸਲਮ ! (1986)
  • ਰੰਗ ਖ਼ੁਸ਼ਬੂ ਰੋਸ਼ਨੀ (1998)
  • ਕਿਰਤੀ ਕਿਰਤ ਕਰੇਂਦਿਆਂ
  • ਕਿੱਥੇ ਗਏ ਉਹ ਦਿਨ ਓ ਅਸਲਮ (ਲੰਮੀ ਕਵਿਤਾ)
  • ਮੋਤੀ ਪੰਜ ਦਰਿਆਵਾਂ ਦੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads