ਐੱਮ. ਐੱਸ. ਸੁੱਬੁਲਕਸ਼ਮੀ

ਭਾਰਤੀ ਕਾਰਨਾਟਿਕ ਕਲਾਸੀਕਲ ਗਾਇਕ (1916-2004) From Wikipedia, the free encyclopedia

ਐੱਮ. ਐੱਸ. ਸੁੱਬੁਲਕਸ਼ਮੀ
Remove ads

ਮਦੁਰਾਏ ਸ਼ੰਮੁਖਵਡਿਵੁ ਸੁੱਬਾਲਕਸ਼ਮੀ (ਤਮਿਲ: மதுரை சண்முகவடிவு சுப்புலட்சுமி, {{{trans}}} ? 16 ਸਤੰਬਰ 1916 – 11 ਦਸੰਬਰ 2004), ਉਰਫ ਐਮ. ਐਸ., ਕਰਨਾਟਕ ਕਲਾਸੀਕਲ ਸੰਗੀਤ ਦੀ ਮਸ਼ਹੂਰ ਸੰਗੀਤਕਾਰ ਸੀ। ਮਹਾਤਮਾ ਗਾਂਧੀ, ਪੰਡਤ ਜਵਾਹਰਲਾਲ ਨਹਿਰੂ, ਸਰੋਜਨੀ ਨਾਇਡੂ ਅਤੇ ਲਤਾ ਮੰਗੇਸ਼ਕਰ ਸਮੇਤ ਕਈ ਵੱਡੀਆਂ ਹਸਤੀਆਂ ਉਸ ਦੀ ਗਾਇਕੀ ਦੀਆਂ ਪ੍ਰਸ਼ੰਸਕ ਰਹੀਆਂ ਹਨ।

ਵਿਸ਼ੇਸ਼ ਤੱਥ ਐਮ. ਐਸ. ਸੁੱਬਾਲਕਸ਼ਮੀ, ਜਾਣਕਾਰੀ ...
Thumb
M. S. Subbulakshmi
Remove ads

ਜੀਵਨੀ

ਸੁੱਬਾਲਕਸ਼ਮੀ ਦਾ ਜਨਮ ਮਦੁਰਾਏ, ਤਾਮਿਲਨਾਡੂ ਵਿੱਚ 16 ਸਤੰਬਰ, 1916 ਨੂੰ ਹੋਇਆ ਸੀ। ਉਸ ਦਾ ਬਚਪਨ ਦਾ ਨਾਂ ਕੁੰਜਮਾ ਸੀ। ਉਹ ਸੰਗੀਤ ਦੇ ਮਾਹੌਲ ਵਿੱਚ ਜੰਮੀ-ਪਲੀ। ਐਮ. ਐਸ. ਸੁੱਬਾਲਕਸ਼ਮੀ ਨੂੰ ਸੰਗੀਤ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ ਪਦਮ ਭੂਸ਼ਨ, ਸੰਗੀਤ ਨਾਟਕ ਅਕੈਡਮੀ ਪੁਰਸਕਾਰ, ਪਦਮ ਵਿਭੂਸ਼ਨ, ਕਾਲੀਦਾਸ ਸਨਮਾਨ, ਸੰਗੀਤ ਕਲਾਨਿਧੀ ਅਤੇ ਮੈਗਸੇਸੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

1996 ਵਿੱਚ ਉਹਨਾਂ ਨੂੰ ਦੇਸ਼ ਦੇ ਸਰਬ-ਉੱਚ ਨਾਗਰਿਕ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ।[1] ਇਹ ਸਨਮਾਨ ਹਾਸਲ ਕਰਨ ਵਾਲੀ ਕਰਨਾਟਕ ਸੰਗੀਤ ਜਗਤ ਦੀ ਉਹ ਇੱਕੋ ਇੱਕ ਸੰਗੀਤਕਾਰ ਹੈ। 11 ਦਸੰਬਰ, 2004 ਨੂੰ 87 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ। ਸੰਯੁਕਤ ਰਾਸ਼ਟਰ ਸੰਘ ਭਾਰਤ ਦੀ ਪ੍ਰਸਿੱਧ ਕਰਨਾਟਕ ਸੰਗੀਤਕਾਰ ਐਮ. ਐਸ. ਸੁੱਬਾਲਕਸ਼ਮੀ ਦੀ ਜਨਮ ਸ਼ਤਾਬਦੀ ਦੇ ਸਮੇ, ਉਹਨਾਂ ਦੇ ਸਨਮਾਨ ਵਿੱਚ, ਅਗਲੇ ਹਫ਼ਤੇ ਇੱਕ ਡਾਕ ਟਿਕਟ ਜਾਰੀ ਕਰੇਗਾ।[2]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads