ਈਲਾ ਅਰਬ ਮਹਿਤਾ
From Wikipedia, the free encyclopedia
Remove ads
ਈਲਾ ਅਰਬ ਮਹਿਤਾ (ਜਨਮ 16 ਜੂਨ 1938) ਗੁਜਰਾਤੀ ਨਾਵਲਕਾਰ ਅਤੇ ਕਹਾਣੀ ਲੇਖਕ ਹੈ।
ਜੀਵਨੀ
ਮਹਿਤਾ ਦਾ ਜਨਮ 16 ਜੂਨ 1938 ਨੂੰ ਬਾਂਬੇ (ਹੁਣ ਮੁੰਬਈ ) ਵਿਖੇ ਗੁਜਰਾਤੀ ਲੇਖਕ ਗੁਣਵੰਤਰਾਇ ਆਚਾਰੀਆ ਦੇ ਘਰ ਹੋਇਆ ਸੀ। ਉਸ ਦਾ ਪਰਿਵਾਰ ਜਾਮਨਗਰ ਨਾਲ ਸਬੰਧਤ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਜਾਮਨਗਰ, ਰਾਜਕੋਟ ਅਤੇ ਮੁੰਬਈ ਤੋਂ ਪੂਰੀ ਕੀਤੀ। ਉਸਨੇ ਗੁਜਰਾਤੀ ਨਾਲ 1958 ਵਿੱਚ ਰਾਮਨਰਾਇਣ ਰੁਈਆ ਕਾਲਜ ਤੋਂ ਬੀ.ਏ. ਅਤੇ 1960 ਵਿੱਚ ਐਮ.ਏ. ਕੀਤੀ। ਉਸਨੇ 1960 ਤੋਂ 1967 ਤੱਕ ਰੁਈਆ ਕਾਲਜ ਅਤੇ ਇਸ ਤੋਂ ਬਾਅਦ1970 ਤੋਂ 2000 'ਚ ਆਪਣੀ ਰਿਟਾਇਰਮੈਂਟ ਤੱਕ ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ ਵਿੱਚ ਪੜ੍ਹਾਇਆ।[1][2][3][4]
Remove ads
ਲਿਖਤਾਂ
ਆਪਣੇ ਸ਼ੁਰੂਆਤੀ ਦਿਨਾਂ ਵਿਚ ਮਹਿਤਾ ਨੇ ਅਖੰਡ ਅਨੰਦ, ਨਵਨੀਤ ਅਤੇ ਸਤਰੀ ਜੀਵਨ ਰਸਾਲਿਆਂ ਵਿਚ ਲਿਖਿਆ। ਉਸਨੇ ਤ੍ਰਿਕੋਨੀ ਤ੍ਰਾਨ ਰੇਖਾਓ (1966), ਥੀਜੇਲੋ ਅਕਰ (1970), ਰਾਧਾ (1972), ਏਕ ਹਤਾ ਦੀਵਾਨ ਬਹਾਦੁਰ (1976), ਬੈਤ੍ਰਿਸ ਲਕਸ਼ੋ (1976), ਵਰਾਸਦਾਰ (1978), ਅਵਤੀ ਕਲਨੋ ਸੂਰਜ (1979), ਸਮੇਤ ਕਈ ਨਾਵਲ ਲਿਖੇ ਹਨ। ਬੈਤ੍ਰਿਸ ਪੁਤਲੀਨੀ ਵੇਦਾਨਾ (1982), ਅਨੇ ਮ੍ਰਿਤੂ (1982), ਦਰੀਆਯਾਨੋ ਮਾਨਸ (1985), ਵਸੰਤ ਛਲਕੇ (1987), ਨਾਗ ਪਰੀਕਸ਼ਾ, ਪੰਚ ਪਗਲਾ ਪ੍ਰਿਥਵੀ ਪਾਰ (1995), ਦਿ ਨਿਊ ਲਾਈਫ (2004), ਪਰਪੋਤਾਣੀ ਪੰਚ (1988), ਜ਼ੀਲੀ ਮੀ ਕੁੰਪਲ ਹੈਥਲੀਮਾ (2007), ਜਹਿਰਖ਼ਬਰਨੋ ਮਾਨਾਸ (1985), ਸ਼ਬਨੇ ਨਾਮ ਹੋਤੂ ਨਾਥੀ (1981) ਆਦਿ ਵੱਖ-ਵੱਖ ਵਿਸ਼ਿਆਂ ਵਾਲੇ ਨਾਵਲ ਹਨ।[1][2][4] ਰੀਟਾ ਕੋਠਾਰੀ ਦੁਆਰਾ ਉਸਦੇ ਨਾਵਲ ਵਾਦ (2011) ਦਾ ਅੰਗ੍ਰੇਜ਼ੀ ਵਿੱਚ ਫੈਂਸ (2015) ਵਜੋਂ ਅਨੁਵਾਦ ਕੀਤਾ ਗਿਆ ਹੈ। [5] ਉਸਦਾ ਨਾਵਲ ਬੈਤ੍ਰਿਸ ਪੁਤਲੀਨੀ ਵੇਦਨਾ ਔਰਤਾਂ ਨਾਲ ਹੋ ਰਹੇ ਅਨਿਆਂ ਅਤੇ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਸਥਾਪਤ ਕਰਨ ਦੇ ਸੰਘਰਸ਼ ਦੀ ਕਹਾਣੀ ਹੈ।[6]
ਏਕ ਸਿਗਰੇਟ ਏਕ ਧੂਪਸਲੀ (1981), ਵਿਯੇਨਾ-ਵੁੱਡਸ (1989), ਭਾਗਯਰੇਖਾ (1995), ਬਾਲਵੋ ਬਾਲਵੀ ਬਾਲੂ (1998), ਯੋਮ ਕਿੱਪੁਰ (2006). ਇਲਾ ਅਰਬ ਮਹਿਤਨੋ ਵਰਤਾ ਵੈਭਵ (2009) ਉਸਦੀਆਂ ਕਹਾਣੀਆਂ ਦੇ ਸੰਗ੍ਰਹਿ ਹਨ। ਉਸ ਨੇ ਵਰਸ਼ਾ ਅਦਾਲਜਾਣੀ ਸ਼੍ਰੇਸ਼ਟ ਵਰਤਾਓ (1991) ਵਿਚ ਵਰਸ਼ਾ ਅਦਾਲਜਾ ਦੀਆਂ ਕਹਾਨੀਆਂ ਨੂੰ ਸੰਪਾਦਿਤ ਕੀਤਾ।[1] [2] [4]
ਮੌਤ ਨਾਮ ਪਰਪੋਤਾ ਮੇਰ (1984) ਉਸਦੀ ਮੌਤ ਨਾਲ ਸਬੰਧਿਤ ਵੱਖ ਵੱਖ ਲੇਖਕਾਂ ਦੀਆਂ ਸਾਹਿਤਕ ਰਚਨਾਵਾਂ ਦਾ ਸੰਗ੍ਰਹਿ ਹੈ।[2]
Remove ads
ਅਵਾਰਡ
ਉਸਨੂੰ ਗੁਜਰਾਤ ਸਾਹਿਤ ਅਕਾਦਮੀ, ਮਹਾਰਾਸ਼ਟਰ ਗੁਜਰਾਤੀ ਸਾਹਿਤ ਅਕਾਦਮੀ ਅਤੇ ਗੁਜਰਾਤੀ ਸਾਹਿਤ ਪ੍ਰੀਸ਼ਦ ਦੁਆਰਾ ਵੱਖ ਵੱਖ ਇਨਾਮ ਦਿੱਤੇ ਗਏ ਹਨ।[2]
ਨਿੱਜੀ ਜ਼ਿੰਦਗੀ
ਉਸਨੇ 1964 ਵਿਚ ਅਰਬ ਮਹਿਤਾ, ਇਕ ਡਾਕਟਰ ਨਾਲ ਵਿਆਹ ਕਰਵਾ ਲਿਆ ਅਤੇ ਉਸਦਾ ਇਕ ਬੇਟਾ ਸਲੀਲ ਅਤੇ ਇਕ ਬੇਟੀ ਸੋਨਾਲੀ ਹੈ। ਉਹ ਮੁੰਬਈ ਵਿੱਚ ਰਹਿੰਦੀ ਹੈ। ਉਸ ਦੇ ਪਿਤਾ ਗੁਣਵੰਤਰਾਇ ਆਚਾਰੀਆ ਅਤੇ ਉਸਦੀ ਛੋਟੀ ਭੈਣ ਵਰਸ਼ਾ ਅਦਾਲਜਾ ਵੀ ਗੁਜਰਾਤੀ ਲੇਖਕ ਹਨ। [2] [8]
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads
