ਈਸ਼ਰ ਸਿੰਘ ਈਸ਼ਰ
ਪੰਜਾਬੀ ਕਵੀ From Wikipedia, the free encyclopedia
Remove ads
ਈਸ਼ਰ ਸਿੰਘ 'ਈਸ਼ਰ' (1892–1966) ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦਾ ਹਾਸ-ਰਸ ਕਵੀ ਸੀ। ਹਾਸ ਰਸ ਕਵਿਤਾ ਦੇ ਨਾਲ ਨਾਲ ਉਸਨੇ ਇਨਕਲਾਬੀ ਕਵਿਤਾ ਵੀ ਰਚੀ। ਉਸਨੇ ਆਪਣੀ ਕਵਿਤਾ ਰਾਹੀਂ ਧਾਰਮਿਕ,ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਬੁਰਾਈਆਂ ਤੇ ਤਿੱਖਾ ਕਟਾਖਸ਼ ਕੀਤਾ।

ਜੀਵਨ
ਈਸ਼ਰ ਸਿੰਘ ਦਾ ਜਨਮ 12 ਦਸੰਬਰ 1892 ਨੂੰ ਪੋਠੋਹਾਰ ਦੇ ਇਲਾਕੇ ਵਿਚ, ਕਣਿਆਟੀ, ਜ਼ਿਲ੍ਹਾ ਰਾਵਲਪਿੰਡੀ, (ਪੰਜਾਬ, ਬਰਤਾਨਵੀ ਰਾਜ) (ਅਜੋਕਾ ਪਾਕਿਸਤਾਨ) ਵਿੱਚ ਸ. ਢੇਰਾ ਸਿੰਘ ਦੇ ਘਰ ਹੋਇਆ। ਉਹਨਾਂ ਦੇ ਪਿਤਾ ਸ਼ਾਹੂਕਾਰ ਸਨ। ਈਸ਼ਰ ਸਿੰਘ ਦੀ ਰੁਚੀ ਸ਼ੁਰੂ ਤੋਂ ਹੀ ਕਵਿਤਾ ਵਲ ਸੀ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਨੌਰੰਗੀਆ ਆਲਮ, ਮੈਟ੍ਰਿਕ ਕਰਨ ਤੋਂ ਪਹਿਲਾਂ ਹੀ 13 ਸਾਲ ਦੀ ਉਮਰ ਵਿੱਚ ਉਸ ਦੇ ਹੈਡਮਾਸਟਰ ਨੇ ਛਪਵਾ ਦਿੱਤਾ ਸੀ।[1] ਫਿਰ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨ ਲੱਗ ਗਿਆ ਅਤੇ ਧਾਰਮਿਕ ਦੀਵਾਨਾਂ ਦੀ ਸਟੇਜ ਤੋਂ ਕਵਿਤਾਵਾਂ ਪੜ੍ਹਨ ਰਾਹੀਂ ਸਟੇਜੀ ਕਵੀ ਬਣ ਗਿਆ। ਫਿਰ ਵਿਆਹ ਹੋ ਗਿਆ ਅਤੇ ਪੜ੍ਹਾਈ ਛੱਡ ਡਾਕਖਾਨੇ ਦੀ ਨੌਕਰੀ ਕਰ ਲਈ। ਉਸਨੇ 1915 ਤੋਂ ਲੈ ਕੇ 1953 ਤੱਕ ਲਗਭਗ 38 ਸਾਲ ਡਾਕਖਾਨੇ ਵਿੱਚ ਨੌਕਰੀ ਕੀਤੀ।
ਸ. ਈਸ਼ਰ ਸਿੰਘ ਨੇ ਆਪਣਾ ਕਲਮੀ ਨਾਮ ‘ਈਸ਼ਰ’ ਰੱਖਿਆ ਸੀ। 1930 ਵਿੱਚ ਉਸਨੇ ‘ਭਾਈਆ’ ਨਾਂ ਦਾ ਇੱਕ ਅਨੋਖਾ ਕਾਵਿਕ ਪਾਤਰ ਘੜਿਆ ਜੋ ਏਨਾ ਮਸ਼ਹੂਰ ਹੋਇਆ ਕਿ ਉਹ ‘ਈਸ਼ਰ ਸਿੰਘ ਈਸ਼ਰ ‘ਭਾਈਆ’ ਦੇ ਨਾਂ ਨਾਲ ਪੱਕੇ ਤੌਰ 'ਤੇ ਜੁੜ ਗਿਆ। 15 ਜਨਵਰੀ 1966 ਵਿੱਚ ਉਸਦਾ ਦੇਹਾਂਤ ਹੋ ਗਿਆ।
Remove ads
ਹਾਸ-ਰਸ ਕਵਿਤਾਵਾਂ ਦੇ ਸੰਗ੍ਰਹਿ
- ਧਰਮੀ ਭਾਈਆ (1944)
- ਰੰਗੀਲਾ ਭਾਈਆ (1951)
- ਨਵਾਂ ਭਾਈਆ (1955)
- ਨਿਰਾਲਾ ਭਾਈਆ (1955)
- ਭਾਈਆ ਤਿਲਕ ਗਿਆ (1958)
- ਗੁਰਮੁਖ ਭਾਈਆ (1962)
- ਭਾਈਆ ਵੈਦ ਰੋਗੀਆਂ ਦਾ (1962)
- ਮਸਤਾਨਾ ਭਾਈਆ (1963)
- ਪਰੇਮੀ ਭਾਈਆ (1964)
- ਹਸਮੁਖ ਭਾਈਆ (1964)
ਹਵਾਲੇ
Wikiwand - on
Seamless Wikipedia browsing. On steroids.
Remove ads