ਉੱਤਰੀ ਧਰੁਵ
From Wikipedia, the free encyclopedia
Remove ads
ਉੱਤਰੀ ਧਰੁਵ ਜਿਸ ਨੂੰ ਭੂਗੋਲਿਕ ਉੱਤਰੀ ਧਰੁਵ ਵੀ ਕਿਹਾ ਜਾਂਦਾ ਹੈ ਇਹ ਉਹ ਸਥਾਨ ਹੈ ਜਿਥੇ ਧਰਤੀ ਦੀ ਧੂਰੀ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਤਲ ਨੂੰ ਮਿਲਦੀ ਹੋਈ ਲਗਦੀ ਹੈ। ਇਹ ਧਰਤੀ ਦਾ ਉੱਤਰੀ ਬਿੰਦੂ ਹੈ ਜੋ ਦੱਖਣੀ ਧਰੁਵ ਦੇ ਉਲਟ ਹੈ ਇਸ ਦਾ ਅਕਸ਼ਾਸ਼ 90° ਉੱਤਰ ਹੈ। ਉੱਤਰੀ ਧਰੁਵ ਤੇ ਸਾਰੀਆਂ ਦਿਸ਼ਾਵਾਂ ਦੱਖਣ ਵੱਲ ਹੁੰਦੀਆਂ ਹਨ। ਸਾਰੀਆਂ ਦਿਸ਼ਾਂਤਰ ਰੇਖਾਵਾਂ ਇੱਥੇ ਆ ਕੇ ਮਿਲਦੀਆਂ ਹਨ। ਇਹ ਧਰੁਵ ਆਰਕਟਿਕ ਮਹਾਂਸਾਗਰ ਦੇ ਵਿਚਕਾਰ ਹੈ। ਇਸ ਧਰੁਵ ਤੇ ਪਾਣੀ ਬਰਫ ਦੇ ਰੂਪ ਵਿੱਚ ਮਿਲਦਾ ਹੈ। ਇਸ ਧਰੁਵ ਤੇ ਸਮੁੰਦਰੀ ਦੀ ਡੁੰਘਾਈ ਰੂਸ[1] ਦੇ ਵਿਗਿਆਨੀਆ ਨੇ 4,261 ਮੀਟਰ (13,980 ਫੁੱਟ) ਅਤੇ ਅਮਰੀਕਾ ਦੇ ਵਿਗਿਆਨੀਆ ਨੇ 4,087 ਮੀਟਰ (13,410 ਫੁੱਟ) ਦੱਸੀ ਜਾਂਦੀ ਹੈ। ਗ੍ਰੀਨਲੈਂਡ ਦੇ ਉੱਤਰ ਤਲ ਤੋਂ 700 ਕਿਲੋਮੀਟਰ ਦੇ ਦੂਰੀ ਤੇ ਇਸ ਧਰੁਵ ਤੇ ਤਲ ਦਾ ਨਾਮ ਕੈਫੇਕਲੁਬੇਨ ਟਾਪੂ ਹੈ। ਇੱਥੇ ਦੇ ਪੱਕੀ ਵਸਨੀਕ ਥਾਂ ਦਾ ਨਾਮ ਕਿਕੀਕਤਾਲੁਕ ਜੋ ਕੈਨੇਡਾ ਵਿੱਚ ਹੈ ਜੋ ਉੱਤਰੀ ਧਰੁਵ ਤੋਂ 817 ਕਿਲੋਮੀਟਰ (508 ਮੀਲ) ਦੀ ਦੂਰੀ ਤੇ ਹੈ। ਸੋਵੀਅਤ ਸੰਘ ਨੇ 1937 ਤੋਂ ਇੱਥੇ ਮਨੁੱਖ ਦੇ ਰਹਿਣ ਵਾਲੇ ਸਥਾਨ ਬਣਾਏ ਹਨ।

Remove ads
ਖੋਜਾਂ
- 16ਵੀਂ ਸਦੀ ਤੋਂ ਪਹਿਲਾ ਲੋਕ ਇਹ ਸੋਚਦੇ ਸਨ ਕਿ ਉੱਤਰੀ ਧਰੁਵ ਵੀ ਇੱਕ ਸਾਗਰ ਹੀ ਹੈ। 19ਵੀਂ ਸਦੀ ਲੋਕ ਇਸ ਨੂੰ ਖੁਲਾ ਧਰੁਵ ਸਾਗਰ ਜਾਂ ਪੋਲੀਨੀਆ ਕਹਿੰਦੇ ਸਨ। ਇਸ ਦੇ ਬਹੁਤ ਸਾਰੇ ਲੋਕਾਂ ਨੇ ਖੋਜਿਆ ਅਤੇ ਬਹੁਤ ਮੁਹਿੰਮ ਤੇ ਗਏ। ਸਭ ਤੋਂ ਮਹੱਤਵ ਪੂਰਨ ਮੁਹਿੰਮ ਬਰਤਾਨੀਆ ਦੇ ਸਮੁੰਦਰੀ ਅਫਸਰ ਵਿਲੀਅਮ ਐਡਵਰਡ ਪਾਰੀ ਨੇ 1827 ਵਿੱਚ ਸ਼ੁਰੂ ਕੀਤੀ ਤੇ ਉਹ 82°45′ ਉੱਤਰ ਤੇ ਪਹੁੰਚਿਆ ਸੀ।
- 1871 ਵਿੱਚ ਚਾਰਲਸ ਫ੍ਰਾਂਸਿਸ ਅਮਰੀਕਾ ਦੀ ਮੁਹਿੰਮ।
- 1879–1881 ਦੀ ਅਮਰੀਕੀ ਨੇਵੀ ਅਫਸਰ ਜਾਰਜ ਦੇਲੌਗ ਜਿਹਨਾਂ ਦਾ ਜਹਾਜ ਬਰਫ ਨੇ ਤੋੜ ਦਿਤਾ ਤੇ ਸਾਰੇ ਮਾਰੇ ਗਏ।
- 1895 ਨਾਰਵੇ ਦੀ ਟੀਮ 86°14′ ਉੱਤਰੀ ਦੇ ਸਥਾਨ ਤੇ ਫ੍ਰਿਡਟਜੋਫ ਨਨਸੇਨ ਦੀ ਅਗਵਾਈ ਹੇਠ ਪਹੁੰਦੀ।
- 1897 ਸਵੀਡਨ ਦੇ ਇੰਜੀਨੀਅਰ ਸਲੋਮੋਨ ਅਗਸਤ ਆਪਣੇ ਦੋ ਸਾਥੀਆਂ ਨਾਲ ਹਾਈਡਰੋਜਨ ਦੇ ਗੁਬਾਰੇ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ। 1930 ਇਹਨਾਂ ਸਾਰਿਆ ਦੀਆ ਲੋਥਾ ਨੂੰ ਲੱਭ ਲਿਆ ਗਿਆ।
- 11 ਮਾਰਚ 1900 ਨੂੰ ਕਪਤਾਨ ਉਬਰੇਟੋ ਕਾਗਨੀ ਅਤੇ ਸਾਥੀਆਨ ਨੇ ਨਾਰਵੇ ਦੇ ਪਾਸਿਉ ਸ਼ੁਰੂ ਕਰ ਕੇ 86° 34’ ਤੇ ਪਹੁੰਦੇ ਤੇ ਪਹਿਲਾ ਵਾਲੇ ਸਾਰੇ ਰਿਕਾਰਡ ਤੋੜ ਦਿਤੇ।
- 21 ਅਪਰੈਲ 1908 ਨੂੰ ਅਮਰੀਕਾ ਦੇ ਖੋਜੀ ਫਰੈਡਰਿਕ ਕੁਕ ਨੇ ਉੱਤਰੀ ਧਰੁਵ ਤੇ ਪਹੁੰਚਣ ਦਾ ਦਾਵਾ ਕੀਤਾ ਪਰ ਕੋਈ ਪਹਿਚਾਨ ਨਹੀਂ ਦੇ ਸਕਿਆ।
- 6 ਅਪਰੈਲ 1909 ਨੂੰ ਅਮਰੀਕਾ ਦੇ ਸਮੁੰਦਰੀ ਇੰਜੀਨੀਅਰ ਰੌਬਰਟ ਪੀਅਰੀ ਨੇ ਇਸ ਨੂੰ ਸਰ ਕੀਤਾ।
- 2005 ਵਿੱਚ ਬਰਤਾਨੀਆ ਦੇ ਖੋਜੀ ਟਾਮ ਅਵੇਰੀ ਅਤੇ ਉਸ ਦੇ ਚਾਰ ਸਾਥੀਆਂ ਨੇ ਰੌਬਰਟ ਪੀਅਰੀ ਤੋਂ ਪੰਜ ਦਿਨ ਪਹਿਲਾ 36 ਦਿਨ, 22 ਘੰਟਿਆ ਵਿੱਚ ਉੱਤਰੀ ਧਰੁਵ ਤੇ ਪਹੁੰਚ ਕੇ ਰਿਕਾਰਡ ਬਣਾਇਆ।
- 9 ਮਈ 1926 ਨੂੰ ਅਮਰੀਕਾ ਦੇ ਸਮੁੰਦਰੀ ਅਫਸਰ ਰਿਚਰਡ ਈ. ਬਾਈਰਡ ਅਤੇ ਪਾਇਲਟ ਫਲੋਡ ਬੇਨਿਟ ਨੇ ਪਹਿਲੀ ਉਡਾਨ ਭਰੀ।
- 12 ਮਈ 1926,ਨੂੰ ਨਾਰਵੇ ਦੇ ਖੋਜੀ ਰੋਅਲਡ ਅਮੰਡਸਨ ਅਤੇ ਲਿਕਨ ਐਡਸਵਰਥ ਦੀ ਪਹੁੰਚ ਸਹੀ ਅਤੇ ਵਿਗਿਆਨ ਸਹੀ ਪਾਈ ਗਈ।
- 1937 ਵਿੱਚ ਪਹਿਲਾ ਬਰਫ ਦਾ ਸਟੇਸਨ ਰੂਸ ਨੇ ਸਥਾਪਿਤ ਕੀਤਾ।
- ਮਈ 1945 ਵਿੱਚ ਕਾਮਨਵੈਲਥ ਦਾ ਪਹਿਲਾ ਖੋਜੀ ਸੀ ਜੋ ਉੱਤਰੀ ਧਰੁਵ ਤੇ ਲੰਘਿਆ।
- ਮਾਰਚ–ਮਈ 1948 ਵਿੱਚ ਰੂਸ ਦੇ ਵਿਗਿਆਨੀਆਂ ਨੇ ਉੱਤਰੀ ਧਰੁਵ ਤੇ ਪੈਰ ਰੱਖਿਆ।
- 9 ਮਈ 1949 ਦੇ ਰੂਸ ਦੇ ਵਿਗਿਆਨੀ ਪੈਰਾਸ਼ੂਟ ਰਾਹੀ ਉੱਤਰੀ ਧਰੁਵ ਤੇ ਉਤਰੇ।
- 3 ਮਈ 1952 ਨੂੰ ਅਮਰੀਕਾ ਦੇ ਹਵਾਈ ਫੌਜ ਦੇ ਅਫਸਰਾ ਨੇ ਪਹਿਲੀ ਵਾਰ ਉੱਤਰੀ ਧਰੁਵ ਤੇ ਲੈਡ ਕੀਤਾ
- 17 ਮਾਰਚ, 1959 ਨੂੰ ਅਮਰੀਕਾ ਨੇ ਪਹਿਲੀ ਵਾਰ ਬਰਫ ਤੋੜ ਕੇ ਉੱਤਰੀ ਧਰੁਵ ਤੇ ਪਹੁੰਚੇ।
- 6 ਅਪਰੈਲ 1969, ਨੂੰ ਵਾਲੀ ਹਰਬਰਟ ਅਤੇ ਅਲਾਨ ਗਿੱਲ ਰੋਅ ਕੋਇਰਨਰ ਅਤੇ ਕੇਨੇਥ ਹੈਡਗਰ ਪਦ ਯਾਤਰਾ ਨਾਲ ਉੱਤਰੀ ਧਰੁਵ ਤੇ ਪਹੁੰਚੇ।
- 17 ਅਗਸਤ 1977,ਰੂਸ ਦਾ ਬਰਫ ਤੋੜਨ ਵਾਲਾ ਅਰਕਟਿਕਾ ਉੱਤਰੀ ਧਰੁਵ ਤੇ ਪਹੁੰਚਿਆ।
- 1982 ਵਿੱਚ ਰਨੁਲਫ ਫਿਨਰ ਅਤੇ ਚਾਰਲਸ ਆਰ. ਬਰਟਨ ਇਕੋ ਹੀ ਮੌਸਮ ਵਿੱਚ ਪਹੁੰਚਣ ਵਾਲੇ ਬਣੇ।
- 1985, ਸਰ ਏਡਮੰਡ ਹਿਲਾਰੀ ਅਤੇ ਨੀਲ ਆਰਮਸਟਰਾਂਗ ਨੇ ਉੱਤਰੀ ਧਰੁਵ ਤੇ ਪਹੁੰਚੇ। ਏਡਮੰਡ ਹਿਲਾਰੀ ਪਹਿਲਾ ਮਨੁੱਖ ਹੈ ਜਿਸ ਨੇ ਮਾਊਂਟ ਐਵਰੈਸਟ ਅਤੇ ਉੱਤਰੀ ਧਰੁਵ ਨੂੰ ਸਰ ਕੀਤਾ ਅਤੇ ਨੀਲ ਆਰਮਸਟਰਾਂਗ ਨੇ ਚੰਦ ਨੂੰ ਸਰ ਕੀਤਾ.।
- 1986 ਵਿੱਚ ਵਿਲ ਸਟੇਗਰ ਅਤੇ ਸੱਟ ਟੀਮ ਮੈਂਬਰ ਕੁਤਿਆਂ ਦੁਆਰਾ ਖਿਚੀ ਜਾ ਰਹੀ ਗੱਡੀ ਰਾਹੀ ਪਹੁੰਚਣ ਵਾਲੇ ਬਣੇ।
- 6 ਮਈ 1986,ਅਮਰੀਕਾ ਦੀਆਂ ਤਿੰਨ ਪਣਡੁੱਬੀਆਂ ਇਕੱਠੀਆਂ ਪਹੁੰਚੀਆ।
- 21 ਅਪਰੈਲ, 1987 ਜਪਾਨ ਦੇ ਸ਼ਿਨਜੀ ਕਜ਼ਾਮਾ ਪਹਿਲੀ ਵਾਰ ਮੋਟਰਸਾਈਕਲ ਤੇ ਪਹੁੰਚੇ।
- 1988 ਵਿੱਚ 13 ਮੈਂਬਰ ਦੀ ਟੀਮ(9 ਸੋਵੀਅਤ ਯੂਨੀਅਨ ਅਤੇ, 4 ਕੈਨੇਡਾ) ਨੇ ਸਾਇਬੇਰਿਆ ਤੋਂ ਸਕਾਇਡ ਕਰਦੇ ਹੋਏ ਪਹੁੰਚੇ ਅਤੇ ਕੈਨੇਡਾ ਦਾ ਰਿਚਰਡ ਵੈਬਰ ਉੱਤਰੀ ਧਰੁਵ ਤੇ ਦੋਨੋਂ ਪਾਸਿਆ ਪਹੁੰਚਣ ਵਾਲਾ ਬਣਿਆ।
- 4 ਮਈ 1990, ਬੋਰਗੇ ਉਸਟਲੈਂਡ ਅਤੇ ਅਰਲਿੰਗ ਕਾਗੇ ਬਿਨਾ ਕਿਸੇ ਮਦਦ ਦੇ 58 ਦਿਨਾਂ ਵਿੱਚ ਸਕਾਈ ਕਰਦੇ ਹੋਏ 800 ਕਿਲੋਮੀਟਰ ਦਾ ਸਫਰ ਤਹਿ ਕਰ ਕੇ ਪਹੁੰਚੇ।
- 7 ਸਤੰਬਰ, 1991 ਨੂੰ ਜਰਮਨ ਅਤੇ ਸਵੀਡਨ ਦੇ ਬਰਫ ਤੋੜਨ ਵਾਲੇ ਪਰੰਪਰਾਗਤ ਤਰੀਕੇ ਨਾਲ ਪਹੁੰਚਿਆ। ਇਸ ਦੀ ਟੀਮ ਦੀ ਰੱਸਾਕਸ਼ੀ ਅਤੇ ਫੁਟਬਾਲ ਦਾ ਮੁਕਾਬਲਾ ਹੋਈਆ।
Remove ads
ਦਿਨ ਰਾਤ
ਇੱਥੇ ਗਰਮੀਆਂ ਵਿੱਚ ਦਿਨ ਹੀ ਰਹਿੰਦਾ ਹੈ ਅਤੇ ਸਰਦੀਆਂ ਵਿੱਚ ਰਾਤ ਰਹਿੰਦੀ ਹੈ। ਇੱਥੇ ਸੂਰਜ 20 ਮਾਰਚ ਨੂੰ ਚੜਦਾ ਹੈ ਅਤੇ ਅਤੇ ਤਿੰਨ ਮਹੀਨਿਆ ਵਿੱਚ ਉੱਚਾਈ ਤੇ 23½° ਤੇ ਲਗਭਗ 21 ਜੂਨ ਨੂੰ ਪਹੁੰਚ ਜਾਂਦਾ ਹੈ। 23 ਸਤੰਬਰ ਤੱਕ ਘਟਦਾ ਜਾਂਦਾ ਹੈ ਤੇ ਛਿਪ ਜਾਂਦਾ ਹੈ। ਜਦੋਂ ਸੂਰਜ ਚੜ ਜਾਂਦਾ ਹੈ ਤਾਂ ਇਹ ਚੱਕਰ ਵਿੱਚ ਹੀ ਘੰਮ ਜਾਂਦਾ ਹੈ ਅਤੇ ਹੋਲੀ ਹੌਲੀ ਚੱਕਰ ਵੱਡਾ ਹੁੰਦਾ ਜਾਂਦਾ ਹੈ। ਸੂਰਜ ਚੜਨ ਅਤੇ ਸੂਰਜ ਛਿਪਣ ਵਿੱਚ ਸਮਾਂ ਲਗਭਗ ਦੋ ਹਫ਼ਤੇ ਦਾ ਹੁੰਦਾ ਹੈ।
ਮਹੌਲ

ਉੱਤਰੀ ਧਰੁਵ, ਦੱਖਣੀ ਧਰੁਵ ਦੇ ਮੁਕਾਬਲੇ ਗਰਮ ਹੈ ਕਿਉਂਕੇ ਇਹ ਸਮੁੰਦਰੀ ਤੱਲ ਤੇ ਹੈ। ਇੱਥੇ ਸਰਦੀਆਂ 'ਚ ਜਨਵਰੀ 'ਚ ਤਾਪਮਾਨ −43 °C (−45 °F) ਤੋਂ −26 °C (−15 °F) ਹੁੰਦਾ ਹੈ। ਤਾਪਮਾਨ ਦੀ ਔਸਤ −34 °C (−29 °F) ਹੁੰਦੀ ਹੈ। ਗਰਮੀਆਂ ਦੇ ਮਹੀਨੇ ਜੂਨ, ਜੁਲਾਈ ਅਤੇ ਅਗਸਤ ਵਿੱਚ ਤਾਪਮਾਨ ਜਮਾਉ ਦਰਜੇ (0 °C (32 °F)) ਤੇ ਹੁੰਦਾ ਹੈ। ਹੁਣ ਤੱਕ ਵੱਧ ਤੋਂ ਵੱਧ ਤਾਪਮਾਨ 5 °C (41 °F) ਦਰਜ ਕੀਤਾ ਗਿਆ ਹੈ ਜੋ ਕਿ ਦੱਖਣੀ ਧਰੁਵ −12.3 °C (9.9 °F) ਤੋਂ ਬਹੁਤ ਜਿਆਦਾ ਗਰਮ ਹੈ।[2] ਇਸ ਧਰੁਵ ਤੇ ਬਰਫ ਦੀ ਡੁਘਾਈ ਲਗਭਗ 2 to 3 m (6 ft 7 in to 9 ft 10 in) ਹੁੰਦੀ ਹੈ।[3]
ਮਾਲਕੀ ਹੱਕ
ਅੰਤਰਰਾਸ਼ਟਰੀ ਕਨੂੰਨ ਮੁਤਾਬਕ ਉੱਤਰੀ ਧਰੁਵ ਤੇ ਕਿਸੇ ਵੀ ਦੇਸ਼ ਦੀ ਮਾਲਕੀ ਨਹੀਂ ਹੈ। ਉੱਤਰੀ ਧਰੁਵ ਦੇ ਆਲੇ ਦੁਆਲੇ ਦੇ ਪੰਜ ਦੇਸ਼ ਰੂਸ, ਕੈਨੇਡਾ, ਨਾਰਵੇ, ਡੈੱਨਮਾਰਕ, ਅਤੇ ਅਮਰੀਕਾ ਨੇ 200-nautical-mile (370 km; 230 mi) 200-ਨਿਓਟੀਕਲ ਮੀਲ (370 ਕਿਲੋਮੀਟਰ: 230 ਮੀਲ) ਤੇ ਹੀ ਕਾਬਜ ਹਨ।
ਗੈਲਰੀ
- ਉੱਤਰੀ ਧਰੁਵ ਦਾ ਨਕਸ਼ਾ 1595 ਦੇ ਸਮੇਂ ਦਾ
- 1720 ਦੇ ਸਮੇਂ ਦਾ ਨਕਸ਼ਾ
- ਨਨਸੇਨ ਦਾ ਜਹਾਜ
- ਪੀਅਰੀ ਦਾ ਸਮਾਂ1909[4]
- ਡਰਿਫਟ ਸਟੇਸ਼ਨ ਅਲਫਾ, 1958
- ਬਰਫ ਤੋੜਨ ਵਾਲਾ ਅਰਕਟਿਕਾ
- 2005 ਦ ਸਮਾਂ
- ਮੀਰ ਪਣਡੁੱਬੀ
- ਯੇਮੇਲੀਆ ਵਹੀਕਲ
- ਮਹੌਲ ਦਾ ਬਦਲਾ 1979–2000
ਹਵਾਲੇ
Wikiwand - on
Seamless Wikipedia browsing. On steroids.
Remove ads