ਐਲਿਸ (ਐਲਿਸ ਇਨ ਵੰਡਰਲੈਂਡ)

From Wikipedia, the free encyclopedia

ਐਲਿਸ (ਐਲਿਸ ਇਨ ਵੰਡਰਲੈਂਡ)
Remove ads

ਐਲਿਸ ਇੱਕ ਗਲਪੀ ਪਾਤਰ, ਅਤੇ ਲੂਈਸ ਕੈਰਲ ਦੇ ਬੱਚਿਆਂ ਦੇ ਨਾਵਲ ਐਲਿਸ ਇਨ ਵੰਡਰਲੈਂਡ (1865) ਅਤੇ ਇਸ ਦੇ ਸੀਕੁਏਲ, ਥਰੂ ਦ ਲੁਕਿੰਗ-ਗਲਾਸ  (1871) ਦੀ ਮੁੱਖ ਪਾਤਰ ਹੈ। ਮੱਧ-ਵਿਕਟੋਰੀਅਨ ਕਾਲ ਵਿੱਚ ਇੱਕ ਬੱਚੀ, ਐਲਿਸ ਅਣਜਾਣੇ ਰੂਪ ਵਿੱਚ ਇੱਕ ਭੂਮੀਗਤ ਅਡਵੈਂਚਰ ਤੇ ਚਲੀ ਜਾਂਦੀ ਹੈ ਜਦੋਂ ਅਚਾਨਕ ਇੱਕ ਖਰਗੋਸ਼ ਦੀ ਖੱਡ ਵਿੱਚ ਡਿੱਗਣ ਨਾਲ ਵੰਡਰਲੈਂਡ ਵਿੱਚ ਚਲੀ ਜਾਂਦੀ ਹੈ; ਸੀਕੁਐਲ ਵਿਚ, ਉਹ ਇੱਕ ਦਰਪਣ ਵਿੱਚ ਵੜਨ ਰਾਹੀਂ ਇੱਕ ਬਦਲਵੇਂ ਸੰਸਾਰ ਵਿੱਚ ਚਲੀ ਜਾਂਦੀ ਹੈ। 

ਵਿਸ਼ੇਸ਼ ਤੱਥ ਐਲਿਸ, ਪਹਿਲੀ_ਵਾਰ ...

ਪਾਤਰ ਦੀ ਉਤਪਤੀ ਕੈਰੋਲ ਵਲੋਂ ਆਪਣੇ ਦੋਸਤ ਰੌਬਿਨਸਨ ਡਕਵਰਥ ਦੇ ਨਾਲ ਥੇਮਸ ਨਦੀ ਤੇ ਰੋਇੰਗ ਕਰਦੇ ਹੋਏ ਅਤੇ ਬਾਅਦ ਵਿੱਚ ਕੀਤੇ ਰੋਇੰਗ ਦੌਰਿਆਂ ਤੇ ਲਿਡੈਲ ਭੈਣਾਂ ਦੇ ਮਨਪਰਚਾਵੇ ਦੀ ਖ਼ਾਤਰ ਸੁਣਾਈਆਂ ਕਹਾਣੀਆਂ ਵਿੱਚ ਹੈ। ਹਾਲਾਂਕਿ ਉਸਨੂੰ ਦਿੱਤਾ ਗਿਆ ਨਾਂ ਐਲਿਸ ਲਿਡੇਲ ਨਾਲ ਮਿਲਦਾ ਹੈ, ਵਿਦਵਾਨ ਇਸ ਗੱਲ ਨਾਲ ਅਸਹਿਮਤ ਹਨ ਕਿ ਉਹ ਕਿਸ ਹੱਦ ਤੱਕ ਲਿਡੈਲ ਉੱਤੇ ਆਧਾਰਤ ਸੀ। ਕੈਰੋਲ ਨੇ ਉਸਨੂੰ "ਪਿਆਰੀ ਅਤੇ ਸਾਊ", "ਸਭਨਾਂ ਪ੍ਰਤੀ ਸਨਿਮਰ ", "ਭਰੋਸੇਯੋਗ", ਅਤੇ "ਅੰਤਾਂ ਦੀ ਉਤਸੁਕ" ਵਜੋਂ ਉਲੀਕਿਆ ਹੈ, ਐਲਿਸ ਨੂੰ ਵੱਖੋ-ਵੱਖ ਮੌਕਿਆਂ ਤੇ ਹੁਸ਼ਿਆਰ, ਸੁਚੱਜੀ ਅਤੇ ਅਥਾਰਟੀ ਨੂੰ ਸ਼ੱਕੀ ਨਜ਼ਰਾਂ ਨਾਲ ਸਮਝਿਆ ਜਾਂਦਾ ਹੈ, ਹਾਲਾਂਕਿ ਕੁਝ ਟਿੱਪਣੀਕਾਰਾਂ ਨੂੰ ਉਸ ਦੀ ਸ਼ਖ਼ਸੀਅਤ ਵਿੱਚ ਵਧੇਰੇ ਨਾਂਹ ਪੱਖੀ ਪਹਿਲੂ ਨਜ਼ਰੀਂ ਪੈਂਦੇ ਹਨ। ਐਲਿਸ ਦੀ ਦਿੱਖ ਐਲਿਸ ਦੇ ਅੰਡਰ ਗਰਾਉਂਡ ਅਡਵੈਂਚਰ, ਐਲਿਸ'ਜ਼ ਅਡਵੈਂਚਰਜ ਇਨ ਵੰਡਰਲੈਂਡ ਦੇ ਪਹਿਲੇ ਖਰੜੇ, ਐਲਿਸ ਦੀਆਂ ਦੋ ਕਿਤਾਬਾਂ ਵਿੱਚ ਸਿਆਸੀ ਕਾਰਟੂਨਿਸਟ ਜੌਨ ਟੈਨੀਏਲ ਦੀਆਂ ਤਸਵੀਰਾਂ ਤੱਕ ਖਾਸੀ ਬਦਲ ਗਈ।

ਐਲਿਸ ਨੂੰ ਇੱਕ ਸੱਭਿਆਚਾਰਕ ਆਈਕੋਨ ਵਜੋਂ ਪਛਾਣਿਆ ਗਿਆ ਹੈ। ਉਸ ਦਾ ਉਨ੍ਹੀਵੀਂ ਸਦੀ ਦੇ ਆਮ ਬਾਲ ਨਾਇਕ ਤੋਂ ਹੱਟਵੇਂ ਤੌਰ ਤੇ ਵਰਣਨ ਕੀਤਾ ਗਿਆ ਹੈ ਅਤੇ ਐਲਿਸ ਦੀਆਂ ਦੋਨੋਂ ਕਿਤਾਬਾਂ ਦੀ ਸਫ਼ਲਤਾ ਨੇ ਕਈ ਸੀਕੁਐਲਾਂ, ਪੈਰੋਡੀਆਂ ਅਤੇ ਨਕਲਾਂ ਨੂੰ ਪ੍ਰੇਰਿਆ ਹੈ, ਜਿਸ ਵਿੱਚ ਮੁੱਖ ਪਾਤਰ ਐਲਿਸ ਨਾਲ ਸੁਭਾਅ ਦੇ ਪੱਖੋਂ ਮਿਲਦੇ ਜੁਲਦੇ ਹਨ। ਇਸ ਦੀ ਵੱਖ ਵੱਖ ਆਲੋਚਨਾਤਮਿਕ ਵਿਚਾਰਾਂ ਨਾਲ ਵਿਆਖਿਆ ਕੀਤੀ ਗਈ ਹੈ, ਅਤੇ ਇਹ ਵਾਲਟ ਡਿਜ਼ਨੀ ਦੀ ਪ੍ਰਭਾਵਸ਼ਾਲੀ ਫਿਲਮ (1951) ਸਮੇਤ ਕਈ ਰੂਪਾਂਤਰਾਂ ਵਿੱਚ ਮੁੜ ਮੁੜ ਉਲੀਕੀ ਗਈ ਹੈ ਅਤੇ ਮੁੜ ਮੁੜ ਪੇਸ਼ ਕੀਤੀ ਗਈ ਹੈ। ਇਸ ਦੀ ਲਗਾਤਾਰ ਅਪੀਲ ਦਾ ਸਿਹਰਾ ਇਸ ਨੂੰ ਲਗਾਤਾਰ ਮੁੜ ਮੁੜ ਨਵੀਂ ਕਲਪਨਾ ਵਿੱਚ ਢਲਣ ਦੀ ਇਸ ਦੀ ਸਮਰੱਥਾ ਨੂੰ ਜਾਂਦਾ ਹੈ। 

Remove ads

ਪਾਤਰ 

Thumb
John Tenniel's illustration of Alice and the pig from Alice's Adventures in Wonderland (1865)

ਐਲਿਸ ਮੱਧ-ਵਿਕਟੋਰੀਅਨ ਕਾਲ ਵਿੱਚ ਹੋਈ ਇੱਕ ਬੱਚੀ ਹੈ।[1]ਐਲਿਸ ਇਨ ਵੰਡਰਲੈਂਡ  (1865) ਵਿੱਚ, 4 ਮਈ ਦੇ ਦਿਨ,ਪਾਤਰ ਨੂੰ ਵਿਆਪਕ ਤੌਰ ਤੇ ਸੱਤ ਸਾਲ ਦਾ  ਮੰਨਿਆ ਜਾਂਦਾ ਹੈ;[2][3]ਐਲਿਸ ਨੇ ਆਪਣੀ ਅਗਲੇ ਸੀਕੁਐਲ ਵਿੱਚ ਆਪਣੀ ਉਮਰ ਸਾਢੇ ਸੱਤ ਸਾਲ ਦੀ ਦੱਸੀ ਹੈ, ਇਸ ਸਮੇਂ 4 ਨਵੰਬਰ ਦਾ ਦਿਨ ਹੁੰਦਾ ਹੈ।[2] ਐਲਿਸ ਦੀਆਂ ਦੋ ਪੁਸਤਕਾਂ ਦੇ ਪਾਠ ਵਿੱਚ ਲੇਖਕ ਲੈਵਿਸ ਕੈਰੋਲ ਨੇ ਅਕਸਰ ਆਪਣੇ ਮੁੱਖ ਪਾਤਰ ਦੀ ਬਾਹਰੀ ਦਿੱਖ ਬਾਰੇ ਟਿੱਪਣੀ ਕਰਨ ਤੋਂ ਗੁਰੇਜ਼ਵਿੱਚ ਕੀਤਾ ਹੈ।[4] ਉਸ ਦੀ ਗਲਪੀ ਜ਼ਿੰਦਗੀ ਦੇ ਵੇਰਵੇ ਦੋ ਕਿਤਾਬਾਂ ਦੇ ਪਾਠ ਤੋਂ ਲੱਭੇ ਜਾ ਸਕਦੇ ਹਨ।  ਘਰ ਵਿਚ, ਉਸ ਦੀ ਕਾਫ਼ੀ ਵੱਡੀ ਭੈਣ, ਦੀਨਾਹ ਨਾਂ ਦੀ ਪਾਲਤੂ ਬਿੱਲੀ, ਇੱਕ ਬਜ਼ੁਰਗ ਨਰਸ ਅਤੇ ਇੱਕ ਗਵਰਨੈੱਸ ਹੈ, ਜੋ ਸਵੇਰ ਦੇ ਨੌਂ ਵਜੇ ਉਸ ਨੂੰ ਸਿਖਾਉਂਦੀ ਹੈ। ਇਸ ਤੋਂ ਇਲਾਵਾ, ਉਹ ਆਪਣੀ ਬੀਤੀ ਕਹਾਣੀ ਵਿੱਚ ਕਿਸੇ ਸਮੇਂ ਇੱਕ ਦਿਨ ਦੇ ਸਕੂਲ ਵਿੱਚ ਗਈ ਸੀ। ਐਲਿਸ ਨੂੰ ਵੱਖ ਵੱਖ ਤੌਰ ਤੇ ਉੱਚ ਸ਼੍ਰੇਣੀ,[5][6] ਮੱਧ ਵਰਗ, ਜਾਂ ਬੁਰਜੂਆਜੀ ਦਾ ਹਿੱਸਾ ਮੰਨਿਆ ਗਿਆ ਹੈ।[7]

"ਐਲਿਸ ਆਨ ਦ ਸਟੇਜ" (ਅਪ੍ਰੈਲ 1887) ਵਿੱਚ ਉਸ ਦੀ ਸ਼ਖਸੀਅਤ ਬਾਰੇ ਲਿਖਦੇ ਸਮੇਂ, ਕੈਰਲ ਨੇ ਉਸ ਨੂੰ "ਪਿਆਰ ਕਰਨ ਵਾਲੀ ਅਤੇ ਕੋਮਲ", "ਸਾਰਿਆਂ ਲਈ ਸਨਿਮਰ", "ਭਰੋਸੇਯੋਗ", ਅਤੇ "ਬੇਹੱਦ ਉਤਸੁਕਤਾਪੂਰਵਕ ਅਤੇ ਜੀਵਨ ਦੇ ਉਤਸੁਕ ਅਨੰਦ ਦੇ ਨਾਲ ਭਰਪੂਰ, ਜੋ ਬਚਪਨ ਦੇ ਖੁਸ਼ੀਆਂ ਦੇ ਘੰਟਿਆਂ ਵਿੱਚ ਹੀ ਮਿਲਦਾ ਹੁੰਦਾ ਹੈ, ਜਦੋਂ ਸਾਰੇ ਵਰਤਾਰੇ ਨਵੇਂ ਅਤੇ ਨਿਰਪੱਖ ਹੁੰਦੇ ਹਨ, ਅਤੇ ਜਦੋਂ ਪਾਪ ਅਤੇ ਦੁਖੜੇ ਤਾਂ ਨਾਮ ਹਨ - ਖਾਲੀ ਸ਼ਬਦ ਜੋ ਕੁਝ ਨਹੀਂ ਦਰਸਾਉਂਦੇ ਹੁੰਦੇ!"[8] ਟਿੱਪਣੀਕਾਰ ਉਸ ਨੂੰ "ਨਿਰਦੋਸ਼",  "ਕਲਪਨਾਸ਼ੀਲ",  ਅੰਤਰਧਿਆਨ,[9] ਆਮ ਤੌਰ 'ਤੇ ਸੁਚੱਜੀ, ਅਧਿਕਾਰੀ ਹਸਤੀਆਂ ਦੀ ਆਲੋਚਕ, ਅਤੇ ਹੁਸ਼ਿਆਰ[10] ਦੇ ਤੌਰ ਤੇ  ਚਿਤਰਦੇ ਹਨ।  ਦੂਸਰੇ ਐਲਿਸ ਵਿੱਚ ਘੱਟ ਸਕਾਰਾਤਮਕ ਗੁਣ ਦੇਖਦੇ ਹਨ, ਅਤੇ ਲਿਖਦੇ ਹਨ ਕਿ ਉਹ ਵੰਡਰਲੈਂਡ ਦੇ ਜਾਨਵਰਾਂ ਨਾਲ ਆਪਣੀਆਂ ਵਾਰਤਾਲਾਪਾਂ ਵਿੱਚ ਲਗਾਤਾਰ ਬੇਰਹਿਮੀ ਦਿਖਾਉਂਦੀ ਹੈ,[11] ਬਿੱਲ ਕਿਰਲੇ ਨੂੰ ਠੇਡਾ ਮਾਰ ਕੇ ਹਵਾ ਵਿੱਚ ਉਛਾਲਦੇ ਹੋਏ ਇਸ ਕਿਰਦਾਰ  ਦੇ ਵਿਰੁੱਧ ਹਿੰਸਕ ਕਾਰਵਾਈ ਕਰਦੀ ਹੈ,[12] ਅਤੇ ਆਪਣੀ ਸੰਵੇਦਨਸ਼ੀਲਤਾ ਦੀ ਘਾਟ ਅਤੇ ਅੱਖੜ ਜਵਾਬਾਂ ਵਿੱਚ ਉਹ ਆਪਣੇ ਸਮਾਜਕ ਪਾਲਣ ਪੋਸ਼ਣ ਨੂੰ ਪ੍ਰਗਟ ਕਰਦੀ ਹੈ।[12] ਡੌਨਲਡ ਰੈਕਿਨ ਦੇ ਅਨੁਸਾਰ, "ਉਸ ਦੇ ਜਮਾਤੀ ਅਤੇ ਸਮਾਂ-ਬੱਧ ਵਿਤਕਰਿਆਂ ਦੇ ਬਾਵਜੂਦ, ਉਸ ਦੀ ਡਰਾਉਣੀ ਪਰੇਸ਼ਾਨੀ ਅਤੇ ਬਚਗਾਨਾ, ਸ਼ਰਮਨਾਕ ਹੰਝੂ, ਉਸ ਦਾ ਦੰਭੀ ਸਿਆਣਪ ਅਤੇ ਸਵੈ-ਭਰੋਸੇ ਭਰੀ ਅਗਿਆਨਤਾ, ਕਦੇ-ਕਦੇ ਘੋਰ ਪਖੰਡ, ਉਸ ਦੀ ਆਮ ਲਾਚਾਰਗੀ ਅਤੇ ਉਲਝਣ,  ਅਤੇ ਦੋਵਾਂ ਅਡਵੈਂਚਰਾਂ ਦੇ ਅੰਤ ਵਿੱਚ ਉਸ ਦਾ ਸੰਘਰਸ਼ ਨੂੰ ਛੱਡਣ ਦੀ ਉਸਦੀ ਕਾਇਰਤਾਪੂਰਵਕ ਤਿਆਰੀ —[....] ਬਹੁਤ ਸਾਰੇ ਪਾਠਕ ਅਜੇ ਵੀ ਐਲਿਸ ਨੂੰ ਬਹਾਦਰੀ, ਹਿੰਮਤ ਅਤੇ ਸਿਆਣੀ ਸਮਝਦਾਰੀ ਦੇ ਮਿਥਿਕ ਦੇ ਸਾਕਾਰ ਰੂਪ ਵਜੋਂ ਦੇਖਦੇ ਹਨ।[7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads