ਐਸ. ਐਸ. ਰਾਜਾਮੌਲੀ

From Wikipedia, the free encyclopedia

ਐਸ. ਐਸ. ਰਾਜਾਮੌਲੀ
Remove ads

ਐਸ. ਐਸ. ਰਾਜਾਮੌਲੀ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ-ਲੇਖਕ ਹੈ, ਜਿਸਨੇ "ਤੇਲੁਗੂ ਸਿਨੇਮਾ" ਤੋਂ ਸ਼ੁਰੂਆਤ ਕੀਤੀ।[2] ਰਾਜਾਮੌਲੀ ਦੀਆਂ ਫਿਲਮਾਂ ਉਸ ਦੀ ਤਕਨੀਕੀ ਚੁਸਤੀ(ਟੈਕਨੀਕਲ ਅਗਿਲਟੀ) ਤੇ ਕਲਾ ਦਾ ਪ੍ਰਗਟਾਵਾ ਹਨ। ਰਾਜਾਮੌਲੀ ਉੱਚ ਕਲਪਨਾ(ਫੈਂਟਸੀ) ਅਤੇ ਤਕਨੀਕ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜੋ ਬਲਾਕਬਸਟਰ ਰਹੀਆਂ ਜਿਵੇਂ ਮਗਧੀਰਾ (2009), ਈਗਾ (2012) ਅਤੇ ਦੋ ਭਾਗਾਂ 'ਚ ਰਿਲੀਜ਼ 'ਬਾਹੂਬਲੀ' ਫ਼ਿਲਮ। 'ਬਾਹੂਬਲੀ' ਦਾ ਪਹਿਲਾਂ ਭਾਗ ਬਾਹੂਬਲੀ: ਦਿ ਬਿਗਨਿੰਗ ਸਾਲ 2015 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਸੇਲਸ ਇਟਰਨੈਸ਼ਨਲ ਫੈਨਟੈਸਟਿਕ ਫ਼ਿਲਮ ਫੈਸਟੀਵਲ 'ਚ ਕੀਤਾ[3] ਅਤੇ ਦੂਸਰਾ ਭਾਗ ਬਾਹੂਬਲੀ-2: ਦਿ ਕਨਕਲਿਉਜ਼ਿਨ ਸਾਲ 2017 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਿਟਿਸ਼ ਫ਼ਿਲਮ ਇੰਸਟਿਚਿਊਟ ਚ ਕੀਤਾ।[4] ਬਾਹੂਬਲੀ ਲੜੀ ਦੀਆਂ ਦੋਨੋਂ ਫਿਲਮਾਂ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।

ਵਿਸ਼ੇਸ਼ ਤੱਥ ਐਸ. ਐਸ. ਰਾਜਾਮੌਲੀ, ਜਨਮ ...
Remove ads

ਜੀਵਨ

ਰਾਜਾਮੌਲੀ ਕਰਨਾਟਕ ਦੇ 'ਰਾਏਚੌਰ' ਵਿੱਚ ਜੰਮਿਆ ਸੀ, ਪਰ ਉਸ ਦਾ ਜੱਦੀ ਸਥਾਨ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਦਾ 'ਕੋਵਵਰਾ' ਨਾਂ ਦਾ ਸਥਾਨ ਰਿਹਾ ਹੈ। ਰਾਜਾਮੌਲੀ ਇੱਥੇ ਹੀ ਚੌਥੀ ਜਮਾਤ ਤੱਕ ਪੜ੍ਹਿਆ। ਰਾਜਾਮੌਲੀ ਦੇ ਪਿਤਾ ਅਤੇ ਭਰਾ 'ਫ਼ਿਲਮ ਉਦਯੋਗ' ਵਿੱਚ ਹੀ ਹਨ। ਰਾਜਾਮੌਲੀ ਨੇ ਸੰਪਾਦਕ ਕੋਟਾਗਿਰੀ ਵੈਕਾਟੇਸਬਰਾ ਰਾਓ ਦੇ ਨਾਲ ਕੁਝ ਸਮੇਂ ਤੱਕ ਸਹਾਇਕ ਦੇ ਤੌਰ 'ਤੇ ਕੰਮ ਕੀਤਾ। 'ਰਾਮਾਂ' ਨਾਲ ਵਿਆਹੇ ਰਾਜਾਮੌਲੀ ਦੇ ਦੋ ਬੱਚੇ ਹਨ। ਲੜਕੇ ਦਾ ਨਾਂ 'ਐਸ.ਐਸ. ਕਾਰਥੀਕੇਆ' ਤੇ ਇੱਕ ਗੋਦ ਲਈ ਲੜਕੀ ਦਾ ਨਾਂ 'ਐਸ. ਐਸ. ਮਾਯੋਖਾ' ਹੈ। ਪਰ ਦੋਨੋਂ ਉਸ ਦੇ ਜੈਵਿਕ ਬੱਚੇ ਨਹੀਂ। ਐਸ. ਐਸ. ਰਾਜਾਮੌਲੀ ਧਾਰਮਿਕ ਨਹੀਂ। ਇਸ ਕਰਕੇ ਉਹ ਨਾਸਤਿਕ ਹੈ।[5]

Remove ads

ਨਿਰਦੇਸ਼ਿਤ ਫ਼ਿਲਮਾਂ/ਫ਼ਿਲਮੀ ਜੀਵਨ

ਹੋਰ ਜਾਣਕਾਰੀ Year, Original ...
Remove ads

ਨਿਰਦੇਸ਼ਨ ਦੀ ਅੰਤਰਰਾਸ਼ਟਰੀ ਪਹੁੰਚ

ਅੰਤਰ-ਰਾਸ਼ਟਰੀ ਪ੍ਰਸ਼ੰਸਾਮਈ ਪ੍ਰਸਿੱਧੀ

1)ਐਸ. ਐਸ. ਰਾਜਾਮੌਲੀ ਦੀ ਈਗਾ ਭਾਵ ਮੱਖੀ ਫ਼ਿਲਮ 2012 'ਚ "ਕਰੀਟੀਕਲ ਅਕਲੇਮ ਐਟ ਲਿਐਟਰੇਂਜ ਫ਼ਿਲਮ ਫੈਸਟੀਵਲ" 'ਚ ਦਿਖਾਈ। ਇਹ ਫ਼ਿਲਮ ਫੈਂਟਸੀ ਵਿਧੀ ਨਾਲ ਬਣਾਈ ਹੈ। ਿੲਸ ਫ਼ਿਲਮ ਦਾ ਤਾਮਿਲ ਵਰਜਨ 10ਵੇਂ ਚੇਨਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਵੱਡੇ ਪਰਦੇ(ਥਿਏਟਰ) 'ਤੇ ਦਿਖਾਇਆ ਗਿਆ।[6][7]

'ਈਗਾ' ਫ਼ਿਲਮ ਮੈਡਰਿਡ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਛੇ ਪੁਰਸਕਾਰਾਂ ਲਈ ਨਾਮਜ਼ਦ ਹੋਈ। ਜਿਸ ਵਿੱਚ 'ਸਰਬੋਤਮ ਫ਼ਿਲਮ', 'ਸਰਬੋਤਮ ਸਿਨੇਮੈਟੋਗ੍ਰਾਫ਼ੀ','ਸਰਬੋਤਮ ਸੰਪਾਦਨ'(Best Editing), 'ਸਰਬੋਤਮ ਵਿਸ਼ੇਸ਼ ਪ੍ਰਭਾਵ'(Best Special Effcet),'ਸਰਬੋਤਮ ਸੰਗੀਤ ਸੰਪਾਦਨ','ਸਰਬੋਤਮ ਸੰਪਾਦਕ( Best Editor) ਤੇ ਸਰਬੋਤਮ ਸਹਾਇਕ ਅਦਾਕਾਰ' ਸ਼ਾਮਿਲ ਸਨ।

2) 2015 ਵਿੱਚ ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ "ਬਾਹੂਬਲੀ: ਦਿ ਬਿਗਨਿੰਗ" ਵਿਸ਼ਵ ਭਰ 'ਚ ਪਹਿਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ।[8]

ਰਾਸ਼ਟਰੀ ਪੱਧਰ 'ਤੇ ਖ਼ਾਸੀਅਤ

ਹਿੰਦੀ ਵਿੱਚ ਰਾਉਡੀ ਰਾਠੌਰ ਫ਼ਿਲਮ, ਜਿਸ ਵਿੱਚ ਅਕਸ਼ੈ ਕੁਮਾਰ ਤੇ ਪ੍ਰਭੂਦੇਵਾ ਮੁੱਖ ਰੂਪ 'ਚ ਅਦਾਕਾਰ ਸਨ, ਕਾਫ਼ੀ ਸਫ਼ਲ ਰਹੀ। ਇਹ ਫ਼ਿਲਮ ਰਾਜਾਮੌਲੀ ਦੀ ਤਮਿਲ ਫ਼ਿਲਮ 'ਸਿਰੂਥਾਈ' ਦਾ ਮੁੜ-ਨਿਰਮਾਣ ਕੀਤਾ ਸੀ। ਅੱਠਵੀਂ ਵਾਰ 'ਰਾਉਡੀ ਰਾਠੌਰ' ਨਾਮ ਬਣੀ ਇਹ ਫ਼ਿਲਮ ਕੰਨੜ 'ਚ "ਵੀਰਮਦਾਕਾਰੀ" ਨਾਂ ਨਾਲ ਬਣੀ ਸੀ।[8][9]

  1. ਰਾਜਾਮੌਲੀ ਦੀ ਰਾਮਚਰਨ ਤੇਜਾ ਅਭਿਨੀਤ ਫ਼ਿਲਮ ਮਗਧੀਰਾ "ਤੇਲੁਗੂ ਸਿਨੇਮਾ" ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਰਹੀ।[10]
  2. ਰਾਜਾਮੌਲੀ ਦੀ ਕਾਮੇਡੀ-ਥ੍ਰਿਲਰ ਫ਼ਿਲਮ 'ਮਰਿਆਦਾ ਰਾਮਨਾ' ਦਾ ਹਿੰਦੀ ਵਿੱਚ ਮੁੜ-ਨਿਰਮਾਣ ਸਨ ਆਫ਼ ਸਰਦਾਰ ਨਾਂ ਨਾਲ ਕੀਤਾ ਗਿਆ, ਜੋ ਕਾਫ਼ੀ ਸਫ਼ਲ ਰਹੀ।[11][12] ਮਸ਼ਹੂਰਮ ਚੈਨਲ ਟੀ.ਵੀ. ਸ਼ੋਅ ਤੇ ਮੀ-ਸਟਾਰ ਦੇ ਅਨੁਸਾਰ ਰਾਜਾਮੌਲੀ ਨੇ ਕਿਹਾ ਕਿ, 'ਵਿਅਕਤੀਗਤ ਤੌਰ 'ਤੇ 'ਮਰਿਆਦਾ ਰਾਮਨਾ' ਮੇਰੀ ਸਭ ਤੋਂ ਪਿਆਰੀ ਤੇ ਦਿਲ-ਅਜ਼ੀਜੀ ਫ਼ਿਲਮ ਹੈ, ਜੋ ਮੈਂ ਨਿਰਦੇਸ਼ਿਤ ਕੀਤੀ।

ਬਾਕਸ ਆਫ਼ਿਸ 'ਤੇ ਸਫ਼ਲਤਾ

ਐਸ.ਐਸ. ਰਾਜਾਮੌਲੀ ਦੀਆਂ ਫਿਲਮਾਂ ਨੇ ਬਾਕਸ ਆਫ਼ਿਸ 'ਤੇ ਵੀ ਚੰਗੀ ਕਮਾਈ ਕੀਤੀ ਹੈ। ਜਿਸ ਸੰਬੰਧੀ ਵਿਰਵਾ ਇਸਮ ਪ੍ਰਕਾਰ ਹੈ। ਜਿਵੇਂ,

  1. ਸਟੂਡੈਂਟ ਨੰਬਰ(2001)- ਇਹ ਫ਼ਿਲਮ 1.8 ਕਰੋੜ ਬਣੀ ਤੇ ਅਤੇ ਇਸਨੇ 12 ਕਰੋੜ ਰੁਪਏ ਿੲਸ ਫਿਲਮ ਨੇ ਕਮਾਈ ਕੀਤੀ।
  2. ਸਿਮਹਾਦਰੀ(2003)- ਇਹ ਫ਼ਿਲਮ 5.5 ਕਰੋੜ ਦੀ ਲਾਗਤ ਨਾਲ ਬਣੀ ਅਤੇ ਬਾਕਸ 'ਤੇ 24 ਕਰੋੜ ਦੀ ਕਮਾਈ ਇਸ ਫਿਲਮ ਨੇ ਕੀਤੀ।
  3. ਸੀਯੇ(2004)-ਰਾਜਾਮੌਲੀ ਦੇ ਨਿਰਦੇਸ਼ਨ ਦੀ ਇਹ ਫਿਲਮ 08 ਕਰੋੜ 'ਚ ਬਣੀ ਤੇ ਇਸ ਫ਼ਿਲਮ ਨੇ 12 ਕਰੋੜ ਰੁਪਏ ਕਮਾਏ।
  4. ਛੱਤਰਪਤੀ(2005)-8 ਕਰੋੜ ਦੀ ਿੲਸ ਬਜ਼ਟ ਵਾਲੀ ਨੇ ਬਾਕਸ ਆਫ਼ਿਸ 'ਤੇ 22 ਕਰੋੜ ਰੁਪਏ ਕਮਾਏ।
  5. ਵਿਕਰਮਾਕੁਡੂ(2006)- ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਲਾਗਤ 11 ਕਰੋੜ ਤੇ ਬਾਕਸ ਆਫ਼ਿਸ ਕਮਾਈ 22 ਕਰੋੜ ਰੁਪਏ ਹੈ। ਿੲਸ ਫ਼ਿਲਮ ਨੂੰ 7-8 ਵਾਰੀ ਕਈ ਹੋਰ ਭਾਸ਼ਾਵਾਂ 'ਚ ਮੁੜ-ਬਣਾਇਆ ਗਿਆ। ਜਿਵੇਂ ਤਮਿਲ, ਮਲਿਆਲਮ, ਕੰਨੜ, ਭੋਜਪੁਰੀ ਤੇ ਹਿੰਦੀ ਆਦਿ।
  6. ਯਮਾਡੌਂਗਾ(2007)- ਇਸ ਫ਼ਿਲਮ ਦਾ ਬਜ਼ਟ 22 ਕਰੋੜ ਸੀ ਤੇ ਬਾਕਸ ਆਫ਼ਿਸ 'ਤੇ ਇਸਮ ਫ਼ਿਲਮ ਨੇ 32 ਕਰੋੜ ਰੁਪਏ ਕਮਾਏ।
  7. ਮਗਧੀਰਾ(2009)- ਇਸ ਫ਼ਿਲਮ ਦਾ ਬਜ਼ਟ ਸਿਰਫ਼ 35 ਕਰੋੜ ਸੀ ਤੇ ਫ਼ਿਲਮ ਨੇ 84 ਕਰੋੜ ਰੁਪਏ ਕਮਾਏ।
  8. ਮਰਿਆਦਾ ਰਮਨਾ(2010)-ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਉਸ ਦੀ ਇਹ ਸਭ ਤੋਂ ਵੱਧ ਦਿਲ-ਅਜ਼ੀਜ਼ੀ ਤੇ ਪਿਆਰੀ ਹੈ। ਜਿਸਦਾ ਬਜ਼ਟ 12 ਕਰੋੜ ਰੁਪਏ ਅਤੇ ਬਾਕਸ ਆਫ਼ਿਸ 'ਤੇ ਕਮਾਈ 30 ਕਰੋੜ ਸੀ।
  9. ਈਗਾ(2012)-ਹਿੰਦੀ 'ਚ "ਮੱਖੀ" ਨਾਂ ਨਾਲ 'ਡੱਬ' ਹੋਈ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਹ ਫ਼ਿਲਮ ਦਾ ਬਜ਼ਟ 30 ਕਰੋੜ ਤੇ ਕਮਾਈ 56 ਕਰੋੜ ਸੀ।
  10. ਬਾਹੂਬਲੀ-ਦਿ ਬਿੰਗਨਿੰਗ(2015)-ਬਲਾਕਬਸਟਰ ਰਹੀ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ਦਾ ਬਜ਼ਟ 180 ਕਰੋੜ ਸੀ ਤੇ ਬਾਕਸ ਆਫ਼ਿਸ ਕਮਾਈ 650 ਕਰੋੜ ਸੀ।
  11. ਬਾਹੂਬਲੀ-ਦਿ ਕਨਕਲਿਉਜ਼ਨ(2017)- ਬਾਹੂਬਲੀ ਲੜੀ ਦੀ ਅਗਲੀ ਫ਼ਿਲਮ ਭਾਰਤੀ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਦਾ ਬਜ਼ਟ 250 ਕਰੋੜ ਅਤੇ ਬਾਕਸ ਆਫ਼ਿਸ ਕਮਾਈ '1600 ਕਰੌੜ' ਤੋਂ ਵੀ ਵਧੇਰੇ ਹੈ।[13]
Remove ads

ਸਨਮਾਨ

  1. ਪਦਮਸ਼੍ਰੀ:-ਐਸ. ਐਸ. ਰਾਜਾਮੌਲੀ ਨੂੰ 2016 ਵਿੱਚ ਕਲਾ ਦੇ ਖੇਤਰ 'ਚ ਯੋਗਦਾਨ ਲਈ "ਪਦਮ-ਸ਼੍ਰੀ" ਪੁਰਸਕਾਰ ਨਾਲ ਨਿਵਾਜਿਆ।[14]
  2. ਨੈਸ਼ਨਲ ਫ਼ਿਲਮ ਅਵਾਰਡ:-ਇਹ ਪੁਰਸਕਾਰ 'ਰਾਜਾਮੌਲੀ' ਨੂੰ 'ਈਗਾ'(2012) ਤੇ ਬਾਹੂਬਲੀ: ਬਿਗਨਿੰਗ ਲਈ ਮਿਲਿਆ।
  3. ਫ਼ਿਲਮ ਫੇਅਰ ਅਵਾਰਡ:-ਵਧੀਆ ਨਿਰਦੇਸ਼ਨ ਲਈ ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ', 'ਈਗਾ' ਅਤੇ 'ਬਾਹੂਬਲੀ-ਦਿ ਬਿਗਨਿੰਗ' ਲਈ ਮਿਲਿਆਂ।
  4. ਨੰਦੀ ਅਵਾਰਡ:-ਤਾਮਿਲ ਸਿਨੇਮੇ ਵਿੱਚ ਿਦੱਤਾ ਜਾਂਦਾ ਇਹ ਅਵਾਰਡ (ਪੁਰਸਕਾਰ) 'ਈਗਾ' ਫ਼ਿਲਮ ਦੇ ਸਕਰੀਨ-ਪਲੇਅ ਲਈ ਰਾਜਾਮੌਲੀ ਨੂੰ ਮਿਲਿਆ।
  5. ਆਇਫ਼ਾ ਅਵਾਰਡ:-ਪਹਿਲੇ ਆਇਫਾ-ਐਵਾਰਡ ਉਤਸਵ 'ਚ ਸਰਬੋਤਮ ਨਿਰਦੇਸ਼ਕ(ਤੇਲੁਗੂ)' ਦਾ ਪੁਰਸਕਾਰ ਰਾਜਾਮੌਲੀ ਨੇ ਬਾਹੂਬਲੀ ਲਈ ਮਿਲਿਆ।
  6. ਸਿਨੇਮਾ ਪੁਰਸਕਾਰ:-ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ' ਤੇ 'ਬਾਹੂਬਲੀ' ਦੇ ਸਰਬੋਤਮ ਨਿਰਦੇਸ਼ਨ' ਲਈ ਮਿਲਿਆ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads