ਐਰਿਕ ਕਲੈਪਟਨ

ਬ੍ਰਿਟਿਸ਼ ਸੰਗੀਤਕਾਰ From Wikipedia, the free encyclopedia

ਐਰਿਕ ਕਲੈਪਟਨ
Remove ads

ਐਰਿਕ ਪੈਟਰਿਕ ਕਲੈਪਟਨ (English: Eric Patrick Clapton) ਇੱਕ ਇੰਗਲਿਸ਼ ਰੌਕ ਅਤੇ ਬਲੂਜ਼ ਗਿਟਾਰਵਾਦਕ, ਗਾਇਕ ਅਤੇ ਗੀਤਕਾਰ ਹੈ। ਉਹ ਇਕਲੌਤਾ ਅਜਿਹਾ ਇਨਸਾਨ ਹੈ ਜੋ ਤਿੰਨ ਵਾਰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਇਕੱਲੇ ਕਲਾਕਾਰ ਦੇ ਰੂਪ ਵਿੱਚ ਅਤੇ ਦੀ ਯਾਰਡਬਰਦਜ਼ ਅਤੇ ਕਰੀਮ ਬੈਂਡ ਵਿੱਚ ਸ਼ਾਮਲ ਹੋਇਆ ਹੈ। ਕਲੈਪਟਨ ਨੂੰ ਸਦਾਬਹਾਰ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਗਿਟਾਰਵਾਦਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[1] ਕਲੈਪਟਨ ਰੋਲਿੰਗ ਸਟੋਨ ਮੈਗਜ਼ੀਨ ਦੀ "ਹਰ ਸਮੇਂ ਦੇ 100 ਮਹਾਨ ਗਿਟਾਰਵਾਦਕਾਂ" ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਰਿਹਾ ਹੈ।[2] ਉਸਨੇ ਗਿਬਸਨਜ਼ ਦੇ "ਚੋਟੀ ਦੇ 50 ਗਿਟਾਰਵਾਦਕਾਂ" ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ।[3] ਟਾਈਮ ਮੈਗਜ਼ੀਨ ਦੀ 2009 ਦੀ "ਦਿ 10 ਬੇਸਟ ਇਲੈਕਟ੍ਰਿਕ ਗਿਟਾਰ ਪਲੇਅਰਜ਼" ਦੀ ਸੂਚੀ ਵਿੱਚ ਉਸ ਨੂੰ ਪੰਜਵੇਂ ਨੰਬਰ 'ਤੇ ਰੱਖਿਆ ਗਿਆ ਸੀ।[4]

ਵਿਸ਼ੇਸ਼ ਤੱਥ ਐਰਿਕ ਕਲੈਪਟਨ, ਜਾਣਕਾਰੀ ...

1960 ਦੇ ਦਹਾਕੇ ਦੇ ਮੱਧ ਵਿੱਚ ਕਲੈਪਟਨ ਨੇ ਯਾਰਡਬੋਰਡ ਨੂੰ ਛੱਡ ਦਿੱਤਾ ਅਤੇ ਜੌਹਨ ਮੇਅਲ ਅਤੇ ਦ ਬਲਿਊਬਰੇਕਰਜ਼ ਵਿੱਚ ਸ਼ਾਮਲ ਹੋ ਗਿਆ। ਮੇਅਲ ਨੂੰ ਛੱਡਣ ਤੋਂ ਤੁਰੰਤ ਬਾਅਦ, ਕਲੈਪਟਨ ਨੇ ਡਰੰਮਵਾਦਕ ਜਿੰਜਰ ਬੇਕਰ ਅਤੇ ਬੇਸਵਾਦਕ ਜੈਕ ਬਰੂਸ ਨਾਲ ਮਿਲ ਕੇ ਪਾਵਰ ਟ੍ਰਿਓ ਕ੍ਰੀਮ ਬੈਂਡ ਬਣਾਇਆ। ਇਸ ਬੈਂਡ ਦੇ ਖਿੰਡ ਜਾਣ ਤੋਂ ਬਾਅਦ,ਉਸਨੇ ਬੇਕਰ, ਸਟੀਵ ਵਿਨਵੁੱਡ, ਅਤੇ ਰਿਚ ਗਰੇਚ ਦੇ ਸਹਿਯੋਗ ਨਾਲ ਬਲੂਜ਼ ਰਾੱਕ ਬੈਂਡ ਬਲਾਇੰਡ ਫੇਥ ਬਣਾਇਆ।

ਕਲੈਪਟਨ ਨੇ 18 ਗ੍ਰੈਮੀ ਪੁਰਸਕਾਰ ਪ੍ਰਾਪਤ ਕੀਤੇ ਹਨ, ਅਤੇ ਸੰਗੀਤ ਲਈ ਬੇਮਿਸਾਲ ਯੋਗਦਾਨ ਲਈ ਬ੍ਰਿਟ ਪੁਰਸਕਾਰ ਵੀ ਪ੍ਰਾਪਤ ਕੀਤਾ ਹੈ। 2004 ਵਿੱਚ ਉਸ ਨੂੰ ਸੰਗੀਤ ਦੀ ਸੇਵਾ ਲਈ ਬਕਿੰਘਮ ਪੈਲੇਸ ਵਿਖੇ ਸੀ.ਬੀ.ਈ. ਸਨਮਾਨਿਤ ਕੀਤਾ ਗਿਆ ਸੀ।[5][6][7] ਉਸ ਨੇ ਬ੍ਰਿਟਿਸ਼ ਅਕੈਡਮੀ ਆਫ਼ ਸੌਂਗਰਾਈਟਰ, ਕੰਪੋਜ਼ਰਜ਼ ਅਤੇ ਲੇਖਕਾਂ ਵਿੱਚੋਂ ਚਾਰ ਆਈਵਰ ਨੋਵੇਲੋ ਐਵਾਰਡ ਪ੍ਰਾਪਤ ਕੀਤੇ ਹਨ, ਜਿੰਨ੍ਹਾਂ ਵਿੱਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਸ਼ਾਮਲ ਹੈ। ਆਪਣੇ ਇਕੱਲੇ ਕਰੀਅਰ ਵਿੱਚ, ਕਲੈਪਟਨ ਦੇ ਦੁਨੀਆ ਭਰ ਵਿੱਚ 130 ਮਿਲੀਅਨ ਤੋਂ ਵੱਧ ਰਿਕਾਰਡ ਵਿਕ ਚੁੱਕੇ ਹਨ।[8]

Remove ads

ਮੁੱਢਲਾ ਜੀਵਨ

ਕਲੈਪਟਨ ਦਾ ਜਨਮ 30 ਮਾਰਚ 1945 ਨੂੰ ਰਿਪਲੀ, ਸਰੀ, ਇੰਗਲੈਂਡ ਵਿਖੇ ਹੋਇਆ ਸੀ। ਉਸਦੀ ਮਾਤਾ ਪੈਟਰੀਸੀਆ ਮੌਲੀ ਕਲੈਪਟਨ ਅਤੇ ਪਿਤਾ ਐਡਵਰਡ ਵਾਲਟਰ ਫਰੀਅਰ ਸੀ। ਉਸਦਾ ਪਿਤਾ ਇੱਕ ਸਿਪਾਹੀ ਸੀ। ਕਲੈਪਟਨ ਦੇ ਜਨਮ ਤੋਂ ਪਹਿਲਾਂ ਉਸਦੇ ਪਿਤਾ ਨੂੰ ਜੰਗ ਲਈ ਭੇਜਿਆ ਗਿਆ ਅਤੇ ਫਿਰ ਉਹ ਕੈਨੇਡਾ ਵਾਪਸ ਆ ਗਿਆ। ਕਲੈਪਟਨ ਇਸ ਵਿਸ਼ਵਾਸ ਕਰਨ ਵਿੱਚ ਵੱਡਾ ਹੋਇਆ ਕਿ ਉਸਦੀ ਨਾਨੀ, ਰੋਜ਼, ਅਤੇ ਉਸ ਦਾ ਦੂਜਾ ਪਤੀ ਜੈੱਕ ਕਲਪ ਹੀ ਉਸਦੇ ਮਾਤਾ ਪਿਤਾ ਹਨ ਅਤੇ ਉਸਦੀ ਅਸਲੀ ਮਾਂ ਉਸਦੀ ਵੱਡੀ ਭੈਣ ਹੈ। ਕਈ ਸਾਲਾਂ ਬਾਅਦ ਉਸਦੀ ਮਾਂ ਨੇ ਕੈਨੇਡਾ ਦੇ ਇੱਕ ਸਿਪਾਹੀ ਨਾਲ ਵਿਆਹ ਕਰਵਾ ਲਿਆ ਅਤੇ ਕਲੈਪਟਨ ਨੂੰ ਸਰੀ ਵਿੱਚ ਆਪਣੇ ਨਾਨਾ-ਨਾਨੀ ਕੋਲ ਛੱਡ ਕੇ ਜਰਮਨੀ ਚਲੀ ਗਈ।[9] leaving young Eric with his grandparents in Surrey.[10]

ਕਲੈਪਟਨ ਨੂੰ ਉਸ ਦੇ ਤੇਰ੍ਹਵੇਂ ਜਨਮਦਿਨ 'ਤੇ, ਜਰਮਨੀ ਵਿੱਚ ਬਣੀ ਧੁਨੀਵਾਦੀ ਗਿਟਾਰ ਮਿਲੀ। ਪਰ ਇਹ ਚਲਾਉਣੀ ਮੁਸ਼ਕਲ ਸੀ ਅਤੇ ਉਸਦੀ ਦਿਲਚਸਪ ਥੋੜ੍ਹੇ ਸਮੇਂ ਵਿੱਚ ਹੀ ਖਤਮ ਹੋ ਗਈ।[10] ਦੋ ਸਾਲਾਂ ਬਾਅਦ ਕਲੈਪਟਨ ਨੇ ਇਸਨੂੰ ਫਿਰ ਚੁੱਕਿਆ ਅਤੇ ਲਗਾਤਾਰ ਵਜਾਉਣਾ ਸ਼ੁਰੂ ਕਰ ਦਿੱਤਾ। ਕਲੈਪਟਨ ਛੋਟੀ ਉਮਰ ਤੋਂ ਹੀ ਬਲੂਜ਼ ਦੁਆਰਾ ਪ੍ਰਭਾਵਿਤ ਸੀ ਅਤੇ ਕੋਰਡਜ਼ ਸਿੱਖਣ ਲਈ ਲੰਬੇ ਸਮੇਂ ਤੱਕ ਅਭਿਆਸ ਕਰਦਾ ਰਹਿੰਦਾ ਸੀ ਅਤੇ ਆਪਣੇ ਟੇਪ ਰਿਕਾਰਡਰ 'ਤੇ ਬਲੂਜ਼ ਕਲਾਕਾਰਾਂ ਨੂੰ ਸੁਣ-ਸੁਣ ਕੇ ਉਨ੍ਹਾਂ ਦੀ ਨਕਲ ਕਰਦਾ ਸੀ।

1961 ਵਿੱਚ, ਸਲਬੇਟਨ ਵਿੱਚ ਹੋਲੀਫੀਲਡ ਸਕੂਲ ਛੱਡਣ ਤੋਂ ਬਾਅਦ, ਕਲਪੈਟਨ ਨੇ ਕਿੰਗਸਟਨ ਕਾਲਜ ਆਫ ਅਰਟਸ ਵਿੱਚ ਪੜ੍ਹਾਈ ਕੀਤੀ ਪਰ ਅਕਾਦਮਿਕ ਸਾਲ ਦੇ ਅਖ਼ੀਰ ਵਿੱਚ ਬਰਖਾਸਤ ਹੋ ਗਿਆ ਸੀ ਕਿਉਂਕਿ ਉਸ ਦਾ ਧਿਆਨ ਕਲਾ ਦੀ ਬਜਾਏ ਸੰਗੀਤ ਤੇ ਹੀ ਰਿਹਾ ਸੀ। ਇਸ ਸਮੇਂ ਤਕ ਕਲੈਪਟਨ ਨੇ ਕਿੰਗਸਟਨ, ਰਿਚਮੰਡ ਅਤੇ ਵੈਸਟ ਐਂਡ ਦੇ ਆਸ-ਪਾਸ ਦੇ ਪੈਸਿਆਂ ਲਈ ਪ੍ਰਦਰਸ਼ਨ ਸ਼ੁਰੂ ਕੀਤਾ। ਜਦੋਂ ਉਸਦੀ ਉਮਰ 17 ਸਾਲ ਸੀ ਤਾਂ ਉਸਨੇ ਆਪਣੇ ਪਹਿਲੇ ਬੈਂਡ ਇੱਕ ਸ਼ੁਰੂਆਤੀ ਬ੍ਰਿਟਿਸ਼ ਆਰ ਐਂਡ ਬੀ ਗਰੁੱਪ, ਦੀ ਰੂਸਟਰਜ਼, ਵਿੱਚ ਸ਼ਾਮਲ ਹੋਇਆ। ਉਹ ਜਨਵਰੀ ਤੋਂ ਲੈ ਕੇ ਅਗਸਤ 1963 ਤੱਕ ਇਸ ਬੈਂਡ ਦੇ ਨਾਲ ਰਿਹਾ। ਉਸੇ ਸਾਲ ਅਕਤੂਬਰ ਵਿੱਚ, ਕਲੈਪਟਨ ਨੇ ਕੇਜ਼ੀ ਜੋਨਸ ਐਂਡ ਦ ਇੰਜੀਨੀਅਰਜ਼ ਨਾਲ ਇੱਕ ਸੰਖੇਪ ਸੱਤ ਪ੍ਰਸਤੁਤੀ ਦੇ ਕਾਰਜਕਾਲ ਪੂਰਾ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads