ਐਲਿਜ਼ਾਬੈਥ ਓਲਸੇਨ

From Wikipedia, the free encyclopedia

ਐਲਿਜ਼ਾਬੈਥ ਓਲਸੇਨ
Remove ads

ਐਲਿਜ਼ਾਬੈਥ ਚੇਜ਼ ਓਲਸੇਨ (ਅੰਗ੍ਰੇਜ਼ੀ ਨਾਮ: Elizabeth Olsen; ਜਨਮ 16 ਫਰਵਰੀ 1989)[1] ਇੱਕ ਅਮਰੀਕੀ ਅਦਾਕਾਰਾ ਹੈ। ਉਸਨੂੰ 2011 ਵਿੱਚ "ਮਾਰਥਾ ਮਰਸੀ ਮੇ ਮਾਰਲੀਨ" ਵਿੱਚ ਅਭਿਨੈ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਇਸ ਫਿਲਮ ਲਈ ਉਸਨੂੰ ਸਰਬੋਤਮ ਅਦਾਕਾਰਾ ਲਈ "ਬ੍ਰੌਡਕਾਸਟ ਫਿਲਮ ਕ੍ਰਿਟਿਕਸ ਐਸੋਸੀਏਸ਼ਨ ਅਵਾਰਡ" ਅਤੇ ਬਿਹਤਰੀਨ ਔਰਤ ਲੀਡ ਲਈ "ਇੰਡੀਪੈਂਡਟ ਸਪ੍ਰਿਟ ਅਵਾਰਡ" ਲਈ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿੱਚ ਉਸਨੇ ਸ਼ਾਈਲੈਂਟ ਹਾਊਸ (2011), ਲਿਬ੍ਰਲ ਆਰਟਸ (2012), ਓਲਡ ਬੁਆਏ (2013), ਗੋਡਜ਼ਿਲਾ (2014), ਆਈ ਸਾ ਦਿ ਲਾਈਟ (2015), ਇਨਗ੍ਰਿਡ ਗੌਸ ਵੈਸਟ (2017), ਅਤੇ ਵਿੰਡ ਰਿਵਰ (2017) ਵਰਗੀਆਂ ਫਿਲਮਾਂ ਕੀਤੀਆਂ।

ਵਿਸ਼ੇਸ਼ ਤੱਥ ਐਲਿਜ਼ਾਬੈਥ ਓਲਸੇਨ, ਜਨਮ ...

ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਉਸਨੇ ਵਾਂਡਾ ਮੈਕਸਿਮੌਫ/ਸਕਾਰਲੇਟ ਵਿਚ ਦੀ ਭੂਮਿਕਾ ਨਿਭਾਈ ਹੈ। ਉਸ ਦੀ ਪਹਿਲੀ ਦਿੱਖ ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜ਼ਰ (2014) ਵਿੱਚ ਅੰਤ ਦੇ ਕਰੈਡਿਟ ਦ੍ਰਿਸ਼ ਵਿੱਚ ਸੀ ਅਤੇ ਫਿਰ ਉਸਨੇ ਅਵੈਂਜਰਸ: ਏਜ ਆਫ ਅਲਟਰਾੱਨ (2015), ਕੈਪਟਨ ਅਮੈਰਿਕਾ: ਸਿਵਲ ਵਾਰ (2016), ਅਵੈਂਜਰਸ: ਇਨਫਿਨਟੀ ਵਾਰ (2018) ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਐਵੇਂਜ਼ਰਸ: ਐਂਡਗੇਮ (2019) ਵਿੱਚ ਵੀ ਉਸਦੀ ਮੁੱਖ ਭੂਮਿਕਾ ਹੀ ਹੈ।

Remove ads

ਮੁੱਢਲਾ ਜੀਵਨ

Thumb
2013 ਵਿੱਚ ਓਲਸੇਨ
Thumb
2014 ਵਿੱਚ ਓਲਸੇਨ

ਓਲਸੇਨ ਦਾ ਜਨਮ ਸ਼ੇਰਮਨ, ਓਕਸ, ਕੈਲੀਫ਼ੋਰਨੀਆ। ਅਮਰੀਕਾ ਵਿਖੇ ਜਰਨੇਟ "ਜਰਨੀ" ਇੱਕ ਨਿਜੀ ਮੈਨੇਜਰ ਅਤੇ ਡੇਵਿਡ "ਡੇਵ" ਓਲਸੇਨ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਮੋਰਟਗੇਜ ਬੈਂਕਰ ਦੇ ਘਰ ਹੋਇਆ ਸੀ।[1][2] ਉਸਦੀਆਂ ਦੋ ਜੁੜਵਾ ਛੋਟੀਆਂ ਭੈਣਾਂ ਮੈਰੀ-ਕੇਟ ਅਤੇ ਐਸ਼ਲੇ ਓਲਸੇਨ ਹਨ, ਜੋ ਛੋਟੀ ਉਮਰ ਵਿੱਚ ਹੀ ਟੀਵੀ ਅਤੇ ਫਿਲਮ ਸਟਾਰ ਦੇ ਰੂਪ ਵਿੱਚ ਪ੍ਰਸਿੱਧ ਹੋ ਗਈਆ ਸਨ। ਉਸਦਾ ਇੱਕ ਵੱਡਾ ਭਰਾ ਟ੍ਰੈਂਟ ਹੈ। 1996 ਵਿੱਚ, ਉਸਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ।[3]

ਉਹ ਨਾਰਥ ਹਾਲੀਵੁੱਡ, ਕੈਲੀਫੋਰਨੀਆ ਵਿਖੇ ਕੈਂਪਬੈਲ ਹਾਲ ਸਕੂਲ ਵਿੱਚ ਸ਼ਾਮਿਲ ਹੋਈ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਨਿਊਯਾਰਕ ਯੂਨੀਵਰਸਿਟੀ ਦੇ ਟਿਸ਼ ਸਕੂਲ ਆਫ ਆਰਟਸ ਵਿੱਚ ਦਾਖ਼ਲ ਹੋ ਗਈ। 2009 ਵਿੱਚ, ਓਲਸੇਨ ਇੱਕ ਸਮੈਸਟਰ ਮਾਸਕੋ ਵਿਖੇ ਮਾਸਕੋ ਆਰਟ ਥੀਏਟਰ ਸਕੂਲ ਵਿੱਚ ਪੜ੍ਹੀ।

Remove ads

ਫਿਲਮਾਂ

ਹੋਰ ਜਾਣਕਾਰੀ ਸਾਲ, ਸਿਰਲੇਖ ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads