ਐਂਡ੍ਰਿਊ ਕਾਰਨੇਗੀ

From Wikipedia, the free encyclopedia

ਐਂਡ੍ਰਿਊ ਕਾਰਨੇਗੀ
Remove ads

ਐਂਡ੍ਰਿਊ ਕਾਰਨੇਗੀ (ਨਵੰਬਰ 25, 1835 ਤੋਂ 11 ਅਗਸਤ, 1919) ਇੱਕ ਸਕੌਟਿਸ਼-ਅਮਰੀਕੀ ਉਦਯੋਗਪਤੀ, ਕਾਰੋਬਾਰੀ ਅਤੇ ਸਮਾਜ ਸੇਵਕ ਸਨ। 19 ਵੀਂ ਸਦੀ ਦੇ ਅਖੀਰ ਵਿੱਚ ਕਾਰਨੇਗੀ ਨੇ ਅਮਰੀਕੀ ਸਟੀਲ ਉਦਯੋਗ ਦੀ ਅਗਵਾਈ ਕੀਤੀ। ਉਸਨੂੰ ਦੁਨੀਆ ਦੇ ਸਭ ਤੋਂਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਅਤੇ ਇੱਕ ਸਮੇਂ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਰਿਹਾ ਹੈ[2]। ਉਹ ਯੂਨਾਈਟਿਡ ਸਟੇਟ ਅਤੇ ਬਰਤਾਨਵੀ ਸਾਮਰਾਜ ਵਿੱਚ ਇੱਕ ਪ੍ਰਮੁੱਖ ਸਮਾਜ ਸੇਵੀ ਸੀ। ਆਪਣੇ ਜੀਵਨ ਦੇ ਪਿਛਲੇ 18 ਸਾਲਾਂ ਦੇ ਦੌਰਾਨ, ਉਸਨੇ ਲਗਭਗ 350 ਮਿਲੀਅਨ ਡਾਲਰ ਦਾਨ ਕਰ ਦਿੱਤੇ ਸਨ।

ਵਿਸ਼ੇਸ਼ ਤੱਥ ਐਂਡ੍ਰਿਊ ਕਾਰਨੇਗੀ, ਜਨਮ ...

ਕਾਰਨੇਗੀ ਦਾ ਜਨਮ ਡੌਨਫਰਮਿਨ, ਸਕਾਟਲੈਂਡ ਵਿੱਚ ਹੋਇਆ ਸੀ ਅਤੇ 1848 ਵਿੱਚ ਆਪਣੇ ਮਾਤਾ ਪਿਤਾ ਨਾਲ ਅਮਰੀਕਾ ਵਿੱਚ ਰਹਿਣ ਲੱਗ ਗਿਆ ਸੀ। ਕਾਰਨੇਗੀ ਨੇ ਇੱਕ ਟੈਲੀਗ੍ਰਾਫਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਅਤੇ 1860 ਦੇ ਦਹਾਕੇ ਵਿੱਚ ਰੇਲਮਾਰਗਾਂ, ਪੁਲਾਂ, ਅਤੇ ਤੇਲ ਡੇਰਿਕਸ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਗੇ ਉਸਨੇ ਇੱਕ ਸੇਲਸਮੈਨ ਦੇ ਰੂਪ ਵਿੱਚ ਹੋਰ ਧਨ ਇਕੱਠਾ ਕੀਤਾ, ਜੋ ਯੂਰਪ ਵਿੱਚ ਅਮਰੀਕੀ ਉਦਯੋਗ ਲਈ ਪੈਸਾ ਉਠਾ ਰਿਹਾ ਸੀ। ਉਸਨੇ ਕਾਰਨੇਗੀ ਸਟੀਲ ਕੰਪਨੀ ਦਾ ਨਿਰਮਾਣ ਕੀਤਾ ਜੋ ਉਸਨੇ 1901 ਵਿੱਚ ਜੇ ਪੀ ਮੌਰਗਨ 480 ਮਿਲੀਅਨ ਡਾਲਰ ਵਿੱਚ ਵੇਚ ਦਿੱਤੀ। ਕਾਰਨੇਗੀ ਸਟੀਲ ਕੰਪਨੀ ਬਾਅਦ ਵਿੱਚ ਯੂ. ਐੱਸ. ਸਟੀਲ ਕੰਪਨੀ ਬਣ ਗਈ। ਕਾਰਨੇਗੀ ਸਟੀਲ ਕੰਪਨੀ ਵੇਚਣ ਤੋਂ ਬਾਅਦ ਉਹ ਅਗਲੇ ਦੋ ਸਾਲਾਂ ਲਈ ‘’’ਜੌਨ ਡੀ. ਰੌਕਫੈਲਰ’’’ ਨੂੰ ਪਿੱਛੇ ਛੱਡ ਕੇ ਸਭ ਤੋਂ ਅਮੀਰ ਅਮਰੀਕੀ ਬਣ ਗਿਆ।[3]

ਕਾਰਨੇਗੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਵੱਡੇ ਪੈਮਾਨੇ ਉੱਤੇ ਪਰਉਪਕਾਰ ਕਰਨ ਲਈ ਸਮਰਪਿਤ ਕਰ ਦਿੱਤੀ। ਉਸਨੇ ਸਥਾਨਕ ਲਾਇਬ੍ਰੇਰੀਆਂ, ਵਿਸ਼ਵ ਸ਼ਾਂਤੀ, ਸਿੱਖਿਆ ਅਤੇ ਵਿਗਿਆਨਕ ਖੋਜ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਸ ਨੇ ਕਾਰੋਬਾਰ ਤੋਂ ਕਮਾਏ ਧਨ ਨਾਲ ਨਿਊਯਾਰਕ ਵਿੱਚ ਕਾਰਨੇਗੀ ਹਾਲ ਅਤੇ ਸ਼ਾਂਤੀ ਪੈਲਸ ਬਣਾਇਆ। ਉਸਨੇ ਕਾਰਨੇਗੀ ਕਾਰਪੋਰੇਸ਼ਨ ਆਫ ਨਿਊਯਾਰਕ ਦੀ ਸਥਾਪਨਾ, ਕਾਰਨੇਗੀ ਐਂਡਾਉਮੈਂਟ ਫਾਰ ਇੰਟਰਨੈਸ਼ਨਲ ਪੀਸ, ਕਾਰਨੇਗੀ ਇੰਸਟੀਟਿਓੂਸ਼ਨ ਫਾਰ ਸਾਇੰਸ, ਕਾਰਨੇਗੀ ਮੇਲੋਨ ਯੂਨੀਵਰਸਿਟੀ, ਕਾਰਨੇਗੀ ਟਰੱਸਟ ਫਾਰ ਦੀ ਯੂਨੀਵਰਸਿਟੀਜ਼ ਆਫ ਸਕਾਟਲੈਂਡ, ਕਾਰਨੇਗੀ ਲਾਇਬ੍ਰੇਰੀ ਅਤੇ ਕਾਰਨੇਗੀ ਹੀਰੋ ਫੰਡ ਆਦਿ ਦੀ ਸਥਾਪਨਾ ਕੀਤੀ।

Remove ads

ਜੀਵਨੀ

Thumb
ਡੌਨਫਰਮਲਾਈਨ, ਸਕਾਟਲੈਂਡ ਵਿਖੇ ਕਾਰਨੇਗੀ ਦਾ ਘਰ

ਕਾਰਨੇਗੀ ਦਾ ਜਨਮ 1835 ਵਿੱਚ ਡੌਨਫਰਮਲਾਈਨ, ਸਕਾਟਲੈਂਡ ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਮ ਵਿਲੀਅਮ ਕਾਰਨੇਗੀ ਅਤੇ ਮਾਤਾ ਦਾ ਨਾਮ ਮਾਰਗਰੇਟ ਮੋਰੀਸਨ ਕਾਰਨੇਗੀ ਸੀ। ਉਹ ਡੌਨਫਰਮਲਾਈਨ ਦੇ ਇੱਕ ਸਕੂਲ ਵਿੱਚ ਪੜ੍ਹਿਆ, ਜਿੱਥੇ ਸਿੱਖਿਆ ਮੁਫਤ ਸੀ।

ਉਹ ਆਪਣੇ ਅੰਕਲ ਜਾਰਜ ਲੌਡਰ ਸੀਨੀਅਰ, ਜੋ ਇੱਕ ਸਕਾਟਿਸ਼ ਰਾਜਨੀਤਕ ਤੋਂ ਬਹੁਤ ਪ੍ਰਭਾਵਿਤ ਹੋਇਆ। ਜਾਰਜ ਲੌਡਰ ਸੀਨੀਅਰ ਦਾ ਪੁੱਤਰ ਅਤੇ ਕਾਰਨੇਗੀ ਇਕੱਠੇ ਵੱਡੇ ਹੋਏ ਅਤੇ ਅੱਗੇ ਜਾ ਕੇ ਵਪਾਰਕ ਸਾਥੀ ਬਣੇ। 1948 ਵਿੱਚ ਕਾਰਨੇਗੀ ਚੰਗੇ ਜੀਵਨ ਦੀ ਕਾਮਨਾ ਨਾਲ ਅਲੇਗੇਨੀ, ਪੈਨਸਿਲਵੇਨੀਆ ਅਮਰੀਕਾ ਚਲਾ ਗਿਆ। ਅਲੇਗੇਨੀ, ਪੈਨਸਿਲਵੇਨੀਆ ਦੀ ਅਬਾਦੀ ਦਿਨੋਂ ਦਿਨ ਵਧਦੀ ਜਾ ਰਹੀ ਸੀ। ਸ਼ਹਿਰ ਬਹੁਤ ਉਦਯੋਗਿਕ ਸੀ ਅਤੇ ਇੱਥੇ ਉੱਨ ਅਤੇ ਸੂਤੀ ਕੱਪੜੇ ਸਮੇਤ ਬਹੁਤ ਸਾਰੇ ਉਤਪਾਦਾਂ ਦਾ ਨਿਰਮਾਣ ਕੀਤਾ ਜਾਂਦਾ ਸੀ। ਇਨ੍ਹਾਂ ਅਤੇ ਹੋਰ ਵੰਨ-ਸੁਵੰਨੀਆਂ ਵਸਤਾਂ 'ਤੇ "ਮੇਡ ਇਨ ਅਲੇਗੇਨੀ" ਮਾਰਕਾ ਵਰਤਿਆ ਜਾਂਦਾ ਸੀ ਅਤੇ ਇਹ ਵਧੇਰੇ ਪ੍ਰਸਿੱਧ ਹੋ ਰਿਹਾ ਸੀ। ਇੱਥੇ ਹੀ ਕਾਰਨੇਗੀ ਨੂੰ ਆਪਣੀ ਪਹਿਲੀ ਨੌਕਰੀ ਇੱਕ ਕੌਟਨ ਫੈਕਟਰੀ ਵਿੱਚ ਮਿਲੀ। ਇੱਥੇ ਉਹ ਦਿਨ ਵਿੱਚ 12 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ ਕਰਦਾ ਸੀ ਅਤੇ ਉਸ ਦੀ ਸ਼ੁਰੂਆਤੀ ਤਨਖਾਹ 1.20 ਡਾਲਰ ਪ੍ਰਤੀ ਹਫ਼ਤਾ ਸੀ।[4] ਫਿਰ ਸਕੌਟਿਸ਼ ਉਦਯੋਗਪਤੀ ਜੋਹਨ ਹੇਅ ਨੇ ਉਸ ਨੂੰ 2 ਡਾਲਰ ਪ੍ਰਤੀ ਹਫਤੇ ਦਾ ਪ੍ਰਸਤਾਵ ਦਿੱਤਾ।

ਰੇਲਮਾਰਗ

1849 ਵਿੱਚ ਆਪਣੇ ਅੰਕਲ ਦੀ ਸਿਫਾਰਸ਼ ‘ਤੇ, ਕਾਰਨੇਗੀ ਓਹੀਓ ਟੈਲੀਗ੍ਰਾਫ ਕੰਪਨੀ ਦੇ ਪਿਟਸਬਰਗ ਦਫਤਰ ਵਿੱਚ 2.50 ਡਾਲਰ ਪ੍ਰਤੀ ਹਫਤੇ ‘ਤੇ ਟੈਲੀਗ੍ਰਾਫ ਮੈਸੇਂਜਰ ਦੇ ਤੌਰ ’ਤੇ ਕੰਮ ਕਰਨ ਲੱਗਾ। ਉਹ ਬਹੁਤ ਮਿਹਨਤੀ ਸੀ ਅਤੇ ਉਹ ਪਿਟੱਸਬਰਗ ਦੇ ਕਾਰੋਬਾਰਾਂ ਦੇ ਸਾਰੇ ਸਥਾਨਾਂ ਅਤੇ ਮਹੱਤਵਪੂਰਣ ਲੋਕਾਂ ਨੂੰ ਯਾਦ ਰੱਖਦਾ ਸੀ। ਉਸਨੇ ਇਸ ਤਰੀਕੇ ਨਾਲ ਬਹੁਤ ਸੰਬੰਧ ਸਥਾਪਿਤ ਕੀਤੇ। ਉਸਨੇ ਆਪਣੇ ਕੰਮ ਵੱਲ ਬਹੁਤ ਧਿਆਨ ਦਿੱਤਾ, ਅਤੇ ਵੱਖੋ-ਵੱਖਰੇ ਟੈਲੀਗ੍ਰਾਫਿਕ ਸੰਕੇਤਾਂ ਨੂੰ ਬਹੁਤ ਜਲਦੀ ਪਛਾਣਨ ਲੱਗਿਆ। ਉਸਨੇ ਕਾਗਜ਼ੀ ਪਰਚੀ ਦੀ ਵਰਤੋਂ ਕੀਤੇ ਬਿਨਾਂ, ਕੰਨ ਦੁਆਰਾ ਸਿਗਨਲਾਂ ਦਾ ਅਨੁਵਾਦ ਕਰਨ ਦੀ ਕਾਬਲੀਅਤ ਵਿਕਸਿਤ ਕੀਤੀ ਅਤੇ ਉਸਦੀ ਇੱਕ ਸਾਲ ਦੇ ਅੰਦਰ-ਅੰਦਰ ਅਪਰੇਟਰ ਦੇ ਤੌਰ 'ਤੇ ਤਰੱਕੀ ਹੋ ਗਈ। ਕਾਰਨੇਗੀ ਦੀ ਪੜ੍ਹਾਈ ਅਤੇ ਪੜ੍ਹਾਈ ਲਈ ਜਨੂੰਨ ਨੂੰ ਕਰਨਲ ਜੇਮਸ ਐਂਡਰਸਨ ਨੇ ਬਹੁਤ ਉਤਸ਼ਾਹਿਤ ਕੀਤਾ, ਜਿਸ ਨੇ ਹਰੇਕ ਸ਼ਨੀਵਾਰ ਦੀ ਰਾਤ ਨੂੰ ਕੰਮ ਕਰਨ ਵਾਲੇ ਲੜਕਿਆਂ ਲਈ ਆਪਣੀ ਨਿੱਜੀ ਲਾਇਬ੍ਰੇਰੀ ਖੋਲ੍ਹੀ।

1853 ਵਿੱਚ, ਪੈਨਸਿਲਵੇਨੀਆ ਰੇਲਰੋਡ ਕੰਪਨੀ ਦੇ ਥਾਮਸ ਏ. ਸਕੌਟ ਨੇ 4.00 ਡਾਲਰ ਪ੍ਰਤੀ ਹਫਤੇ ਦੀ ਤਨਖ਼ਾਹ ‘ਤੇ ਕਾਰਨੇਗੀ ਨੂੰ ਸਕੱਤਰ / ਟੈਲੀਗ੍ਰਾਫ੍ਰਫਰ ਆਪਰੇਟਰ ਵਜੋਂ ਨਿਯੁਕਤ ਕੀਤਾ। ਕਾਰਨੇਗੀ ਨੇ ਇਸ ਨੌਕਰੀ ਨੂੰ ਸਵੀਕਾਰ ਕਰ ਲਿਆ ਕਿਉਂਕਿ ਟੈਲੀਗ੍ਰਾਫ ਕੰਪਨੀ ਦੀ ਤੁਲਨਾ ਵਿੱਚ ਰੇਲ ਮਾਰਗ ਵਿੱਚ ਕੈਰੀਅਰ ਦੇ ਵਿਕਾਸ ਅਤੇ ਅਨੁਭਵ ਦੀ ਵਧੇਰੇ ਸੰਭਾਵਨਾ ਸੀ। 24 ਸਾਲ ਦੀ ਉਮਰ ‘ਤੇ ਸਕਾਟ ਨੇ ਕਾਰਨੇਗੀ ਨੂੰ ਪੈਨਸਿਲਵੇਨੀਆ ਰੇਲ ਰੋਡ ਦੇ ਪੱਛਮੀ ਹਿੱਸੇ ਦੇ ਸੁਪਰਡੈਂਟ ਦੇ ਤੌਰ ’ਤੇ ਅਹੁਦਾ ਸੰਭਾਲਣ ਲਈ ਪੁੱਛਿਆ। ਕਾਰਨੇਗੀ ਨੇ ਪ੍ਰਸਤਾਵ ਸਵੀਕਾਰ ਕੀਤਾ ਅਤੇ 1 ਦਸੰਬਰ, 1859 ਨੂੰ, ਕਾਰਨੇਗੀ ਪੱਛਮੀ ਮੰਡਲ ਦਾ ਸੁਪਰਡੈਂਟ ਬਣ ਗਿਆ।[5] ਕਾਰਨੇਗੀ ਨੇ ਫਿਰ ਆਪਣੇ 16 ਸਾਲ ਦੇ ਭਰਾ ਟੌਮ ਨੂੰ ਆਪਣਾ ਨਿੱਜੀ ਸਕੱਤਰ ਅਤੇ ਟੈਲੀਗ੍ਰਾਫ ਆਪਰੇਟਰ ਵਜੋਂ ਨਿਯੁਕਤ ਕੀਤਾ। ਕਾਰਨੇਗੀ ਨੇ ਨਾ ਸਿਰਫ ਆਪਣੇ ਭਰਾ ਨੂੰ ਨਿਯੁਕਤ ਕੀਤਾ, ਪਰ ਉਸਨੇ ਆਪਣੀ ਚਚੇਰੀ ਭੈਣ ਮਾਰੀਆ ਹੋਗਨ ਨੂੰ ਵੀ ਨਿਯੁਕਤ ਕੀਤਾ, ਜੋ ਦੇਸ਼ ਦੀ ਪਹਿਲੀ ਮਹਿਲਾ ਟੈਲੀਗ੍ਰਾਫ ਆਪਰੇਟਰ ਬਣੀ। ਰੇਲਮਾਰਗ ਅਮਰੀਕਾ ਦਾ ਪਹਿਲਾ ਵੱਡਾ ਕਾਰੋਬਾਰ ਸੀ, ਅਤੇ ਪੈਨਸਿਲਵੇਨੀਆ ਇਹਨਾਂ ਵਿੱਚੋਂ ਸਭ ਤੋਂ ਵੱਡਾ ਸੀ। ਕਾਰਨੇਗੀ ਨੇ ਇਹਨਾਂ ਸਾਲਾਂ ਦੌਰਾਨ ਪ੍ਰਬੰਧਨ ਅਤੇ ਲਾਗਤ ਦੇ ਨਿਯੰਤਰਣ ਬਾਰੇ ਬਹੁਤ ਕੁਝ ਸਿੱਖਿਆ।

ਮੌਤ

Thumb
ਸਲੀਪੀ ਹੋਲੋ, ਨਿਊਯਾਰਕ ਦੇ ਸਲੀਪੀ ਹੋਲੋ ਕਬਰਸਤਾਨ ਵਿਖੇ ਕਾਰਨੇਗੀ ਦੀ ਕਬਰ

11 ਅਗਸਤ, 1919[6] ਨੂੰ ਲੈਨੋਕਸ, ਮੈਸੇਚਿਉਸੇਟਸ ਵਿਖੇ ਕਾਰਨੇਗੀ ਦੀ ਮੌਤ ਹੋ ਗਈ। ਉਸਨੂੰ ਸਲੀਪੀ ਹੋਲੋ, ਨਿਊਯਾਰਕ ਦੇ ਸਲੀਪੀ ਹੋਲੋ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads