ਐਲਟਨ ਜਾਨ
ਬ੍ਰਿਟਿਸ਼ ਗਾਇਕ, ਗੀਤਕਾਰ ਅਤੇ ਸੰਗੀਤਕਾਰ From Wikipedia, the free encyclopedia
Remove ads
ਸਰ ਐਲਟਨ ਹਰਕਲੌਜ਼ ਜਾਨ (ਜਨਮ ਰੇਗਿਨਾਲਡ ਕੈਨਥ ਡਵਾਟ; 25 ਮਾਰਚ 1947)[1][2] ਇੱਕ ਅੰਗਰੇਜ਼ੀ ਗਾਇਕ, ਪਿਆਨੋਵਾਦਕ ਅਤੇ ਸੰਗੀਤਕਾਰ ਹੈ। ਉਸਨੇ 1967 ਤੋਂ ਗੀਤਕਾਰ ਬਰਨੀ ਟੂਪਿਨ ਦੇ ਨਾਲ ਆਪਣੇ ਗੀਤ-ਸੰਗੀਤ ਦੇ ਸਾਥੀ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ ਇਕੱਠੇ 30 ਤੋਂ ਜ਼ਿਆਦਾ ਐਲਬਮਾਂ ਕੀਤੀਆਂ ਹਨ। ਆਪਣੇ ਪੰਜ-ਦਹਾਕੇ ਕਰੀਅਰ ਵਿੱਚ ਐਲਟਨ ਜਾਨ ਨੇ 300 ਮਿਲੀਅਨ ਤੋਂ ਵੱਧ ਦੇ ਰਿਕਾਰਡ ਵੇਚੇ ਹਨ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਵਧੀਆ ਵੇਚਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਬਣ ਗਿਆ ਹੈ।[3][4] ਉਸ ਕੋਲ 50 ਤੋਂ ਵੱਧ ਟਾੱਪ 40 ਹਿੱਟ ਹਨ ਜਿੰਨ੍ਹਾਂ ਵਿੱਚ ਲਗਾਤਾਰ ਸੱਤ ਨੰਬਰ 1 ਐਲਬਮਾਂ, 58 ਬਿਲਬੋਰਡ ਟਾੱਪ 40 ਸਿੰਗਲਜ਼ ਸ਼ਾਮਲ ਹਨ। ਉਸਦਾ ਇੱਕ ਸਿੰਗਲ ਕੈਂਡਲ ਇਨ ਦੀ ਵਿੰਡ 1997 ਜੋ ਉਸਨੇ ਰਾਜਕੁਮਾਰੀ ਡਾਇਨਾ ਨੂੰ ਸ਼ਰਧਾਂਜਲੀ ਲਈ ਲਿਖਿਆ ਸੀ, ਉਸ ਦੀਆਂ ਦੁਨੀਆ ਭਰ ਵਿੱਚ 33 ਮਿਲੀਅਨ ਕਾਪੀਆਂ ਵੇਚੀਆਂ ਗਈਆਂ ਹਨ ਅਤੇ ਯੂ.ਕੇ. ਅਤੇ ਯੂਐਸ ਦੇ ਸਿੰਗਲ ਚਾਰਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਿੰਗਲ ਹੈ।[5][6][7] ਉਸ ਨੇ ਸੰਗੀਤ, ਨਿਰਮਾਤਾ ਰਿਕਾਰਡ, ਅਤੇ ਕਦੀ-ਕਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਜਾਨ ਕੋਲ 1976 ਤੋਂ 1987 ਤੱਕ ਵੈਟਫੋਰਡ ਫੁੱਟਬਾਲ ਕਲੱਬ ਦੀ ਮਾਲਕੀ ਸੀ ਅਤੇ 1997 ਤੋਂ 2002 ਤੱਕ ਉਹ ਕਲੱਬ ਦਾ ਆਨਰੇਰੀ ਲਾਈਫ਼ ਪ੍ਰਧਾਨ ਹੈ।
ਲੰਡਨ ਦੇ ਪਿਨਰ ਖੇਤਰ ਪੈਦਾ ਹੋੲੇ, ਜਾਨ ਨੇ ਛੋਟੀ ਉਮਰ ਵਿੱਚ ਹੀ ਪਿਆਨੋ ਵਜਾਉਣਾ ਸਿੱਖ ਲਿਆ ਸੀ। 1967 ਵਿੱਚ ਜਾਨ ਆਪਣੇ ਗੀਤ-ਲਿਖਤ ਸਾਥੀ ਬਰਨੀ ਟੂਪਿਨ ਨੂੰ ਮਿਲਿਆ। ਦੋ ਸਾਲਾਂ ਲਈ ਉਨ੍ਹਾਂ ਨੇ ਦੂਜੇ ਕਲਾਕਾਰਾਂ ਲਈ ਗੀਤ ਲਿਖੇ ਫਿਰ ਜਾਨ ਨੇ 1969 ਵਿੱਚ ਆਪਣੀ ਪਹਿਲੀ ਐਲਬਮ ਐਮਟੀ ਸਕਾਈ ਰਿਲੀਜ਼ ਕੀਤੀ। 1970 ਵਿੱਚ ਉਸਦੀ ਦੂਜੀ ਐਲਬਮ ਐਲਟਨ ਜੋਨ ਤੋਂ ਇੱਕ ਗੀਤ ਯੂਅਰ ਸੌਂਗ ਯੂਕੇ ਅਤੇ ਯੂਐਸ ਵਿੱਚ ਟਾੱਪ 10 ਵਿੱਚ ਪਹੁੰਚ ਗਿਆ। ਦਹਾਕਿਆਂ ਦੀ ਵਪਾਰਕ ਚਾਰਟ ਸਫਲਤਾ ਤੋਂ ਬਾਅਦ, ਜਾਨ ਨੇ ਸੰਗੀਤ ਥੀਏਟਰ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ। ਉਸਨੇ ਲਾਇਨ ਕਿੰਗ ਆਈਡਾ ਅਤੇ ਬਿਲੀ ਐਲੀਅਟ ਦ ਮਿਊਜ਼ੀਕਲ ਲਈ ਸੰਗੀਤ ਦੀ ਰਚਨਾ ਕੀਤੀ।
ਉਸ ਨੇ 5ਗ੍ਰੈਮੀ ਪੁਰਸਕਾਰ, 5ਬ੍ਰਿਟ ਪੁਰਸਕਾਰ, 1ਅਕਾਦਮੀ ਅਵਾਰਡ, 1ਗੋਲਡਨ ਗਲੋਬ ਅਵਾਰਡ, 1ਟੋਨੀ ਅਵਾਰਡ, 1 ਡਿਜ਼ਨੀ ਲੈਜ਼ੈਡ ਅਵਾਰਡ ਪ੍ਰਾਪਤ ਕੀਤੇ ਹਨ ਅਤੇ 2004 ਵਿੱਚ ਕੈਨੇਡੀ ਸੈਂਟਰ ਆਨਰਜ਼ ਪ੍ਰਾਪਤ ਕੀਤਾ। 2004 ਵਿੱਚ, ਰੋਲਿੰਗ ਸਟੋਨ ਨੇ ਉਸ ਨੂੰ ਰੌਕ ਐਂਡ ਰੋਲ ਯੁੱਗ ਦੇ 100 ਪ੍ਰਭਾਵਸ਼ਾਲੀ ਸੰਗੀਤਕਾਰਾਂ ਦੀ ਸੂਚੀ ਵਿੱਚ 49 ਨੰਬਰ ਤੇ ਰੱਖਿਆ ਸੀ।[8] 2013 ਵਿੱਚ, ਬਿਲਬੋਰਡ ਨੇ ਉਸਨੂੰ ਸਭ ਤੋਂ ਸਫਲ ਪੁਰਸ਼ ਕਲਾਕਾਰਾਂ ਵਿੱਚ ਬਿਲਬੋਰਡ ਹਾਟ 100 ਟਾੱਪ ਆਲ-ਟਾਈਮ ਕਲਾਕਾਰਾਂ ਵਿੱਚ ਰੱਖਿਆ ਸੀ।[9] ਉਹ ਰੌਕ ਐਂਡ ਰੋਲ ਹਾਲ ਆਫ ਫੇਮ (1994), ਸੌਗਰਾਈਟਰ ਹਾਲ ਆਫ ਫੇਮ ਵੀ ਹੈ। ਜਾਨ ਨੇ ਕਈ ਸ਼ਾਹੀ ਘਰਾਣਿਆਂ ਜਿਵੇਂ ਕਿ 1997 ਵਿੱਚ ਵੈਸਟਮਿੰਸਟਰ ਐਬੇ ਵਿਖੇ ਰਾਜਕੁਮਾਰੀ ਡਾਇਨਾ ਦੇ ਦਾਹ-ਸੰਸਕਾਰ 'ਤੇ, 2002 ਵਿੱਚ ਪਾਰਟੀ ਐਟ ਦੀ ਪਲੇਸ ਅਤੇ 2012 ਵਿੱਚ ਬਕਿੰਘਮ ਪੈਲੇਸ ਦੇ ਬਾਹਰ ਕੁਈਨ ਦੇ ਡਾਇਮੰਡ ਜੁਬਲੀ ਕੰਸਰਟ ਆਦਿ 'ਤੇ ਪ੍ਰਦਰਸ਼ਨ ਕੀਤਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads