ਏਲੀਏਜ਼ਰ ਬੇਨ-ਯੇਹੂਦਾ

From Wikipedia, the free encyclopedia

ਏਲੀਏਜ਼ਰ ਬੇਨ-ਯੇਹੂਦਾ
Remove ads

ਏਲੀਏਜ਼ਰ ਬੇਨ-ਯੇਹੂਦਾ (ਇਬਰਾਨੀ: אליעזר בן־יהודה ਉੱਚਾਰਨ [ɛli'ʕɛzeʁ bɛn jɛhu'da]; 7 ਜਨਵਰੀ 1858 – 16 ਦਸੰਬਰ 1922) ਇੱਕ ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਸੀ। ਆਜੋਕੇ ਦੌਰ ਵਿੱਚ ਹਿਬਰੂ ਭਾਸ਼ਾ ਦੇ ਪੁਨਰ-ਉਥਾਨ ਵਿੱਚ ਇਸ ਦੀ ਮੁੱਖ ਭੂਮਿਕਾ ਰਹੀ।

Thumb
ਏਲੀਏਜ਼ਰ ਬੇਨ-ਯੇਹੂਦਾ

ਜੀਵਨ

Thumb
ਬੇਨ-ਯੇਹੂਦਾ ਅਤੇ ਪਤਨੀ ਹੇਮਦਾ ਨਾਲ਼, 1912

ਏਲੀਏਜ਼ਰ ਬੇਨ-ਯੇਹੂਦਾ ਦਾ ਜਨਮ ਇਲੀਏਜਰ ਯੀਟਸ਼ਾਕ ਪਰਲਮੈਨ (ਯਦੀਸ਼ אליעזר יצחק פערלמאן) ਦੇ ਤੌਰ ਉੱਤੇ ਲੁਜ਼ਕੀ (ਬੇਲਾਰੂਸੀਅਨ Лужкі (Lužki), ਪੌਲਿਸ਼ Łużki), ਰੂਸੀ ਸਲਤਨਤ ਦੇ ਵਿਲਨਾ ਗੋਵਰਨੇਟ (ਹੁਣ ਵੀਤਬਸਕ ਓਬਲਾਸਟ, ਬੇਲਾਰੂਸ) ਵਿਖੇ ਹੋਇਆ। ਇਸਨੇ ਤਿੰਨ ਸਾਲ ਦੀ ਉਮਰ ਤੋਂ ਇੱਕ ਚੈਡਰ ਵਿਖੇ ਹਿਬਰੂ ਭਾਸ਼ਾ ਅਤੇ ਬਾਈਬਲ ਦੀ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਜੋ ਕਿ ਪੂਰਬੀ ਯੂਰਪ ਦੇ ਯਹੂਦੀਆਂ ਵਿੱਚ ਇੱਕ ਰਵਾਇਤ ਸੀ। 12 ਸਾਲ ਦੀ ਇਮਰ ਤੱਕ ਉਸਨੇ ਤੌਰਾ, ਮਿਸ਼ਨਾ, ਅਤੇ ਤਲਮੂਦ ਦਾ ਕਾਫ਼ੀ ਅਧਿਐਨ ਕਰ ਲਿਆ ਸੀ। ਇਸ ਦੇ ਮਾਪਿਆਂ ਨੇ ਸੋਚਿਆ ਸੀ ਕਿ ਇਹ ਇੱਕ ਰਾਬਾਈ ਬਣੇਗਾ ਅਤੇ ਇਸਨੂੰ ਯੇਸ਼ਿਵਾ ਭੇਜਿਆ। ਉੱਥੇ ਇਸ ਦਾ ਵਾਹ ਸਕਰਾਂਤੀ ਕਾਲ ਦੀ ਹਿਬਰੂ ਨਾਲ ਪਿਆ ਜਿਸ ਵਿੱਚ ਕੁਝ ਨਿਰਪੱਖ ਲਿਖਤਾਂ ਵੀ ਮੌਜੂਦ ਸਨ।[1] ਬਾਅਦ ਵਿੱਚ ਇਸਨੇ ਫ਼ਰਾਂਸੀਸੀ, ਜਰਮਨ ਅਤੇ ਰੂਸੀ ਭਾਸ਼ਾਵਾਂ ਸਿੱਖੀਆਂ। ਅਗਲੇਰੀ ਪੜ੍ਹਾਈ ਲਈ ਇਸਨੂੰ ਦੌਗਾਪਿਲਸ ਵਿੱਚ ਭੇਜਿਆ ਗਿਆ। ਹਿਬਰੂ ਅਖ਼ਬਾਰ ਹਾਸ਼ਾਹਨਾਰ ਪੜ੍ਹਦਿਆਂ ਇਸਨੂੰ ਜ਼ਾਇਨਵਾਦ ਦੀ ਲਹਿਰ ਬਾਰੇ ਜਾਣਕਾਰੀ ਮਿਲੀ ਅਤੇ ਇਸਨੇ ਸਿੱਟਾ ਕੱਢਿਆ ਕਿ ਇਜ਼ਰਾਇਲ ਦੀ ਧਰਤੀ ਉੱਤੇ ਹਿਬਰੂ ਭਾਸ਼ਾ ਦੇ ਪੁਨਰ-ਉਥਾਨ ਨਾਲ ਦੁਨੀਆ ਭਰ ਦੇ ਯਹੂਦੀਆਂ ਨੂੰ ਇੱਕ ਕੀਤਾ ਜਾ ਸਕਦਾ ਹੈ।

ਗਰਜੂਏਸ਼ਨ ਤੋਂ ਬਾਅਦ ਇਹ ਸੋਰਬੋਨ ਯੂਨੀਵਰਸਿਟੀ, ਪੈਰਿਸ ਵਿਖੇ ਪੜ੍ਹਨ ਗਿਆ। ਬਾਕੀ ਵਿਸ਼ਿਆਂ ਦੇ ਨਾਲ਼ ਇਸਨੇ ਮੱਧ-ਪੂਰਬ ਦੇ ਇਤਿਹਾਸ ਅਤੇ ਰਾਜਨੀਤੀ ਦੀ ਪੜ੍ਹਾਈ ਵੀ ਕੀਤੀ। ਪੈਰਿਸ ਵਿਖੇ ਜੇਰੂਸਲੇਮ ਦੇ ਇੱਕ ਯਹੂਦੀ ਨਾਲ਼ ਇਸਨੇ ਹਿਬਰੂ ਭਾਸ਼ਾ ਬੋਲਣੀ ਸ਼ੁਰੂ ਕੀਤੀ। ਇਸ ਨਾਲ਼ ਇਸਨੂੰ ਯਕੀਨ ਹੋ ਗਿਆ ਕਿ ਹਿਬਰੂ ਕਿਸੇ ਮੁਲਕ ਦੀ ਭਾਸ਼ਾ ਦੇ ਤੌਰ ਉੱਤੇ ਦੁਬਾਰਾ ਜਿਊਂਦੀ ਹੋ ਸਕਦੀ ਹੈ। ਬੇਨ-ਯੇਹੂਦਾ ਪੈਰਿਸ ਵਿੱਚ 4 ਸਾਲ ਰਿਹਾ।[2]

Remove ads

ਮੌਤ

ਬੇਨ ਯੇਹੂਦਾ ਦੀ ਮੌਤ 16 ਦਸੰਬਰ 1922 ਨੂੰ 64 ਸਾਲ ਦੀ ਉਮਰ ਵਿੱਚ ਤਪਦਿਕ ਨਾਲ਼ ਹੋਈ। ਇਸਨੂੰ ਜੇਰੂਸਲੇਮ ਵਿੱਚ ਜੈਤੂਨ ਦੇ ਪਹਾੜ ਵਿਖੇ ਦਫ਼ਨਾਇਆ ਗਿਆ।[3] ਇਸ ਦੇ ਅੰਤਿਮ-ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲ਼ਿਆਂ ਦੀ ਗਿਣਤੀ ਲਗਭਗ 30,000 ਸੀ।[4]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads