ਈਲਾ ਗਾਂਧੀ
From Wikipedia, the free encyclopedia
Remove ads
ਈਲਾ ਗਾਂਧੀ (ਜਨਮ 1 ਜੁਲਾਈ 1940), ਮਹਾਤਮਾ ਗਾਂਧੀ ਦੀ ਪੋਤਰੀ, ਸ਼ਾਂਤੀ ਸੰਗਰਾਮੀਆ ਹੈ।[1]
ਮੁੱਢਲੀ ਜ਼ਿੰਦਗੀ
ਈਲਾ ਗਾਂਧੀ, ਸਾਊਥ ਅਫਰੀਕਾ ਵਿੱਚ ਗਾਂਧੀ ਦੇ ਪੁੱਤਰ ਮਨੀਲਾਲ ਗਾਂਧੀ ਦੇ ਘਰ ਪੈਦਾ ਹੋਈ ਸੀ। ਉਸ ਨੇ ਦੱਖਣੀ ਅਫਰੀਕਾ ਵਿੱਚ ਡਰਬਨ ਦੇ ਨੇੜੇ ਫੀਨਿਕਸ ਆਸ਼ਰਮ ਵਿੱਚ ਪਲੀ ਤੇ ਵੱਡੀ ਹੋਈ।[2] ਉਸ ਨੇ ਨੇਟਲ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਯੁਐਨਐਸਆਈਏ ਤੋਂ ਸਮਾਜਿਕ ਵਿਗਿਆਨ ਦੀ ਡਿਗਰੀ ਵਿੱਚ ਆਨਰਜ਼ ਬੀ.ਏ. ਕੀਤੀ।[3] ਪੜ੍ਹਾਈ ਦੇ ਬਾਅਦ ਉਸ ਨੂੰ 15 ਸਾਲ ਲਈ ਇੱਕ ਸੋਸ਼ਲ ਵਰਕਰ ਵਜੋਂ ਵੇਰੂਲਮ ਬਾਲ ਪਰਿਵਾਰ ਭਲਾਈ ਸੋਸਾਇਟੀ ਨਾਲ ਅਤੇ ਪੰਜ ਸਾਲ ਡਰਬਨ ਦੀ ਇੰਡੀਅਨ ਬਾਲ ਅਤੇ ਪਰਿਵਾਰ ਭਲਾਈ ਸੋਸਾਇਟੀ ਨਾਲ ਕੰਮ ਕੀਤਾ।[4]
ਨੇਟਲ ਦੇ ਮਹਿਲਾ ਸੰਗਠਨ ਵਿੱਚ ਇਸਦੇ ਬਣਨ ਤੋਂ ਲੈਕੇ 1991 ਤੱਕ ਕਾਰਜਕਾਰੀ ਮੈਂਬਰ ਦੇ ਤੌਰ 'ਤੇ ਸੇਵਾ ਕੀਤੀ। ਉਸ ਦਾ ਸਿਆਸੀ ਕੈਰੀਅਰ ਵਿੱਚ 'ਨੇਟਲ ਇੰਡੀਅਨ ਕਾਂਗਰਸ' ਜਿਆਦੀ ਉਹ ਉਪ ਪ੍ਰਧਾਨ ਰਹੀ, ਸੰਯੁਕਤ ਡੈਮੋਕਰੈਟਿਕ ਫਰੰਟ (ਦੱਖਣੀ ਅਫਰੀਕਾ), ਡੇਸਕੋਮ ਕਰਾਈਸ ਨੈੱਟਵਰਕ, ਅਤੇ ਇਨ੍ਹਾਂਡਾ ਸਹਿਯੋਗ ਕਮੇਟੀ ਸ਼ਾਮਿਲ ਹਨ।[5] 1975 ਵਿੱਚ, ਇਲਾ ਗਾਂਧੀ ਤੇ ਨਸਲਵਾਦੀ ਰੰਗਭੇਦ ਦੇ ਕਾਰਨ ਸਿਆਸੀ ਕੰਮ ਤੱਕ ਪਾਬੰਦੀ ਲੱਗੀ ਰਹੀ ਅਤੇ ਨੌ ਸਾਲ ਦੇ ਲਈ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ। ਉਸ ਨੇ ਅਗਿਆਤ ਰਹਿ ਕੇ ਆਪਣਾ ਕੰਮ ਜਾਰੀ ਰਖਿਆ ਅਤੇ ਉਸ ਦੇ ਇੱਕ ਪੁੱਤਰ ਦੀ ਨਸਲੀ ਵਿਤਕਰੇ ਲਈ ਸੰਘਰਸ਼ ਦੌਰਾਨ ਮੌਤ ਹੋ ਗਈ।[6] ਉਸ ਨੇ 11 ਫਰਵਰੀ 1990 ਨੂੰ ਸੰਯੁਕਤ ਲੋਕਤੰਤਰੀ ਮੋਰਚੇ ਦੇ ਮੈਂਬਰਾਂ ਵਿੱਚੋਂ ਇੱਕ ਸੀ, ਜਿਹਨਾਂ ਨੇ ਰਿਹਾਈ ਤੋਂ ਪਹਿਲਾਂ ਨੈਲਸਨ ਮੰਡੇਲਾ ਨਾਲ ਮੁਲਾਕਾਤ ਕੀਤੀ ਸੀ। 1994 ਦੀ ਚੋਣ ਪਹਿਲਾਂ ਉਹ ਅਸਥਾਈ ਕਾਰਜਕਾਰੀ ਕਮੇਟੀ ਦੀ ਮੈਂਬਰ ਸੀ,[7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads