ਉਰਮਿਲਾ

From Wikipedia, the free encyclopedia

ਉਰਮਿਲਾ
Remove ads

ਉਰਮਿਲਾ ਰਾਮਾਇਣ ਦੀ ਇੱਕ ਪਾਤਰ ਹੈ। ਇਹ ਰਾਜਾ ਜਨਕ ਦੀ ਬੇਟੀ ਅਤੇ ਸੀਤਾ ਦੀ ਛੋਟੀ ਭੈਣ ਹੈ। ਇਸ ਦਾ ਵਿਆਹ ਲਛਮਣ ਨਾਲ ਹੋਇਆ। ਉਸ ਦੇ ਉਦਰ ਤੋਂ ਅੰਗਦ ਅਤੇ ਧਰਮਕੇਤੂ ਨਾਮ ਦੇ ਦੋ ਬੇਟੇ ਹੋਏ।[1] ਉਰਮਿਲਾ ਦਾ ਨਾਮ ਰਾਮਾਇਣ ਵਿੱਚ ਲਛਮਣ ਦੀ ਪਤਨੀ ਦੇ ਰੂਪ ਵਿੱਚ ਮਿਲਦਾ ਹੈ। ਮਹਾਂਭਾਰਤ, ਪੁਰਾਣ ਅਤੇ ਹੋਰ ਕਾਵਿ ਵਿੱਚ ਵੀ ਇਸ ਤੋਂ ਜਿਆਦਾ ਉਰਮਿਲਾ ਦਾ ਕੋਈ ਵੇਰਵਾ ਨਹੀਂ ਮਿਲਦਾ।[2]

ਵਿਸ਼ੇਸ਼ ਤੱਥ ਉਰਮਿਲਾ, ਜਾਣਕਾਰੀ ...

ਜਦੋਂ ਰਾਮ ਨੂੰ ਕਾਕੇਯੀ ਦੀ ਅੜੀ ਤੇ ਚੌਦਾਂ ਸਾਲ ਦਾ ਬਣਵਾਸ ਦਿੱਤਾ ਗਿਆ ਤਾਂ ਉਰਮਿਲਾ ਨੇ ਲਛਮਣ ਨੂੰ ਨਾਲ ਲੈ ਜਾਣ ਲਈ ਮਨਾਉਣ ਦਾ ਤਰਲਾ ਮਾਰਿਆ। ਪਰ ਉਹ ਨਾ ਮੰਨਿਆ। ਲਛਮਣ ਸੋਚਦਾ ਸੀ ਕਿ ਉਸ ਨੂੰ ਆਪਣੇ ਭਰਾ ਦੀ ਦਿਨ ਅਤੇ ਰਾਤ ਸੇਵਾ ਦੌਰਾਨ ਕੋਈ ਸਮਾਂ ਨਹੀਂ ਮਿਲੇਗਾ। ਉਸਨੇ ਉਰਮਿਲਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਸ ਦਾ ਖਿਆਲ ਰੱਖਣਾ ਜੰਗਲ ਵਿੱਚ ਉਸ ਲਈ ਚਿੰਤਾ ਦਾ ਵਿਸ਼ਾ ਰਹੇਗਾ ਅਤੇ ਭਰਾ ਦੀਆਂ ਸੇਵਾਵਾਂ ਵਿੱਚ ਰੋਕ ਬਣੇਗਾ। ਕਾਫ਼ੀ ਬਹਿਸ ਦੇ ਬਾਅਦ, ਊਰਮਿਲਾ ਨੇ ਸਹਿਮਤੀ ਪ੍ਰਗਟ ਕੀਤੀ। ਲਛਮਣ ਉਰਮਿਲਾ ਨੂੰ ਛੱਡ ਕੇ ਰਾਮ ਤੇ ਸੀਤਾ ਨਾਲ ਚੱਲਿਆ ਜਾਂਦਾ ਹੈ। ਉਰਮਿਲਾ 14 ਵਰ੍ਹੇ ਘਰ ਵਿੱਚ ਹੀ ਇਕੱਲਤਾ ਦਾ ਸੰਤਾਪ ਭੋਗਦੀ ਹੈ।

ਬਣਵਾਸ ਦੇ ਪਹਿਲੇ ਹੀ ਦਿਨ ਜਿਉਂ ਹੀ ਰਾਤ ਪਈ, ਲਛਮਣ ਪੱਕੇ ਇਰਾਦੇ ਨਾਲ ਰਾਤ ਭਰ ਜਾਗਦੇ ਰਹਿ ਕੇ ਰਾਮ ਅਤੇ ਸੀਤਾ ਦੀ ਰਖਵਾਲੀ ਕਰਨ ਲੱਗਿਆ। ਜਦੋਂ ਉਹ ਆਪਣੇ ਭਰਾ ਦੀ ਕੁੱਲੀ ਦੀ ਰਾਖੀ ਕਰ ਰਿਹਾ ਸੀ, ਨਿਦਰਾ ਦੇਵੀ ਨਾਂ ਦੀ ਇੱਕ ਦੇਵੀ ਉਸਦੇ ਸਾਹਮਣੇ ਪ੍ਰਗਟ ਹੋਈ। ਲਛਮਣ ਦੀ ਪੁੱਛ-ਗਿੱਛ ਦੌਰਾਨ, ਉਸਨੇ ਆਪਣੇ ਆਪ ਨੂੰ ਨੀਂਦ ਦੀ ਦੇਵੀ ਦੇ ਤੌਰ 'ਤੇ ਪੇਸ਼ ਕੀਤਾ ਅਤੇ ਦੱਸਿਆ ਕਿ ਉਹ ਚੌਦਾਂ ਸਾਲਾਂ ਲਈ ਨਾ ਸੌਣਾ ਪ੍ਰਕਿਰਤੀ ਦੇ ਵਿਧਾਨ ਦੇ ਉਲਟ ਸੀ। ਲਛਮਣ ਨੇ ਨਿਦਰਾ ਦੇਵੀ ਨੂੰ ਕੋਈ ਰਾਹ ਸੁਝਾਉਣ ਲਈ ਬੇਨਤੀ ਕੀਤੀ ਤਾਂ ਕਿ ਉਹ ਆਪਣੇ ਭਰਾ ਪ੍ਰਤੀ ਆਪਣੇ ਧਰਮ ਨੂੰ ਨਿਭਾ ਸਕੇ। ਦੇਵੀ ਨਿੰਦਰਾ ਨੇ ਕਿਹਾ ਦੀ ਕੁਦਰਤ ਦੇ ਕਨੂੰਨ ਦੇ ਅਨੁਸਾਰ ਕਿਸੇ ਹੋਰ ਨੂੰ ਲਛਮਣ ਦੀ ਨੀਂਦ ਦੀ ਹਿੱਸੇਦਾਰੀ ਲੈਣੀ ਪਵੇਗੀ। ਤਦ ਲਛਮਣ ਨੇ ਨਿਦਰਾ ਦੇਵੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਪਤਨੀ ਉਰਮਿਲਾ ਕੋਲ ਜਾਵੇ ਅਤੇ ਉਸਨੂੰ ਉਸ ਦੇ ਹਿੱਸੇ ਦੀ ਨੀਂਦ ਦੇ ਦੇਵੇ। ਲਛਮਣ ਜਾਣਦਾ ਸੀ ਕਿ ਕਰਤੱਵ ਵਸ ਉਰਮਿਲਾ ਸੌਖ ਨਾਲ ਸਹਿਮਤ ਹੋ ਜਾਵੇਗੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads