ਈਸਪ ਦੀਆਂ ਕਹਾਣੀਆਂ

From Wikipedia, the free encyclopedia

ਈਸਪ ਦੀਆਂ ਕਹਾਣੀਆਂ
Remove ads

ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।

Thumb
Aesopus moralisatus, 1485
Thumb
13ਵੀਂ ਸਦੀ ਦਾ ਫੋਨਤਾਨਾ ਮੈਗੀਓਰ ਦਾ ਪੇਰੂਗੀਆ ਵਿੱਚ ਦੋ ਕਹਾਣੀਆਂ ਦੇ ਚਿੱਤਰ ਬਘਿਆੜ ਅਤੇ tਸਾਰਸ ਅਤੇ ਬਘਿਆੜ ਅਤੇ ਲੇਲਾ

ਪਹਿਲੀ ਸਦੀ ਈਸਵੀ ਵਿੱਚ ਤੀਆਨਾ ਦੇ ਦਾਰਸ਼ਨਕ ਅਪੋਲੋਨੀਅਸ ਵਲੋਂ ਈਸਪ ਦੇ ਬਾਰੇ ਹੇਠਲੇ ਕਥਨ ਦਾ ਰਿਕਾਰਡ ਮਿਲਦਾ ਹੈ:

...ਉਹ ਲੋਕ ਜੋ ਸਭ ਤੋਂ ਸਾਦਾ ਖਾਣਾ ਖਾਂਦੇ ਹਨ ਉਹ ਬਹੁਤ ਵਧੀਆ ਖਾਂਦੇ ਹਨ, ਇਸੇ ਤਰ੍ਹਾਂ ਉਸ ਨੇ ਮਹੱਤਵਪੂਰਨ ਸੱਚਾਈਆਂ ਨੂੰ ਸਿਖਾਣ ਲਈ ਛੋਟੀਆਂ ਛੋਟੀਆਂ ਘਟਨਾਵਾਂ ਦੀ ਵਰਤੋਂ ਕੀਤੀ ਹੈ ਅਤੇ ਕਹਾਣੀ ਸੁਨਾਣ ਦੇ ਬਾਅਦ ਉਹ ਕਿਸੇ ਗੱਲ ਨੂੰ ਕਰਨ ਜਾਂ ਨਾ ਕਰਨ ਦੀ ਸਲਾਹ ਵੀ ਜੋੜ ਦਿੰਦਾ ਹੈ। ਤਦ ਵੀ, ਉਹ ਵਾਸਤਵ ਵਿੱਚ ਕਵੀਆਂ ਨਾਲੋਂ ਸੱਚ ਨਾਲ ਜਿਆਦਾ ਜੁੜਿਆ ਹੋਇਆ ਸੀ, ਕਿਉਂਕਿ ਕਵੀ ਤਾਂ ਆਪਣੀਆਂ ਕਹਾਣੀਆਂ ਨੂੰ ਸੰਭਵ ਬਣਾਉਣ ਲਈ ਉਹਨਾਂ ਨਾਲ ਜੋਰ ਜਬਰਦਸਤੀ ਕਰਦੇ ਹਨ, ਲੇਕਿਨ ਉਹ ਕਹਾਣੀ ਸੁਣਾ ਕੇ, ਜਿਸ ਨੂੰ ਹਰ ਕੋਈ ਜਾਣਦਾ ਹੋਵੇ ਕਿ ਸੱਚ ਨਹੀਂ ਹੈ, ਇਸ ਤਥ ਸਹਿਤ ਕਿ ਉਸਨੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਸੱਚ ਘਟਨਾਵਾਂ ਸਨ, ਸੱਚਾਈ ਕਹਿ ਦਿੰਦਾ ਸੀ। (ਫਿਲੋਸਟਰਾਟਸ, ਤੀਆਨਾ ਦੇ ਅਪੋਲੋਨੀਅਸ ਦਾ ਜੀਵਨ ਕਿਤਾਬ V:14)

Remove ads

ਮੂਲ

ਯੂਨਾਨੀ ਇਤਿਹਾਸਕਾਰ ਹੇਰੋਟੋਡਸ ਦੇ ਅਨੁਸਾਰ ਇਹ ਦੰਤਕਥਾਵਾਂ ਈਸਾ ਪੂਰਵ ਪੰਜਵੀਂ ਸਦੀ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਈਸਪ ਨਾਮਕ ਗੁਲਾਮ ਦੁਆਰਾ ਲਿਖੀਆਂ ਗਈਆਂ ਸਨ।[1] ਈਸਪ ਦਾ ਜ਼ਿਕਰ ਕਈ ਪ੍ਰਾਚੀਨ ਯੂਨਾਨੀ ਗ੍ਰੰਥਾਂ ਵਿੱਚ ਵੀ ਮਿਲਦਾ ਹੈ - ਅਰਿਸਟੋਫੇਨਸ ਨੇ ਆਪਣੀ ਹਾਸ-ਨਾਟਿਕਾ ਦ ਵਾਸਪਸ ਵਿੱਚ ਨਾਇਕ ਫਿਲੋਕਲਿਓਨ ਨੂੰ ਭੋਜ ਸਮਾਰੋਹਾਂ ਵਿੱਚ ਹੋਣ ਵਾਲੇ ਵਾਰਤਾਲਾਪਾਂ ਤੋਂ ਈਸਪ ਦਾ ਬੇਤੁਕਾਪਨ ਸਿਖੇ ਹੋਏ ਹੋਣਾ ਚਿਤਰਿਤ ਕੀਤਾ ਸੀ; ਪਲੇਟੋ ਨੇ ਫੀਡੋ ਵਿੱਚ ਲਿਖਿਆ ਸੀ ਕਿ ਸੁਕਰਾਤ ਨੇ ਈਸਪ ਦੀਆਂ ਕੁੱਝ ਦੰਤਕਥਾਵਾਂ ਨੂੰ, “ਜੋ ਉਸ ਨੂੰ ਯਾਦ ਸਨ”, ਪਦ ਵਿੱਚ ਪਰਿਵਰਤਿਤ ਕਰ ਕੇ ਆਪਣਾ ਜੇਲ੍ਹ ਦਾ ਸਮਾਂ ਕੱਟਿਆ ਸੀ।

ਬਹਰਹਾਲ, ਦੋ ਮੁੱਖ ਕਾਰਨਾਂ ਕਰ ਕੇ - ਕਿਉਂਕਿ ਈਸਪ ਨਾਲ ਸੰਬੰਧਤ ਦੰਤ ਕਥਾਵਾਂ ਦੇ ਅੰਦਰ ਦਿੱਤੀਆਂ ਗਈਆਂ ਬਹੁਤ ਸਾਰੀਆਂ ਸਿੱਖਿਆਵਾਂ ਵਿੱਚ ਆਪਸ ਵਿੱਚ ਵਿਰੋਧਾਭਾਸ ਹੈ ਅਤੇ ਕਿਉਂਕਿ ਈਸਪ ਦੇ ਜੀਵਨ ਦੇ ਸੰਬੰਧ ਵਿੱਚ ਪ੍ਰਾਚੀਨ ਵਿਵਰਣਾਂ ਵਿੱਚ ਆਪਸ ਵਿੱਚ ਵਿਰੋਧਾਭਾਸ ਹੈ, ਇਸ ਲਈ ਅਧੁਨਿਕ ਦ੍ਰਿਸ਼ਟੀਕੋਣ ਇਹ ਹੈ ਕਿ ਸਾਰੀਆਂ ਦੀ ਸਾਰੀਆਂ ਦੰਤ ਕਥਾਵਾਂ, ਜਿਹਨਾਂ ਦਾ ਪੁੰਨ ਈਸਪ ਨੂੰ ਦਿੱਤਾ ਜਾਂਦਾ ਹੈ, ਸ਼ਾਇਦ ਕੇਵਲ ਈਸਪ ਨੇ ਨਹੀਂ ਰਚੀਆਂ ਸਨ, ਜੇਕਰ ਕਦੇ ਵਾਸਤਵ ਵਿੱਚ ਉਸ ਦਾ ਅਸਤਿਤਵ ਰਿਹਾ ਵੀ ਸੀ। ਆਧੁਨਿਕ ਅਧਿਆਨਾਂ ਤੋਂ ਇਹ ਪਤਾ ਚੱਲਦਾ ਹੈ ਕਿ “ਈਸਪੀ” ਰੂਪ ਦੀਆਂ ਦੰਤਕਥਾਵਾਂ ਅਤੇ ਕਹਾਵਤਾਂ ਸਭ ਤੋਂ ਪਹਿਲਾਂ ਤੀਜੀ ਸਦੀ ਈਸਾ ਪੂਰਵ ਸੁਮੇਰ ਅਤੇ ਅਕਾਦ ਦੋਨਾਂ ਦੇ ਸਮੇਂ ਮੌਜੂਦ ਸਨ। ਇਸ ਲਈ, ਈਸਪ ਦੀਆਂ ਦੰਤਕਥਾਵਾਂ ਦੇ ਸਾਹਿਤਕ ਰੂਪ ਵਿੱਚ ਰਚੇ ਜਾਣ ਦਾ ਸਭ ਤੋਂ ਜਿਆਦਾ ਪ੍ਰਾਚੀਨ ਜ਼ਿਕਰ ਪ੍ਰਾਚੀਨ ਯੂਨਾਨ, ਪ੍ਰਾਚੀਨ ਭਾਰਤ ਜਾਂ ਪ੍ਰਾਚੀਨ ਮਿਸਰ ਵਿੱਚ ਨਹੀਂ ਸਗੋਂ ਪ੍ਰਾਚੀਨ ਸੁਮੇਰ ਅਤੇ ਅਕਾਦ ਵਿੱਚ ਜ਼ਾਹਰ ਹੋਇਆ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads