ਵਿਲਾਇਤ ਹੁਸੈਨ ਖਾਨ

From Wikipedia, the free encyclopedia

ਵਿਲਾਇਤ ਹੁਸੈਨ ਖਾਨ
Remove ads

ਉਸਤਾਦ ਵਿਲਾਇਤ ਹੁਸੈਨ ਖਾਨ (1895–1962) ਆਗਰਾ ਘਰਾਣੇ (ਗਾਇਨ ਸ਼ੈਲੀ) ਨਾਲ ਸਬੰਧਤ ਇੱਕ ਭਾਰਤੀ ਸ਼ਾਸਤਰੀ ਗਾਇਕ ਅਤੇ ਅਧਿਆਪਕ ਸੀ।

ਵਿਸ਼ੇਸ਼ ਤੱਥ ਵਿਲਾਇਤ ਹੁਸੈਨ ਖਾਨ, ਜਾਣਕਾਰੀ ...

ਵਿਲਾਇਤ ਨੇ "ਪ੍ਰਾਣ ਪਿਆ" ਦੇ ਕਲਮ ਨਾਮ ਹੇਠ ਕਈ ਰਾਗਾਂ ਵਿੱਚ ਬੰਦਿਸ਼ਾਂ ਦੀ ਰਚਨਾ ਕੀਤੀ।

ਤਾਲੀਮ

ਵਿਲਾਇਤ ਖਾਨ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਆਪਣੇ ਪਿਤਾ ਨਾਥਨ ਖਾਨ ਤੋਂ ਪ੍ਰਾਪਤ ਕੀਤੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸਨੂੰ ਉਸਦੇ ਚਾਚੇ ਕਲਾਂ ਖਾਨ ਅਤੇ ਮੁਹੰਮਦ ਬਖਸ਼ ਦੁਆਰਾ ਸਿਖਲਾਈ ਦਿੱਤੀ ਗਈ।ਉਨ੍ਹਾਂ ਨੇ ਪ੍ਰਸਿੱਧ ਸੰਗੀਤਕਾਰ ਫੈਯਾਜ਼ ਖਾਨ (ਆਫਤਾਬ-ਏ-ਮੌਸੀਕੀ) ਜਾਂ (ਸੰਗੀਤ ਦਾ ਸੂਰਜ) ਤੋਂ ਵੀ ਤਾਲੀਮ ਲੀਤੀ ਸੀ।

ਵਿਦਿਆਰਥੀ

ਉਸਦੇ ਵਿਦਿਆਰਥੀਆਂ ਵਿੱਚ ਮੋਗੂਬਾਈ ਕੁਰਦੀਕਰ, ਯਸ਼ਪਾਲ, ਜਗਨਨਾਥ ਬੂਵਾ ਪੁਰੋਹਿਤ, ਮੇਨਕਾ ਸ਼ਿਰੋਡਕਰ (ਸ਼ੋਭਾ ਗੁਰਟੂ ਦੀ ਮਾਂ), ਰਤਨਕਾਂਤ ਰਾਮਨਾਥਕਰ, ਰਾਮ ਮਰਾਠੇ, ਗਜਾਨਨਰਾਓ ਜੋਸ਼ੀ ਅਤੇ ਗਿਰਿਜਾ ਕੇਲੇਕਰ ਸ਼ਾਮਲ ਹਨ। ਉਸ ਦਾ ਪੁੱਤਰ ਯੂਨਸ ਹੁਸੈਨ ਖ਼ਾਨ ਆਗਰਾ ਘਰਾਣੇ ਵਿੱਚ ਵੀ ਇੱਕ ਪ੍ਰਮੁੱਖ ਹਸਤੀ ਸੀ। ਅਤੇ ਸੁਰਗਵਾਸੀ ਡੀ.ਵੀ. ਕਾਨੇਬੁਵਾ ਜੋ ਕਿ ਇਚਲਕਰਨਜੀ ਤੋਂ ਸੀ,ਉਸ ਦਾ ਗੰਡਾਬੰਦ ਚੇਲਾ ਸੀ।

Loading related searches...

Wikiwand - on

Seamless Wikipedia browsing. On steroids.

Remove ads