ਉਦਾਸੀ ਸੰਪਰਦਾ
From Wikipedia, the free encyclopedia
Remove ads
ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜੋ ਬਾਬਾ ਸ਼੍ਰੀਚੰਦ (1494-1643)[1] ਨੇ ਚਲਾਈ। ਬਾਬਾ ਸ਼੍ਰੀਚੰਦ ਤੋਂ ਉਦਾਸੀ ਸਾਧੂਆਂ ਦੀ ਪਰੰਪਰਾ ਚੱਲੀ,ਉਦਾਸੀ ਸੰਪਰਦਾਇ ਦੇ ਕਈ ਸਾਧੂਆਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ, ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਿਤ ਰਿਹਾ ਹੈ। ਇਹਨਾਂ ਰਚਨਾਵਾਂ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਮੋਜੂਦ ਹਨ। ਬਾਬਾ ਸ਼੍ਰੀਚੰਦ ਦੁਆਰਾ ਰਚਿਤ 'ਆਰਤਾ ਨਾਨਕ ਸ਼ਾਹ ਦਾ' ਪ੍ਰਾਪਤ ਹੁੰਦਾ ਹੈ। ਜੋ ਇਸ ਪ੍ਰਕਾਰ ਹੈ -
ਚਾਰ ਕੂਟ ਕੀ ਧਰਮਸ਼ਾਲਾ,
ਸੰਗਤ ਗਾਵੈ ਸ਼ਬਦ ਰਸਾਲਾ।
ਆਰਤਾ ਕੀਜੈ ਨਾਨਕ ਪਾਤਸ਼ਾਹ ਕਾ,
ਦੀਨ ਦੁਨੀ ਕੇ ਸ਼ਾਹ ਕਾ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਬਾਬਾ ਸ਼੍ਰੀਚੰਦ ਤੋਂ ਇਲਾਵਾ ਹੋਰ ਸਾਧੂ ਬਾਬਾ ਦਿਆਲ ਅਨੇਮੀ(ਗੱਦੀਕਾਰ), ਬਾਬਾ ਸੰਤ ਦਾਸ ਦੇ ਚੇਲੇ ਚਤੁਰਦਾਸ ਅਤੇ ਬਾਬਾ ਲਾਲ ਆਦਿ ਹੋਏ ਹਨ,ਜਿਹਨਾਂ ਨੇ ਸਾਹਿਤ ਰਚਿਆ। ਉਦਾਸੀ ਉਹ ਹੈ ਜੋ ਸੰਸਾਰਿਕ ਝੰਜਟਾਂ ਤੋਂ ਵਖ ਹੋਵੇ, ਸੰਸਾਰ ਦੀ ਮੋਹ ਮਾਇਆ ਤੋਂ ਪਰ੍ਹੇ ਹੋਵੇ ਅਤੇ ਨਿਰਲੇਪ ਰਹੇ। ਗਿਆਨ ਦੁਆਰਾ ਆਪਣੀ ਆਤਮਾ ਨੂੰ ਪਰਮਾਤਮਾ ਦੀ ਜੋਤ ਨਾਲ ਜੋੜ ਸਕੇ ਅਤੇ ਜਿਸਨੇ ਸੰਸਾਰਿਕ ਸੁਖਾਂ ਨੂੰ ਤਿਆਗ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਬਿਰਤੀਆਂ ਬ੍ਰਹਮ ਨਾਲ ਜੋੜ ਦਿੱਤੀਆ ਹੋਣ। ਜਿਸਦੇ ਲਈ ਦੁਖ-ਸੁਖ ਸਮਾਨ ਹੋਵੇ, ਨਾ ਉਹ ਦੁਖੀ ਹੋਵੇ, ਨਾ ਹੀ ਸੰਸਾਰਿਕ ਮਾਇਆ ਜਾਲ ਵਿੱਚ ਫਸ ਆਨੰਦਿਤ ਹੋਵੇ। ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ -ਉਤੂ+ਅਧੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉਠ ਕੇ ਸੂਖਮ ਜਗਤ ਵਿੱਚ ਨਿਵਾਸ ਰਖਦਾ ਹੈ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ਉਦਾਸੀ ਦੇ ਛੇ ਅਰਥ ਹਨ- ਕਿਨਾਰੇ ਬੈਠਣ ਵਾਲਾ, ਪਾਸ ਦੀ ਗੁਜਰਨਾ, ਵਿਰਕਤ, ਉੱਪਰਾਮ,ਮੋਹ-ਰਹਿਤ, ਵੈਰਾਗਵਾਨ।
ਬਲਬੀਰ ਸਿੰਘ ਨੇ ਉਦਾਸੀ ਸ਼ਬਦ ਨੂੰ ਤਿੰਨ ਅਰਥਾਂ ਵਿੱਚ ਗ੍ਰਹਿਣ ਕੀਤਾ ਹੈ-ਤਿਆਗ, ਵਿਰਕਤ (ਜੋ ਗ੍ਰਹਿਸਤੀ ਨਾ ਹੋਵੇ), ਇੱਕ ਮਤ। ਬਾਬਾ ਸ਼੍ਰੀਚੰਦ, ਗੁਰੂ ਨਾਨਕ ਦੇਵ ਦੇ ਜੇਠੇ ਪੁੱਤਰ ਸਨ, ਇਹਨਾਂ ਦਾ ਜਨਮ 1551 ਬਿਕ੍ਰਮੀ ਨੂੰ ਸੁਲਤਾਨਪੁਰ ਵਿਖੇ ਹੋਇਆ। ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ੋਤਮਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮਦਾਸ ਨੇ ਸ਼੍ਰੀਚੰਦ ਦੀ ਚੇਤੰਨ ਬੁਧੀ ਵੇਖ ਕੇ ਉਸਨੂੰ ਉਦਾਸੀ ਧਰਮ ਦੀ ਦੀਖਿਆ ਲੈਣ ਲਈ ਕਿਹਾ। ਸ਼੍ਰੀਚੰਦ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਨਾਂ ਨੂੰ ਆਦਿ ਉਦਾਸੀ ਵੀ ਆਖਿਆ ਗਿਆ ਹੈ ਤੋਂ ਗੁਰ ਮੰਤਰ ਦੀ ਦੀਖਿਆ ਅਤੇ ਉਦਾਸੀ ਮਤ ਦੀ ਦੀਖਿਆ ਪ੍ਰਾਪਤ ਕੀਤੀ। ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ਼੍ਰੀਚੰਦ ਦੇ ਚੇਲਿਆਂ ਨੇ ਸੰਭਾਲਿਆ। ਭਾਈ ਗੁਰਦਿਤਾ, ਜੋ ਗੁਰੂ ਹਰਗੋਬਿੰਦ ਦੇ ਸਭ ਤੋਂ ਵੱਡੇ ਸਪੁੱਤਰ ਸਨ ਅਤੇ ਸ਼੍ਰੀਚੰਦ ਦੇ ਚੇਲੇ ਸਨ। ਭਾਈ ਗੁਰਦਿਤਾ ਦੇ ਅੱਗੇ ਚਾਰ ਸੇਵਕ ਅਲਮਸਤ, ਬਾਲੂ ਹਸਨਾ, ਗੋਬਿੰਦ ਅਤੇ ਫੂਲਸ਼ਾਹ ਹਨ, ਜਿਹਨਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ। ਉਦਾਸੀਨ ਪ੍ਰਚਾਰ ਦੇ ਕੇਂਦਰ ਛੇ ਬਖਸ਼ਿਸ਼ਾਂ ਨੂੰ ਮੰਨਿਆ ਜਾਂਦਾ ਹੈ, ਜੋ ਵਖ ਵਖ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈਆਂ।
Remove ads
ਬਖਸ਼ਿਸ਼ਾਂ
- ਸੁਥਰੇਸ਼ਾਹੀ- ਬਖਸ਼ਸ਼ ਗੁਰੂ ਹਰਿਰਾਇ ਸਾਹਿਬ
- ਸੰਗਤ ਸਾਹਿਬੀਏ- ਬਖਸ਼ਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ
- ਜੀਤ ਮੱਲੀਏ - ਬਖਸ਼ਸ਼ ਗੁਰੂ ਗੋਬਿੰਦ ਸਿੰਘ ਸਾਹਿਬ
- ਬਖਤ ਮੱਲੀਏ - ਬਖਸ਼ਸ਼ ਗੁਰੂ ਗੋਬਿੰਦ ਸਿੰਘ ਸਾਹਿਬ
- ਭਗਤ ਭਗਵਾਨੀਏ - ਬਖਸ਼ਸ਼ ਗੁਰੂ ਹਰਿਰਾਇ ਸਾਹਿਬ
- ਮੀਹਾਂ ਸ਼ਾਹੀਏ -ਬਖਸ਼ਸ਼ ਗੁਰੂ ਤੇਗ ਬਾਹਦੁਰ ਸਾਹਿਬ
ਚਾਰ ਧੂਣੇ ਅਤੇ ਛੇ ਬਖਸ਼ਿਸ਼ਾਂ ਮਿਲਾ ਕੇ ਦਸਨਾਮੀ ਉਦਾਸੀ ਕਹਾਉਂਦੀ ਹੈ।
ਉਦਾਸੀ ਮਤ ਦੇ ਆਰੰਭ ਬਾਰੇ ਵਿਦਵਾਨਾਂ ਵਿੱਚ ਮਤ ਭੇਦ ਹੈ। ਸੰਸਾਰ ਦੇ ਹੋਰਨਾਂ ਮਤਾਂ ਵਾਂਗ ਉਦਾਸੀ ਮਤ ਦੇ ਪੈਰੋਕਾਰ ਵੀ ਇਸ ਦਾ ਆਰੰਭ ਸ੍ਰਿਸ਼ਟੀ ਦੇ ਆਰੰਭ ਨਾਲ ਮੰਨਦੇ ਹਨ। ਸਵਾਮੀ ਗੰਗੇਸ਼੍ਰਾਨੰਦ,"ਇਸ ਦਾ ਆਰੰਭ ਬ੍ਰਹਮਾਂ ਦੇ ਚਾਰ ਪੁੱਤਰਾਂ: ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ ਤੋਂ ਹੋਇਆ ਸਿੱਧ ਕਰਦੇ ਹਨ। ਸਨਤ ਕੁਮਾਰ ਕਿਉਂਕਿ ਸਾਰਿਆਂ ਤੋਂ ਵੱਡਾ ਸੀ, ਇਸ ਲਈ ਇਸੇ ਨੂੰ ਉਦਾਸੀ ਮਤ ਦਾ ਆਦਿ ਆਚਾਰੀਆ ਮੰਨਦੇ ਹਨ। "ਸ੍ਰ: ਧੰਨਾ ਸਿੰਘ ਜੀ 'ਰੰਗੀਲਾ' ਅਤੇ ਨਿਰਬਾਨ ਅਮਰਦਾਸ ਜੀ ਸਿਆਨਕ ਅਨੁਸਾਰ " ਉਦਾਸੀਨ ਮਤ ਜਾਂ ਭੇਖ ਦਾ ਆਰੰਭ ਬ੍ਰਹਮਾ ਦੇ ਪੁੱਤਰ ਸ਼੍ਰੀ ਸੰਤ ਸਨੰਦਨ ਕੁਮਾਰ ਤੋਂ ਹੋਇਆ ਮੰਨਿਆ ਜਾਂਦਾ ਹੈ। ਕਈ ਤਪਸੀਵਰਾਂ, ਯੋਗੀ ਰਾਜਾਂ, ਮਹਾ-ਮੁਨੀਆਂ ਤੋਂ ਬਾਅਦ ਮਹਾਨ ਵਿਦਵਾਨ ਮੁਨੀ ਅਬਿਨਾਸ਼ੀ ਦੇ ਚੇਲੇ ਸ਼੍ਰੀਚੰਦ ਬਣੇ, ਜਿਸ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads