ਐਗਜ਼ਿੱਟ ਪੋਲਜ਼
From Wikipedia, the free encyclopedia
Remove ads
ਵੋਟ ਪਾ ਕਿ ਬਾਹਰ ਆਏ ਵੋਟਰ ਤੇ ਉਸੇ ਸਮੇਂ ਕੀਤਾ ਗਿਆ ਸਰਵੇ ਐਗਜ਼ਿੱਟ ਪੋਲਜ਼ ਕਹਾਉਂਦਾ ਹੈ। ਕੁਝ ਨਿਊਜ਼ ਚੈਨਲਾਂ, ਅਖਬਾਰਾਂ ਵੱਲੋਂ ਐਗਜ਼ਿੱਟ ਪੋਲਜ਼ ਕਰਵਾਇਆ ਜਾਂਦਾ ਹੈ। ਇਹ ਸਰਵੇ ਵੋਟਾਂ ਪੈਣ ਤੋਂ ਬਾਅਦ ਕੀਤਾ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ[1] ਵੱਲੋ ਇਸ ਤੇ ਚੋਣਾਂ ਸਮੇਂ ਦਿਖਾਉਣਾ ਮਨ੍ਹਾਂ ਹੁੰਦਾ ਹੈ। ਇਸ ਸਰਵੇ ਦਾ ਪ੍ਰਸਾਰਨ ਚੋਣ ਅਮਲ ਸਮਾਪਤ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ।
ਸ਼ੁਰੂਆਤ
ਐਗਜ਼ਿਟ ਪੋਲ ਉਸ ਸਰਵੇਖਣ ’ਤੇ ਆਧਾਰਤ ਹੁੰਦੇ ਹਨ ਜਿਹੜਾ ਏਜੰਸੀਆਂ ਦੁਆਰਾ ਵੋਟਰਾਂ ਤੋਂ ਵੋਟ ਪਾਉਣ ਤੋਂ ਬਾਅਦ ਪੁੱਛੇ ਜਾਂਦੇ ਸਵਾਲਾਂ ’ਤੇ ਆਧਾਰਤ ਹੁੰਦਾ ਹੈ। ਇਸ ਵਿਧੀ ਦੀ ਸ਼ੁਰੂਆਤ ਅਮਰੀਕਾ ਦੀ ਸੀਬੀਐੱਸ ਨਿਊਜ਼ ਦੇ ਡਾਇਰੈਕਟਰ ਵਾਇਰਨ ਮਿਥੋਫਕਸੀ ਨੇ ਕੀਤੀ ਸੀ ਜਦ ਉਹਨੇ ਪਹਿਲੀ ਵਾਰ ਕੈਂਟੀਕੀ ਪ੍ਰਾਂਤ ਦੇ ਗਵਰਨਰ ਦੀਆਂ ਚੋਣਾਂ ਵਾਸਤੇ ਇਸ ਵਿਧੀ ਨੂੰ ਵਰਤਿਆ। ਕਈ ਸਫ਼ਲਤਾਵਾਂ ਦੇ ਬਾਅਦ 2004 ਵਿੱਚ ਉਸ ਦੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦੇ ਜੌਹਨ ਕੈਰੀ ਦੇ ਜਿੱਤਣ ਤੇ ਜਾਰਜ ਬੁਸ਼ ਦੇ ਹਾਰਨ ਸਬੰਧੀ ਭਵਿੱਖਬਾਣੀ ਗ਼ਲਤ ਸਾਬਤ ਹੋਈ। ਇਸ ਗ਼ਲਤ ਅੰਦਾਜ਼ੇ ਦਾ ਵਿਸ਼ਲੇਸ਼ਣ ਕਰਦਿਆਂ ਮਿਥੋਫਕਸੀ ਨੇ ਕਿਹਾ ਕਿ ਜੌਹਨ ਕੈਰੀ ਨੂੰ ਵੋਟ ਪਾਉਣ ਵਾਲੇ ਸਰਵੇਖਣ ਕਰਨ ਵਾਲਿਆਂ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨ ਦੇ ਜ਼ਿਆਦਾ ਚਾਹਵਾਨ ਸਨ ਜਦੋਂਕਿ ਉਹ ਲੋਕ, ਜਿਨ੍ਹਾਂ ਨੇ ਜਾਰਜ ਬੁਸ਼ ਨੂੰ ਵੋਟ ਪਾਈ, ਇਸ ਗੱਲ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads