ਬਿਜਲੀ ਦੀ ਬਦਲਵੀਂ ਧਾਰਾ

From Wikipedia, the free encyclopedia

ਬਿਜਲੀ ਦੀ ਬਦਲਵੀਂ ਧਾਰਾ
Remove ads

ਬਿਜਲੀ ਦੀ ਬਦਲਵੀਂ ਧਾਰਾ ਜਾਂ ਆਲਟਰਨੇਟਿੰਗ ਕਰੰਟ ਜਾਂ ਏ ਸੀ ਇੱਕ ਬਿਜਲਈ ਕਰੰਟ ਜਾਂ ਇਲੈੱਕਟ੍ਰਿਕ ਕਰੰਟ ਹੁੰਦਾ ਹੈ ਜਿਹੜਾ ਕਿ ਸਮੇਂ ਦੇ ਨਾਲ ਲਗਾਤਾਰ ਆਪਣੀ ਦਿਸ਼ਾ ਇੱਕ ਸਮਾਨ ਅੰਤਰਾਲਾਂ ਵਿੱਚ ਬਦਲਦਾ ਰਹਿੰਦਾ ਹੈ। ਇਹ ਡੀ ਸੀ ਤੋਂ ਵੱਖਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਡੀ ਸੀ ਦੀ ਦਿਸ਼ਾ ਸਮੇਂ ਦੇ ਅੰਤਰਾਲਾਂ ਨਾਲ ਨਹੀਂ ਬਦਲਦੀ ਅਤੇ ਲਗਾਤਾਰ ਇੱਕ ਸਮਾਨ ਰਹਿੰਦੀ ਹੈ। ਉਦਯੋਗਾਂ ਅਤੇ ਘਰਾਂ ਦੇ ਵਿੱਚ ਏ. ਸੀ. ਦੇ ਰੂਪ ਵਿੱਚ ਇਲੈਕਟ੍ਰਿਕ ਪਾਵਰ ਮੁਹੱਈਆ ਕਰਵਾਈ ਜਾਂਦੀ ਹੈ। ਇਹ ਘਰਾਂ ਵਿੱਚ ਪਲੱਗ ਬਣਾ ਕੇ ਦਿੱਤੀ ਜਾਂਦੀ ਹੈ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਆਧੁਨਿਕ ਉਪਕਰਨ ਜਿਵੇਂ ਟੀ. ਵੀ., ਫ਼ਰਿੱਜ, ਬਲਬ, ਪਰੈੱਸ ਆਦਿ ਇਸੇ ਤੋਂ ਹੀ ਚਲਦੇ ਹਨ। ਇਸ ਨੂੰ ਡੀ ਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਿੱਥੇ ਇਸਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀਆਂ ਅਤੇ ਸੈੱਲਾਂ ਦੀ ਚਾਰਜਿੰਗ ਲਈ ਕੀਤੀ ਜਾਂਦੀ ਹੈ।[1][2] ਏ. ਸੀ. ਦੀ ਵੇਵਫਾਰਮ ਬਹੁਤੇ ਪਾਵਰ ਸਰਕਟਾਂ ਵਿੱਚ ਆਮ ਤੌਰ ਤੇ ਸਾਈਨ ਵੇਵ ਹੀ ਹੁੰਦੀ ਹੈ। ਕੁਝ ਵੱਖਰੀਆਂ ਲੋੜਾਂ ਲਈ ਵੱਖਰੀਆਂ ਵੇਵ ਫਾਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤਿਕੋਣੀ ਵੇਵ ਜਾਂ ਚੌਰਸ ਵੇਵਆਡੀਓ ਫ਼ਰੀਕੁਐਂਨਸੀ ਅਤੇ ਰੇਡੀਓ ਫ਼ਰੀਕੁਐਂਨਸੀ ਦੇ ਸਿਗਨਲ ਜਿਹੜੇ ਤਾਰਾਂ ਨਾਲ ਭੇਜੇ ਜਾਂਦੇ ਹਨ, ਵੀ ਏ. ਸੀ. ਦੀਆਂ ਉਦਾਹਰਨਾਂ ਹਨ। ਇਸ ਤਰ੍ਹਾਂ ਦੇ ਏ. ਸੀ. ਵਿੱਚ ਜਾਣਕਾਰੀ ਏ ਸੀ ਸਿਗਨਲ ਦੇ ਰੂਪ ਵਿੱਚ ਐਨਕੋਡ ਕੀਤੀ ਹੁੰਦੀ ਹੈ ਜਾਂ ਮਾਡੂਲੇਟ ਕੀਤੀ ਹੁੰਦੀ ਹੈ ਜਿਵੇਂ ਕਿ ਆਵਾਜ਼, ਗੀਤ ਜਾਂ ਫੋਟੋਆਂ ਆਦਿ। ਇਹ ਕਰੰਟ ਆਮ ਤੌਰ ਤੇ ਪਾਵਰ ਟਰਾਂਸਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਫ਼ਰੀਕੁਐਂਨਸੀ ਨਾਲ ਬਦਲਦੇ ਹਨ।

Thumb
ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ (ਲਾਲ ਰੇਖਾ). ਸਮਤਲ ਰੇਖਾ = ਸਮਾਂ ; ਖੜਵੀਂ ਰੇਖਾ= ਚਲੰਤ ਬਿਜਲੀ ਜਾਂ ਵੋਲਟੇਜ; ਹਰੀ ਰੇਖਾ=ਬਿਜਲੀ ਦੀ ਬਦਲਵੀਂ ਧਾਰਾ
Remove ads

ਟਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਅਤੇ ਘਰੇਲੂ ਪਾਵਰ ਸਪਲਾਈ

ਬਿਜਲਈ ਊਰਜਾ ਜਾਂ ਇਲੈਕਟ੍ਰੀਕਲ ਊਰਜਾ ਨੂੰ ਏ. ਸੀ. ਦੇ ਰੂਪ ਵਿੱਚ ਡਿਸਟ੍ਰੀਬਿਊਟ ਜਾਂ ਗਾਹਕਾਂ ਨੂੰ ਵੰਡਿਆ ਜਾਂਦਾ ਹੈ ਕਿਉਂਕਿ ਏ. ਸੀ. ਵੋਲਟੇਜ ਨੂੰ ਟਰਾਂਸਫਾਰਮਰ ਦੀ ਮਦਦ ਨਾਲ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਪਾਵਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜ਼ਿਆਦਾ ਜਾਂ ਹਾਈ ਵੋਲਟੇਜ ਨਾਲ ਭੇਜੀ ਜਾ ਸਕਦੀ ਹੈ, ਜਿਸ ਨਾਲ ਪਾਵਰ ਲਾਇਨ੍ਹਾਂ ਵਿੱਚ ਤਾਪ ਕਰਕੇ ਊਰਜਾ ਦਾ ਨੁਕਸਾਨ ਜਿਹੜਾ ਕਿ ਲਾਇਨ ਜਾਂ ਤਾਰ ਦੀ ਰਸਿਸਟੈਂਸ ਦੀ ਵਜ੍ਹਾ ਨਾਲ ਹੁੰਦਾ ਹੈ, ਬਹੁਤ ਘੱਟ ਜਾਂਦਾ ਹੈ। ਟਰਾਂਸਮਿਸ਼ਨ ਪਿੱਛੋਂ ਵੋਲਟੇਜ ਨੂੰ ਫਿਰ ਘਟਾ ਲਿਆ ਜਾਂਦਾ ਹੈ ਅਤੇ ਗਾਹਕਾਂ ਤੱਕ ਪਹੁੰਚਾਇਆ ਜਾਂਦਾ ਹੈ ਜਿਹੜੀ ਕਿ ਘੱਟ ਖਤਰਨਾਕ ਅਤੇ ਵਰਤਣ ਵਿੱਚ ਸੌਖੀ ਹੁੰਦੀ ਹੈ। ਕੰਡਕਟਰ ਵਿੱਚ ਪਾਵਰ ਲੌਸ ਜਾਂ ਨੁਕਸਾਨ () ਕਰੰਟ (I) ਦੀ ਸਕੇਅਰ ਅਤੇ ਰਸਿਸਟੈਂਸ ਦੀ ਗੁਣਾ ਦੇ ਬਰਾਬਰ ਹੁੰਦਾ ਹੈ, ਜਿਸਨੂੰ ਫ਼ਾਰਮੂਲੇ ਦੇ ਅਨੁਸਾਰ ਇਸ ਤਰ੍ਹਾਂ ਦਰਸਾਇਆ ਗਿਆ ਹੈ

ਇਸਦੇ ਅਨੁਸਾਰ ਜਦੋਂ ਇੱਕ ਸਥਿਰ ਪਾਵਰ ਨੂੰ ਦਿੱਤੀ ਹੋਈ ਤਾਰ ਵਿੱਚੋਂ ਟਰਾਂਸਮਿਟ ਕੀਤਾ ਜਾਂਦਾ ਹੈ, ਤਾਂ ਜੇਕਰ ਕਰੰਟ ਨੂੰ ਅੱਧਾ ਕਰ ਦਿੱਤਾ ਜਾਵੇ ਤਾਂ ਵੋਲਟੇਜ ਦੁੱਗਣੀ ਹੋ ਜਾਂਦੀ ਹੈ, ਅਤੇ ਪਾਵਰ ਦਾ ਨੁਕਸਾਨ ਚਾਰ ਗੁਣਾ ਘੱਟ ਹੋ ਜਾਂਦਾ ਹੈ। ਟਰਾਂਸਮਿਟ ਕੀਤੀ ਹੋਈ ਪਾਵਰ ਕਰੰਟ ਅਤੇ ਵੋਲਟੇਜ ਦੀ ਗੁਣਾ ਦੇ ਬਰਾਬਰ ਹੁੰਦੀ ਹੈ (ਜੇਕਰ ਫੇਜ਼ ਡਿਫ਼ਰੈਂਸ ਨੂੰ ਸਿਫ਼ਰ ਮੰਨ ਲਿਆ ਜਾਵੇ), ਜਿਸਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ

ਇਸ ਤਰ੍ਹਾਂ ਜ਼ਿਆਦਾ ਜਾਂ ਹਾਈ ਵੋਲਟੇਜ ਤੇ ਘੱਟ ਜਾਂ ਲੋ ਵੋਲਟੇਜ ਤੇ ਕੀਤੀ ਹੋਈ ਟਰਾਂਸਮਿਸ਼ਨ ਦੇ ਮੁਕਾਬਲੇ ਨੁਕਸਾਨ ਪੈਦਾ ਕਰਨ ਵਾਲਾ ਕਰੰਟ ਘਟ ਜਾਂਦਾ ਹੈ ਜਦਕਿ ਟਰਾਂਸਮਿਟ ਕੀਤੀ ਜਾਣ ਵਾਲੀ ਪਾਵਰ ਉਹੀ ਹੁੰਦੀ ਹੈ। ਪਾਵਰ ਨੂੰ ਆਮ ਤੌਰ ਤੇ ਸੈਕੜੇ ਕਿਲੋਵਾਟ ਤੇ ਟਰਾਂਸਮਿਟ ਜਾਂ ਦੂਰ ਭੇਜਿਆ ਜਾਂਦਾ ਹੈ ਅਤੇ ਫਿਰ ਘਰੇਲੂ ਵਰਤੋਂ ਲਈ 100 V – 240 V ਵਿੱਚ ਬਦਲ ਲਿਆ ਜਾਂਦਾ ਹੈ।

Thumb
ਹਾਈ ਵੋਲਟੇਜ ਟਰਾਂਸਮਿਸ਼ਨ ਲਾਇਨ੍ਹਾਂ ਇਲੈਕਟ੍ਰੀਕਲ ਜਨਰੇਸ਼ਨ ਪਲਾਂਟ ਤੋਂ ਦੂਰ ਦੁਰਾਡੇ ਤੱਕ ਏ. ਸੀ. ਭੇਜਦੀਆਂ ਹੋਈਆਂ। ਇਹ ਤਸਵੀਰ ਪੂਰਬੀ ਯੂਟਾ ਦੀ ਹੈ।.

ਹਾਈ ਵੋਲਟੇਜ ਦੇ ਕਈ ਨੁਕਸਾਨ ਵੀ ਹੁੰਦੇ ਹਨ, ਖ਼ਾਸ ਕਰਕੇ ਲਾਇਨ੍ਹਾਂ ਨੂੰ ਬਹੁਤ ਜ਼ਿਆਦਾ ਇੰਸੂਲੇਸ਼ਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪਾਵਰ ਪਲਾਂਟ ਵਿੱਚ ਇਸਦੀ ਸਾਂਭ ਸੰਭਾਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਪਾਵਰ ਪਲਾਂਟ ਵਿੱਚ ਊਰਜਾ ਨੂੰ ਜਨਰੇਟਰ ਦੇ ਡਿਜ਼ਾਇਨ ਲਈ ਸੁਵਿਧਾਜਨਕ ਵੋਲਟੇਜ ਉੱਤੇ ਬਣਾਇਆ ਜਾਂਦਾ ਹੈ ਅਤੇ ਫਿਰ ਟਰਾਂਸਮਿਸ਼ਨ ਲਈ ਹਾਈ ਵੋਲਟੇਜ ਉੱਤੇ ਸਟੈੱਪ-ਅਪ ਕਰ ਲਿਆ ਜਾਂਦਾ ਹੈ। ਅੱੱਗੋਂ ਲੋਡ ਦੇ ਨੇੜੇ ਆ ਕੇ ਫਿਰ ਵੋਲਟੇਜ ਨੂੰ ਬਿਜਲੀ ਤੇ ਚੱਲਣ ਵਾਲੀਆਂ ਮਸ਼ੀਨਾਂ ਦੇ ਅਨੁਸਾਰ ਸਟੈੱਪ-ਡਾਊਨ ਜਾਂ ਘੱਟ ਕਰ ਲਿਆ ਜਾਂਦਾ ਹੈ। ਵੋਲਟੇਜ ਆਮ ਤੌਰ ਤੇ ਗਾਹਕਾਂ ਦੀਆਂ ਲੋੜਾਂ ਦੇ ਅਨੁਸਾਰ ਹੁੰਦੀ ਹੈ। ਜਿਵੇਂ ਤਿੰਨ ਫੇਜ਼ ਮੋਟਰ ਲਈ ਵਧੇਰੇ ਵੋਲਟੇਜ ਦੀ ਲੋੜ ਹੁੰਦੀ ਹੈ ਅਤੇ ਇੱਕ ਫੇਜ਼ ਮੋਟਰ ਲਈ ਘੱਟ ਵੋਲਟੇਜ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਵੋਲਟੇਜ ਦਾ ਇਸਤੇਮਾਲ ਕੀਤਾ ਜਾਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads