ਇੰਦਰਬੀਰ ਸਿੰਘ ਨਿੱਜਰ

ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia

ਇੰਦਰਬੀਰ ਸਿੰਘ ਨਿੱਜਰ
Remove ads

ਇੰਦਰਬੀਰ ਸਿੰਘ ਨਿੱਝਰ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਉਹ ਚੀਫ਼ ਖਾਲਸਾ ਦੀਵਾਨ ਦਾ ਮੌਜੂਦਾ ਪ੍ਰਧਾਨ [2]ਵੀ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ।

ਵਿਸ਼ੇਸ਼ ਤੱਥ ਇੰਦਰਬੀਰ ਸਿੰਘ ਨਿੱਜਰ, ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਜ਼ੀਰ ...
Remove ads

ਮੁਢਲੀ ਜ਼ਿੰਦਗੀ

ਡਾ ਨਿੱਝਰ ਅਜਨਾਲੇ ਵਿਖੇ ਸੰਨ 1956 ਵਿੱਚ ਪੈਦਾ ਹੋਏ। [3]ਉਸ ਨੇ ਆਪਣਾ ਬਚਪਨ ਆਪਣੇ ਪਿਤਾ ਦਰਸ਼ਨ ਸਿੰਘ ਦੀ ਭੈਣ ਅਤੇ ਉਸਦੇ ਪਤੀ ਨਾਲ ਬਿਤਾਇਆ, ਜੋ ਕਿ ਫੌਜ ਵਿੱਚ ਸਨ।

ਉਸਦੇ ਪਿਤਾ ਇੱਕ ਵਿਗਿਆਨ ਗ੍ਰੈਜੂਏਟ ਤੇ ਪੇਸ਼ੇ ਤੋਂ ਕਿਸਾਨ ਸਨ।

ਸੈਕੰਡਰੀ ਸਕੂਲ ਤੱਕ ਉਸ ਨੇ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪੜ੍ਹਾਈ ਕੀਤੀ।

ਡਾਕਟਰੀ ਪੇਸ਼ਾ

ਜੰਮੂ ਕਸ਼ਮੀਰ ਯੂਨੀਵਰਸਿਟੀ ਤੋੰ 1980 ਵਿੱਚ ਐਮ ਬੀ ਬੀ ਐਸ ਡਿਗਰੀ ਹਾਸਲ ਕਰਨ ਉਪਰੰਤ[4] ਉਸਨੇ 1988 ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਆਪਣੀ ਮਾਸਟਰ ਡਿਗਰੀ (ਰੇਡੀਓਡਾਇਗਨੋਸਿਸ) ਪੂਰੀ ਕੀਤੀ।ਅੰਮ੍ਰਿਤਸਰ ਵਿੱਚ ਉਹ ਆਪਣਾ ਡਾਇਗਨੋਸਟਿਕ ਸੈਂਟਰ ਚਲਾ ਰਹੇ ਸਨ।[3]

ਵਿਧਾਨ ਸਭਾ ਦੇ ਮੈਂਬਰ

2017 ਵਿੱਚ ਉਸ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ।

2022 ਦੀਆਂ ਚੋਣਾਂ ਵਿੱਚ ਉਸ ਨੇ ਅੰਮ੍ਰਿਤਸਰ ਦੱਖਣੀ ਤੌਂ ਅਕਾਲੀ ਦਲ ਉਮੀਦਵਾਰ ਤਲਬੀਰ ਸਿੰਘ ਨੂੰ 27503 ਵੋਟਾਂ ਦੇ ਫਰਕ ਨਾਲ ਹਰਾਇਆ।[5] ਇਸੇ ਹਲਕਾ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਕੋਲੋਂ ਉਹ 2017 ਵਿੱਚ ਹਾਰ ਗਏ ਸਨ ਪਰ ਇਸ ਵਾਰ ਉਸ ਨੂੰ ਬੁਰੀ ਤਰਾਂ ਹਰਾ ਕੇ , ਜੋ ਤੀਸਰੇ ਸਥਾਨ ਤੇ ਰਿਹਾ , ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।

ਪਰੋਟੈਮ ਸਪੀਕਰ

ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸੰਸਦ ਮੈਂਬਰ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ।ਨਿੱਝਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ।

ਕੈਬਨਿਟ ਮੰਤਰੀ

5 ਜੁਲਾਈ ਨੂੰ, ਭਗਵੰਤ ਮਾਨ ਨੇ ਪੰਜਾਬ ਰਾਜ ਸਰਕਾਰ ਦੇ ਵਿਭਾਗਾਂ ਵਿੱਚ ਪੰਜ ਨਵੇਂ ਮੰਤਰੀਆਂ ਦੇ ਨਾਲ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕੀਤਾ। ਇੰਦਰਬੀਰ ਸਿੰਘ ਨਿੱਝਰ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਹੇਠਲੇ ਵਿਭਾਗਾਂ ਦਾ ਚਾਰਜ ਦਿੱਤਾ ਗਿਆ :

ਸਥਾਨਕ ਸਰਕਾਰ

ਸੰਸਦੀ ਮਾਮਲੇ

ਜ਼ਮੀਨ ਅਤੇ ਪਾਣੀ ਦੀ ਸੰਭਾਲ

ਪ੍ਰਸ਼ਾਸਨਿਕ ਸੁਧਾਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads