ਐੱਸ ਤਰਸੇਮ
ਪੰਜਾਬੀ ਕਵੀ From Wikipedia, the free encyclopedia
Remove ads
ਡਾ. ਐਸ. ਤਰਸੇਮ (21 ਦਸੰਬਰ 1942 - 23 ਫ਼ਰਵਰੀ 2019) ਉੱਘੇ ਪੰਜਾਬੀ ਗ਼ਜਲ਼ਗੋ, ਕਹਾਣੀਕਾਰ, ਆਲੋਚਕ ਤੇ ਸੰਪਾਦਕ ਸਨ। ਨੇਤਰਹੀਨ ਹੋਣ ਦੇ ਬਾਵਜੂਦ ਉਹ ਸੱਤ ਭਾਸ਼ਾਵਾਂ ਜਾਣਦੇ ਸਨ।[1] ਉਹ ਤ੍ਰੈਮਾਸਿਕ ਪੱਤਰ 'ਨਜ਼ਰੀਆ' ਦੇ ਮੁੱਖ ਸੰਪਾਦਕ ਸਨ।[2]
ਜ਼ਿੰਦਗੀ
ਐਸ. ਤਰਸੇਮ ਦਾ ਜਨਮ 21 ਦਸੰਬਰ 1942 ਨੂੰ ਅਜੋਕੇ ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ (ਉਦੋਂ ਜ਼ਿਲ੍ਹਾ ਸੰਗਰੂਰ ਸੀ) ਵਿਖੇ ਹੋਇਆ। ਐੱਸ. ਤਰਸੇਮ ਦਾ ਪੂਰਾ ਨਾਂਅ ਤਰਸੇਮ ਲਾਲ ਗੋਇਲ ਸੀ। ਉਸ ਦੀ ਨਾਨੀ ਨੇ ਉਸ ਦਾ ਨਾਂਅ 'ਸਵਰਾਜ' ਰੱਖਿਆ ਸੀ ਤੇ ਬਾਅਦ ਵਿੱਚ 'ਸਵਰਾਜ' ਦੇ ਪਹਿਲੇ ਅੰਗਰੇਜ਼ੀ ਅੱਖਰ 'ਐੱਸ' ਨਾਲ ਤਰਸੇਮ ਜੋੜ ਕੇ ਉਸ ਨੇ ਆਪਣਾ ਕਲਮੀ–ਨਾਂਅ ਐੱਸ. ਤਰਸੇਮ ਰੱਖ ਲਿਆ।[3]
ਕਿਤਾਬਾਂ
- ਲਾਲ ਸਿੰਘ ਦਿਲ - ਸਮੀਖਿਆ ਤੇ ਸਿਧਾਂਤ (1 ਜਨਵਰੀ 2006)
- ਪ੍ਰੋ ਮੋਹਨ ਸਿੰਘ - ਸਮੀਖਿਆ ਤੇ ਸਿਧਾਂਤ (1 ਜਨਵਰੀ 2006)
- ਬਾਬਾ ਬਲਵੰਤ - ਜੀਵਨ ਸੰਵਾਦ ਤੇ ਸਮੀਖਿਆ (1 ਜਨਵਰੀ 2007)
- ਧ੍ਰਿਤਰਾਸ਼ਟਰ (ਸਵੈ-ਜੀਵਨੀ)
ਹਵਾਲੇ
Wikiwand - on
Seamless Wikipedia browsing. On steroids.
Remove ads