ਐਸ.ਐਮ.ਐਸ.

From Wikipedia, the free encyclopedia

Remove ads

ਸ਼ਾਰਟ ਮੈਸਿਜਜ਼ ਸਰਵਿਸ ਜਾਂ ਐਸ.ਐਮ.ਐਸ. ਸਾਰਟ ਸੂਚਨਾ ਸੰਸਾਰ ਦੀ ਸਸਤੀ ਤੇ ਤੇਜ਼ ਰਫ਼ਤਾਰ ਵਾਲੀ ਕਾਢ ਹੈ। ਇਸ ਨੇ ਅੱਜ ਪੋਸਟ ਕਾਰਡਾਂ, ਚਿੱਠੀਆਂ ਦੀ ਜਗ੍ਹਾ ਲੈ ਲਈ ਹੈ। ਕੋਈ ਪਰਿਵਾਰਕ ਸੁਨੇਹਾ ਹੋਵੇ ਜਾਂ ਵਪਾਰ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ, ਐਸ. ਐਮ. ਐਸ. ਕੀਤਾ ਜਾ ਸਕਦਾ ਹੈ। ਇਸ ਦੀ ਲੰਬਾਈ 160 ਅੱਖਰਾਂ ਤਕ ਪਹੁੰਚ ਗਏ ਹਨ। ਕੋਈ ਸਮਾਂ ਸੀ ਜਦੋਂ ਬਿਜਲਈ ਸੁਨੇਹੇ ਸਿਰਫ਼ ਇੰਜੀਨੀਅਰਾਂ-ਵਪਾਰੀਆਂ ਦੇ ਸੰਚਾਰ ਤਕ ਸੀਮਤ ਸਮਝੇ ਜਾਂਦੇ ਸਨ ਪਰ ਮੋਬਾਈਲ ਫੋਨਾਂ ਦੇ ਦਿਨੋਂ-ਦਿਨ ਘਟਦੇ ਮੁੱਲ ਅਤੇ ਸਕਿੰਟਾਂ ਵਿੱਚ ਮੀਲਾਂ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਨੇ ਅੱਜ ਇਸ ਨੂੰ ਆਮ ਵਰਗ ਵਿੱਚ ਵੀ ਉਨਾ ਹੀ ਹਰਮਨਪਿਆਰਾ ਬਣਾ ਦਿੱਤਾ ਹੈ। ਅੱਜ-ਕੱਲ੍ਹ ਨਿੱਕੀ ਤੋਂ ਨਿੱਕੀ ਮੁਲਾਕਾਤ ਤੋਂ ਲੈ ਕੇ ਵੱਡੇ ਤੋਂ ਵੱਡੇ ਸਮਾਗਮ ਤਕ ਦੇ ਸੁਨੇਹੇ ਵੀ ਐਸ ਐਮ ਐਸ ਰਾਹੀਂ ਭੇਜੇ ਜਾਣ ਲੱਗੇ ਹਨ। ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਝੱਟ ਮੋਬਾਈਲ ‘ਤੇ ਐਸ.ਐਮ.ਐਸ. ਰਾਹੀਂ ਸਮਾਂ ਤੇ ਸਥਾਨ ਤੈਅ ਕਰ ਲਿਆ ਜਾਂਦਾ ਹੈ।[1]

Remove ads

ਲਾਭ

ਐਸ.ਐਮ.ਐਸ. ਨੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ਦਾ ਵਡੇਰਾ ਕਾਰਜ ਕਰਦਾ ਹੈ। ਇਸ ਵਿੱਚ ਮੋਬਾਈਲਾਂ ਦੇ ਨਾਲ ਫੇਸਬੁੱਕ, ਟਵਿੱਟਰ, ਵਟਸਐਪ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਵੀ ਬਣਦਾ ਯੋਗਦਾਨ ਪਾ ਰਹੀਆਂ ਹਨ। ਹਰ ਮੋਬਾਈਲ ਫੋਨ ਕੰਪਨੀ ਸਸਤੇ ਮੁੱਲ ਦੇ ਮੈਸਿਜ ਪੈਕ ਉਪਲਬਧ ਕਰਾ ਰਹੀ ਹੈ ਜੋ ਕਿ ਕਾਲ ਕਰਨ ਅਤੇ ਆਵਾਜ਼ੀ ਸੁਨੇਹਿਆਂ (ਵੁਆਇਸ ਮੇਲ) ਨਾਲੋਂ ਕਿਤੇ ਜ਼ਿਆਦਾ ਸਸਤੇ ਹਨ। ਬਿਜਲਈ ਸੁਨੇਹਿਆਂ ਦੀ ਇੱਕ ਖਾਸੀਅਤ ਨਿੱਜਤਾ ਵੀ ਹੈ। ਅਸੀਂ ਇਸ ਨੂੰ ਕਿਤੇ ਵੀ ਅਤੇ ਕਦੋਂ ਵੀ ਕਰ ਸਕਦੇ ਹਾਂ ਜਦੋਂਕਿ ਗੱਲ ਕਰਨ ਲਈ ਕਈ ਵਾਰ ਢੁਕਵਾਂ ਮਾਹੌਲ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਕਈ ਮੋਬਾਈਲ ਫੋਨਾਂ ਦੇ ਕੀ-ਬੋਰਡ ਗੁੰਝਲਦਾਰ ਹੋਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਵਧਦੀ ਜਾ ਰਹੀ ਹੈ। ਨੌਜਵਾਨਾਂ ਵਿੱਚ ਇਸ ਪ੍ਰਤੀ ਉਤਸ਼ਾਹ ਵਧੇਰੇ ਹੈ। ਬਿਜਲਈ ਸੁਨੇਹਿਆਂ ‘ਚ ਅੱਖਰਾਂ ਦੇ ਨਾਲ ਚਿੰਨ੍ਹਾਂ ਦਾ ਸਮੂਹ ਵੀ ਹੁੰਦਾ ਹੈ ਜੋ ਸੁਨੇਹਿਆਂ ਨੂੰ ਭਾਵੁਕ ਬਣਾਉਣ ‘ਚ ਮਦਦ ਕਰਦਾ ਹੈ। ਐਸ.ਐਮ.ਐਸ. ਇੱਕੋ ਸਮੇਂ ਕਈਆਂ ਨੂੰ ਭੇਜ ਸਕਦੇ ਹਨ ਜੋ ਕਿ ਸਸਤਾ ਤੇ ਆਸਾਨ ਤਰੀਕਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਾਂ ਰਾਹੀਂ ਲੋਕ ਦੇਸਾਂ-ਪਰਦੇਸਾਂ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਨੂੰ ਸੁਨੇਹੇ ਭੇਜ ਸਕਦੇ ਹਨ।

Remove ads

ਨੁਕਸਾਨ

Loading related searches...

Wikiwand - on

Seamless Wikipedia browsing. On steroids.

Remove ads