ਇੰਦਰਾ ਨੂਈ

From Wikipedia, the free encyclopedia

ਇੰਦਰਾ ਨੂਈ
Remove ads

ਇੰਦਰਾ ਕ੍ਰਿਸ਼ਨਾਮੂਰਥੀ ਨੂਯੀ (ਤਾਮਿਲ: இந்திரா கிருஷ்ணமூர்த்தி நூயி; ਜਨਮ 28 ਅਕਤੁਬਰ 1956) ਭਾਇੱਕ ਭਾਰਤੀ-ਅਮਰੀਕੀ ਕਾਰੋਬਾਰੀ ਕਾਰਜਕਾਰੀ ਅਤੇ ਪੈਪਸੀਕੋ ਦੀ ਸਾਬਕਾ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹੈ।[2][3][4] 2017 ਵਿੱਚ, ਪੈਪਸੀਕੋ ਵਿੱਚ ਆਪਣੇ ਆਖਰੀ ਸਾਲ ਵਿੱਚ, ਉਸਦੀ ਤਨਖਾਹ $31 ਮਿਲੀਅਨ ਸੀ।[5]

ਵਿਸ਼ੇਸ਼ ਤੱਥ ਇੰਦਰਾ ਕ੍ਰਿਸ਼ਨਾਮੂਰਥੀ ਨੂਯੀ, ਜਨਮ ...

ਉਹ ਲਗਾਤਾਰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਸ਼ਾਮਲ ਹੈ।[6] 2014 ਵਿੱਚ, ਉਹ ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ 13ਵੇਂ ਨੰਬਰ 'ਤੇ ਸੀ[7] ਅਤੇ 2015 ਵਿੱਚ ਉਸਨੇ ਫਾਰਚਿਊਨ ਸੂਚੀ ਵਿੱਚ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਪ੍ਰਾਪਤ ਕੀਤਾ ਸੀ।[8] 2017 ਵਿੱਚ, ਉਸਨੂੰ ਫੋਰਬਸ ਦੀ ਵਪਾਰ ਵਿੱਚ 19 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਇੱਕ ਵਾਰ ਫਿਰ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਦਿੱਤਾ ਗਿਆ ਸੀ।[9]

ਉਹ ਐਮਾਜ਼ਾਨ[10] ਅਤੇ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਦੇ ਬੋਰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ।[11] ਫਿਲਿਪਸ ਨੇ ਇੰਦਰਾ ਨੂੰ ਮਈ 2021 ਵਿੱਚ ਆਪਣੇ ਬੋਰਡ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ।[12]

Remove ads

ਮੁੱਢਲਾ ਜੀਵਨ

ਇੰਦਰਾ ਦਾ ਜਨਮ ਮਦਰਾਸ (ਹੁਣ ਚੇਨਈ ਵਜੋਂ ਜਾਣਿਆ ਜਾਂਦਾ ਹੈ), ਤਾਮਿਲਨਾਡੂ, ਭਾਰਤ ਵਿੱਚ ਹੋਇਆ ਸੀ।[13][14][15] ਇੰਦਰਾ ਨੇ ਆਪਣੀ ਸਕੂਲੀ ਪੜ੍ਹਾਈ ਟੀ. ਨਗਰ ਦੇ ਹੋਲੀ ਏਂਜਲਸ ਐਂਗਲੋ ਇੰਡੀਅਨ ਹਾਇਰ ਸੈਕੰਡਰੀ ਸਕੂਲ ਵਿੱਚ ਕੀਤੀ।[16]

ਸਿੱਖਿਆ

ਇੰਦਰਾ ਨੇ 1974 ਵਿੱਚ ਮਦਰਾਸ ਯੂਨੀਵਰਸਿਟੀ ਦੇ ਮਦਰਾਸ ਕ੍ਰਿਸ਼ਚੀਅਨ ਕਾਲਜ ਤੋਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿੱਚ ਬੈਚਲਰ ਡਿਗਰੀਆਂ ਪ੍ਰਾਪਤ ਕੀਤੀਆਂ, ਅਤੇ 1976 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕਲਕੱਤਾ ਤੋਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਡਿਪਲੋਮਾ ਪ੍ਰਾਪਤ ਕੀਤਾ।[17] 1978 ਵਿੱਚ, ਇੰਦਰਾ ਨੂੰ ਯੇਲ ਸਕੂਲ ਆਫ਼ ਮੈਨੇਜਮੈਂਟ ਵਿੱਚ ਦਾਖਲਾ ਮਿਲਿਆ ਅਤੇ ਉਹ ਸੰਯੁਕਤ ਰਾਜ ਅਮਰੀਕਾ (ਯੂਐਸਏ) ਵਿੱਚ ਚਲੀ ਗਈ ਜਿੱਥੇ ਉਸਨੇ 1980 ਵਿੱਚ ਪਬਲਿਕ ਅਤੇ ਪ੍ਰਾਈਵੇਟ ਮੈਨੇਜਮੈਂਟ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads