ਊਮਿਓ ਯੂਨੀਵਰਸਿਟੀ

From Wikipedia, the free encyclopedia

ਊਮਿਓ ਯੂਨੀਵਰਸਿਟੀ
Remove ads

ਊਮਿਆ ਯੂਨੀਵਰਸਿਟੀ (ਸਵੀਡਿਸ਼: Umeå universitet) ਊਮਿਆ, ਸਵੀਡਨ ਦੀ ਇੱਕ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 1965 ਵਿੱਚ ਕੀਤੀ ਗਈ ਅਤੇ ਇਹ ਸਵੀਡਨ ਦੀਆਂ ਮੌਜੂਦਾ ਹੱਦਾਂ ਵਿੱਚ 5ਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 2012 ਵਿੱਚ ਇਸਨੂੰ ਟਾਈਮਜ਼ ਹਾਇਰ ਐਡੂਕੇਸ਼ਨ ਨਾਂ ਦੇ ਬਰਤਾਨਵੀ ਰਸਾਲੇ ਦੁਆਰਾ 50 ਸਾਲ ਤੋਂ ਘੱਟ ਸਮੇਂ ਦੀਆਂ ਸੰਸਥਾਵਾਂ ਵਿੱਚੋਂ 23ਵਾਂ ਸਥਾਨ ਦਿੱਤਾ ਗਿਆ।[1] 2013 ਵਿੱਚ ਇਸਨੂੰ ਵਿਦੇਸ਼ੀ ਵਿਦਿਆਰਥੀਆਂ ਦੀ ਸੰਤੁਸ਼ਟਤਾ ਦੇ ਅਨੁਸਾਰ ਸਵੀਡਨ ਦੀ 1ਲੇ ਨੰਬਰ ਦੀ ਯੂਨੀਵਰਸਿਟੀ ਕਿਹਾ ਗਿਆ।[2]

ਵਿਸ਼ੇਸ਼ ਤੱਥ ਕਿਸਮ, ਸਥਾਪਨਾ ...

2013 ਦੇ ਅਨੁਸਾਰ ਊਮਿਓ ਯੂਨੀਵਰਸਿਟੀ ਵਿੱਚ 36,000 ਤੋਂ ਵੱਧ ਵਿਦਿਆਰਥੀ ਹਨ। ਇਸ ਵਿੱਚ 4,000 ਤੋਂ ਵੱਧ ਕਰਮਚਾਰੀ ਹਨ ਅਤੇ ਜਿਹਨਾਂ ਵਿੱਚੋਂ 365 ਪ੍ਰੋਫੈਸਰ ਹਨ।

Remove ads

ਸੰਸਥਾ

ਸੰਗਠਨ

ਊਮਿਓ ਯੂਨੀਵਰਸਿਟੀ ਵਿੱਚ 4 ਵਿੱਦਿਆ ਵਿਭਾਗ ਹਨ ਅਤੇ 9 ਕੈਂਪਸ ਸਕੂਲ ਹਨ, ਇਸ ਤੋਂ ਬਿਨਾਂ ਇਸ ਦੇ ਸਕੈਲੈਫਤੇਓ ਸ਼ਹਿਰ ਅਤੇ ਓਰੰਸਕੋਲਡਸਵਿਕ ਸ਼ਹਿਰ ਵਿੱਚ ਵੀ ਕੈਂਪਸ ਹਨ।

ਯੂਨੀਵਰਸਿਟੀ ਦੇ 4 ਵਿੱਦਿਆ ਵਿਭਾਗ ਹੇਠ ਅਨੁਸਾਰ ਹਨ:-

  • ਫੈਕਲਟੀ ਆਫ਼ ਆਰਟਸ
  • ਫੈਕਲਟੀ ਆਫ਼ ਮੈਡੀਸਿਨ
  • ਫੈਕਲਟੀ ਆਫ਼ ਸਾਇੰਸ ਅਤੇ ਟੈਕਨੋਲੋਜੀ
  • ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads