ਐਰੋਬਿਕਸ (ਕਸਰਤ)
From Wikipedia, the free encyclopedia
Remove ads
ਐਰੋਬਿਕਸ ਕਸਰਤ ਇੱਕ ਸੰਗੀਤ ਉੱਤੇ ਆਧਾਰਿਤ ਕਸਰਤ ਹੈ। ਪੱਛਮੀ ਸੱਭਿਅਤਾ ਦੀ ਦੇਣ ਜ਼ਰੂਰ ਹੈ ਇਸ ਪ੍ਰਣਾਲੀ ਵਿੱਚ ਤਨ, ਮਨ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਅਤੇ ਤਣਾਅ ਨੂੰ ਦੂਰ ਕਰਨ ਦੇ ਲਈ ਅੱਜ ਦਾ ਨੌਜਵਾਨ ਵਰਗ 'ਐਰੋਬਿਕਸ' ਨੂੰ ਅਪਣਾਉਂਦਾ ਹੈ। ਸੰਗੀਤਮਈ ਵਾਤਾਵਰਨ ਵਿੱਚ ਐਰੋਬਿਕਸ[1] ਦਾ ਅਨੰਦ ਹੋਰ ਵੀ ਵਧ ਜਾਂਦਾ ਹੈ। 'ਸੰਗੀਤਮਈ ਐਰੋਬਿਕਸ' ਤਣਾਅ ਨੂੰ ਦੂਰ ਕਰਦੀ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਮੋਟਾਪਾ ਦੂਰ ਕਰ ਕੇ ਸਰੀਰ ਨੂੰ ਤੰਦਰੁਸਤ ਵੀ ਬਣਾਉਂਦੀ ਹੈ। ਬਹੁਤ ਸਾਰੇ ਦੇਸ਼ਾਂ ਤੋਂ ਬਾਅਦ ਐਰੋਬਿਕਸ ਕਸਰਤ ਨੇ ਹੁਣ ਭਾਰਤ ਵਿੱਚ ਵੀ ਆਪਣੀਆਂ ਜੜ੍ਹਾਂ ਬਣਾ ਲਈਆਂ ਹਨ। 1980 ਈ: ਦੇ ਬਾਅਦ ਭਾਰਤ ਦੇ ਮਹਾਂਨਗਰਾਂ ਦੇ ਨਾਲ-ਨਾਲ ਲਗਭਗ ਸਾਰੇ ਹੀ ਸ਼ਹਿਰਾਂ ਵਿੱਚ ਐਰੋਬਿਕਸ ਅਤੇ ਜਿੰਮ ਦੇ ਕੇਂਦਰ ਖੁੱਲ੍ਹਣ ਲੱਗੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਐਰੋਬਿਕਸ ਦੇ ਨਾਲ-ਨਾਲ ਯੋਗ ਦਾ ਮਹੱਤਵ ਹੋਰ ਵੀ ਵਧ ਹੈ। ਅੱਜ ਐਰੋਬਿਕਸ ਕੇਂਦਰਾਂ ਵਿੱਚ ਜਿਮ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮਸੀਨਾਂ ਨਾਲ ਸਰੀਰ ਦੇ ਨਾਲ-ਨਾਲ ਵਿਅਕਤੀ ਦਾ ਚਿਹਰਾ ਵੀ ਆਕਰਸ਼ਕ ਬਣਨ ਲਗਦਾ ਹੈ। ਗਰੁੱਪ ਦੇ ਨਾਲ ਡੇਢ-ਦੋ ਘੰਟੇ ਲਗਾਤਾਰ ਕਸਰਤ ਕਰਨ ਨਾਲ ਵੀ ਥਕਾਵਟ ਨਹੀਂ ਮਹਿਸੂਸ ਹੁੰਦੀ| ਇਸ ਦਾ ਕਾਰਨ ਸੰਗੀਤ ਹੀ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads