ਐਮਿਲੀ ਬਰੌਂਟੀ

ਅੰਗਰੇਜ਼ੀ ਨਾਵਲਕਾਰ ਅਤੇ ਕਵੀ (1818–1838) From Wikipedia, the free encyclopedia

ਐਮਿਲੀ ਬਰੌਂਟੀ
Remove ads

ਐਮਿਲੀ ਜੇਨ ਬਰੌਂਟੀ (/ˈbrɒnti/;[1][2] 30 ਜਲਾਈ 1818 – 19 ਦਸੰਬਰ 1848)[3] ਅੰਗਰੇਜ਼ੀ ਕਵੀ ਅਤੇ ਨਾਵਲਕਾਰ ਸੀ, ਅਤੇ ਆਪਣੇ ਇੱਕਲੌਤੇ ਨਾਵਲ, ਵੁਦਰਿੰਗ ਹਾਈਟਸ ਕਰ ਕੇ ਖਾਸਕਰ ਚਰਚਿਤ ਹੈ, ਜਿਸ ਨੂੰ ਹੁਣ ਅੰਗਰੇਜ਼ੀ ਸਾਹਿਤ ਦੀ ਕਲਾਸਕੀ ਰਚਨਾ ਦਾ ਦਰਜਾ ਪ੍ਰਾਪਤ ਹੈ। ਐਮਿਲੀ ਬਰੌਂਟੀ ਪਰਵਾਰ ਦੇ ਚਾਰ ਭੈਣ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸੀ। ਸਭ ਤੋਂ ਛੋਟੀ ਐਨੀ ਬਰੌਂਟੀ ਸੀ ਅਤੇ ਉਸ ਦਾ ਭਰਾ ਬਰਾਨਵੈੱਲ ਬਰੌਂਟੀ ਐਮਿਲੀ ਤੋਂ ਵੱਡਾ ਸੀ। ਉਸਨੇ ਗੁਪਤ ਨਾਮ ਐਲਿਸ ਬੈੱਲ ਹੇਠ ਰਚਨਾ ਕੀਤੀ।

ਵਿਸ਼ੇਸ਼ ਤੱਥ ਐਮਿਲੀ ਬਰੌਂਟੀ, ਜਨਮ ...
Remove ads

ਮੁੱਢਲਾ ਜੀਵਨ ਅਤੇ ਸਿੱਖਿਆ

Thumb
ਬਰੌਂਟੀ ਭੈਣਾਂ ਦਾ ਪੋਰਟਰੇਟ ਉਸ ਦੇ ਭਰਾ, ਬਰਾਨਵੈੱਲ ਬਰੌਂਟੀ ਦਾ 1834 ਵਿੱਚ ਬਣਾਇਆ ਚਿੱਤਰ, ਖੱਬੇ ਤੋਂ ਸੱਜੇ, ਐਨ, ਐਮਿਲੀ ਅਤੇ ਸ਼ਾਰਲੋਟ। (ਬਰਾਨਵੈੱਲ, ਐਮਿਲੀ ਅਤੇ ਸ਼ਾਰਲੋਟ ਦੇ ਵਿੱਚਕਾਰ ਹੁੰਦਾ ਸੀ, ਪਰ ਬਾਅਦ ਵਿੱਚ ਉਸਨੇ ਆਪਣੇ ਨੂੰ ਚਿੱਤਰ ਵਿੱਚੋਂ ਖਾਰਜ ਕਰ ਲਿਆ)

ਐਮਿਲੀ ਬਰੌਂਟੀ ਦਾ ਜਨਮ 30 ਜੁਲਾਈ 1818 ਮਾਰਿਆ ਬਰਾਨਵੈੱਲ ਅਤੇ ਪੈਟਰਿਕ ਬਰੌਂਟੀ ਦੇ ਘਰ ਇੰਗਲੈਂਡ ਦੇ ਉੱਤਰ ਵਿੱਚ ਯਾਰਕਸ਼ਾਇਰ ਦੇ ਪਿੰਡ ਥਾਰਨਟਨ ਵਿੱਚ ਹੋਇਆ ਸੀ।[4] ਉਹ ਸ਼ਾਰਲੋਟ ਬਰਾਂਟੇ ਦੀ ਛੋਟੀ ਭੈਣ ਸੀ ਅਤੇ ਛੇ ਬੱਚਿਆਂ ਵਿੱਚੋਂ ਪੰਜਵੇਂ ਨੰਬਰ ਤੇ ਸੀ। ਉਸ ਦੀਆਂ ਦੋ ਵੱਡੀਆਂ ਭੈਣਾਂ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ।[5][6] 1820 ਵਿੱਚ, ਐਮਿਲੀ ਦੀ ਛੋਟੀ ਭੈਣ ਐਨੀ ਦੇ ਜਨਮ ਦੇ ਬਾਅਦ ਜਲਦੀ ਹੀ ਪਰਵਾਰ ਅੱਠ ਮੀਲ ਦੂਰ ਹਾਵਰਥ ਚਲੇ ਗਿਆ ਸੀ ਜਿਥੇ ਪੈਟਰਿਕ ਨੂੰ ਪੱਕੇ ਉਪ-ਪਾਦਰੀ ਵਜੋਂ ਨਿਯੁਕਤ ਕੀਤਾ ਗਿਆ ਸੀ; ਇੱਥੇ ਬੱਚੀਆਂ ਨੇ ਆਪਣੀ ਸਾਹਿਤਕ ਪ੍ਰਤਿਭਾ ਨੂੰ ਵਿਕਸਿਤ ਕੀਤਾ।[7][8] ਸਤੰਬਰ 1821 ਵਿੱਚ ਕੈੰਸਰ ਨਾਲ ਉਹਨਾਂ ਦੀ ਮਾਂ ਦੀ ਮੌਤ ਦੇ ਬਾਅਦ, ਜਦੋਂ ਐਮਿਲੀ ਤਿੰਨ ਸਾਲ ਦੀ ਸੀ,[9][10] ਵੱਡੀਆਂ ਭੈਣਾਂ ਮਾਰੀਆ, ਅਲਿਜਾਬੈਥ ਅਤੇ ਸ਼ਾਰਲੋਟ ਨੂੰ ਕੋਵਾਨ ਬ੍ਰਿਜ ਦੇ ਪਾਦਰੀ ਬੇਟੀਆਂ ਲਈ ਸਕੂਲ ਭੇਜ ਦਿੱਤਾ ਗਿਆ ਸੀ, ਜਿਥੇ ਉਹਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਜਿਸਦਾ ਵਰਣਨ ਬਾਅਦ ਨੂੰ ਸ਼ਾਰਲੋਟ ਨੇ ਆਪਣੇ ਨਾਵਲ ਜੇਨ ਆਇਰ ਵਿੱਚ ਕੀਤਾ ਹੈ। ਛੇ ਸਾਲ ਦੀ ਹੋਣ ਤੇ, ਐਮਿਲੀ ਵੀ ਸੰਖੇਪ ਜਿਹੇ ਅਰਸੇ ਲਈ ਉਸੇ ਸਕੂਲ ਵਿੱਚ ਆਪਣੀਆਂ ਭੈਣਾਂ ਵਿੱਚ ਸ਼ਾਮਿਲ ਹੋ ਗਈ। ਜਦੋਂ ਸਕੂਲ ਵਿੱਚ ਟਾਈਫਾਇਡ ਮਹਾਮਾਰੀ ਫੈਲ ਗਈ, ਮਾਰੀਆ ਅਤੇ ਅਲਿਜਾਬੈਥ ਉਸ ਦੀ ਲਪੇਟ ਵਿੱਚ ਆ ਗਈਆਂ। ਮਾਰੀਆ, ਜਿਸ ਨੂੰ ਤਪਦਿਕ ਦਾ ਅੰਦੇਸ਼ਾ ਸੀ ਘਰ ਭੇਜ ਦਿੱਤੀ ਗਈ, ਤੇ ਉਥੇ ਜਲਦ ਉਹਦੀ ਮੌਤ ਹੋ ਗਈ। ਐਮਿਲੀ ਨੂੰ ਵੀ ਜੂਨ 1825, ਅਲਿਜਾਬੈਥ ਅਤੇ ਸ਼ਾਰਲੋਟ ਦੇ ਨਾਲ ਹੀ ਸਕੂਲ ਤੋਂ ਹਟਾ ਲਿਆ ਅਤੇ ਘਰ ਵਾਪਸੀ ਦੇ ਜਲਦ ਬਾਅਦ ਅਲਿਜਾਬੈਥ ਦੀ ਵੀ ਮੌਤ ਹੋ ਗਈ।[10]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads