ਉਮਰਾਉ ਜਾਨ ਅਦਾ
From Wikipedia, the free encyclopedia
Remove ads
ਉਮਰਾਉ ਜਾਨ ਅਦਾ (Urdu: امراؤ جان ادا) ਮਿਰਜ਼ਾ ਮੁਹੰਮਦ ਹਾਦੀ ਰੁਸਵਾ ਲਖਨਵੀ (1857–1931) ਦਾ 1899 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ,[1] ਜਿਸ ਵਿੱਚ ਉਨੀਵੀਂ ਸਦੀ ਦੇ ਲਖਨਊ ਦੀਆਂ ਸਮਾਜੀ ਅਤੇ ਸਕਾਫ਼ਤੀ ਝਲਕੀਆਂ ਬੜੇ ਦਿਲਕਸ਼ ਅੰਦਾਜ਼ ਵਿੱਚ ਚਿਤਰੀਆਂ ਗਈਆਂ ਹਨ। ਕੁਝ ਵਿਦਵਾਨ ਇਸਨੂੰ ਉਰਦੂ ਦਾ ਪਹਿਲਾ ਨਾਵਲ ਕਹਿੰਦੇ ਹਨ।[2] ਲਖਨਊ ਉਸ ਜ਼ਮਾਨੇ ਵਿੱਚ ਸੰਗੀਤ ਔਰ ਵਿਦਿਆ ਅਤੇ ਸਾਹਿਤ ਦਾ ਕੇਂਦਰ ਸੀ। ਰੁਸਵਾ ਨੇ ਇਸ ਖ਼ੂਬਸੂਰਤ ਮਹਿਫ਼ਲ ਦੀਆਂ ਤਸਵੀਰਾਂ ਬੜੀ ਮਹਾਰਤ ਅਤੇ ਕਲਾ-ਕੁਸ਼ਲਤਾ ਨਾਲ ਖਿਚੀਆਂ ਹਨ। ਇਸ ਨਾਵਲ ਨੂੰ ਸਾਡੇ ਸਾਹਿਤ ਵਿੱਚ ਇੱਕ ਤਾਰੀਖ਼ੀ ਹੈਸੀਅਤ ਹਾਸਲ ਹੈ।
Remove ads
ਕਲਾਤਮਕ ਜਾਇਜ਼ਾ
ਪਾਤਰ ਉਸਾਰੀ
ਕਲਾਤਮਕ ਲਿਹਾਜ਼ ਨਾਲ ਨਾਵਲ ਉਮਰਾਓ ਜਾਨ ਅਦਾ ਵਿੱਚ ਬਹੁਤ ਜ਼ਿਆਦਾ ਪਾਤਰ ਹਨ। ਨਾਵਲ ਪੜ੍ਹਦੇ ਹੋਏ ਅਹਿਸਾਸ ਹੋਣ ਲੱਗਦਾ ਹੈ ਕਿ ਇਸ ਨਾਵਲ ਵਿੱਚ ਕ਼ਦਮ ਕ਼ਦਮ ਉੱਤੇ ਨਵੇਂ ਨਵੇਂ ਪਾਤਰ ਸ਼ਾਮਲ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਪਾਤਰਾਂ ਦੇ ਨਾਮ ਅਣਗਿਣਤ ਹੋ ਗਏ ਹਨ। ਇੰਨੇ ਜ਼ਿਆਦਾ ਪਾਤਰ ਸ਼ਾਇਦ ਹੀ ਉਰਦੂ ਦੇ ਕਿਸੇ ਹੋਰ ਨਾਵਲ ਵਿੱਚ ਹੋਣ। ਇਸ ਦੇ ਬਾਵਜੂਦ ਪਾਤਰਾਂ ਦੇ ਨਾਲ ਇਨਸਾਫ਼ ਕਰਦੇ ਹੋਏ ਹਰ ਲਿਹਾਜ਼ ਤੋਂ ਮੁਕੰਮਲ ਨਿਭਾਹ ਕੀਤਾ ਗਿਆ ਹੈ। ਇਸ ਨਾਵਲ ਵਿੱਚ ਪਾਤਰ ਵੱਡਾ ਹੋਵੇ ਜਾਂ ਛੋਟਾ, ਨਾਵਲਕਾਰ ਨੇ ਉਸਨੂੰ ਉਸ ਦੇ ਕੁੱਲ ਮਨੋ-ਜਜ਼ਬਾਤ, ਵਰਤੋਂ-ਵਿਹਾਰ, ਖ਼ਾਨਦਾਨੀ ਪਿਛੋਕੜ ਅਤੇ ਮੌਜੂਦਾ ਹੈਸੀਅਤ ਸਹਿਤ ਪੇਸ਼ ਕਰ ਦਿੱਤਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads