ਔਫ਼ ਬ੍ਰੇਕ

From Wikipedia, the free encyclopedia

ਔਫ਼ ਬ੍ਰੇਕ
Remove ads

ਔਫ਼ ਬ੍ਰੇਕ ਕ੍ਰਿਕਟ ਦੀ ਖੇਡ ਵਿੱਚ ਇੱਕ ਕਿਸਮ ਦੀ ਗੇਂਦ ਹੁੰਦੀ ਹੈ। ਇਹ ਇੱਕ ਔਫ਼ ਸਪਿਨ ਗੇਂਦਬਾਜ਼ ਦੀ ਹਮਲਾਵਰ ਗੇਂਦ ਹੁੰਦੀ ਹੈ। ਔਫ਼ ਬਰੇਕ ਗੇਂਦ ਨੂੰ ਔਫ਼ ਸਪਿਨਰ ਵੀ ਕਿਹਾ ਜਾਂਦਾ ਹੈ।[1]

Thumb
ਇੱਕ ਔਫ਼ ਬ੍ਰੇਕ ਜਾਂ ਔਫ਼ ਸਪਿਨ ਗੇਂਦ

ਇੱਕ ਔਫ਼ ਬ੍ਰੇਕ ਗੇਂਦ ਨੂੰ ਹੱਥ ਦੀ ਹਥੇਲੀ ਵਿੱਚ ਫੜ ਕੇ ਅਤੇ ਸਾਰੀਆਂ ਉਂਗਲਾਂ ਨੂੰ ਗੇਂਦ ਦੀ ਸੀਮ ਉੱਪਰ ਰੱਖ ਕੇ ਕਰਵਾਇਆ ਜਾਂਦਾ ਹੈ।[2] ਜਿਵੇਂ ਹੀ ਗੇਂਦ ਕੀਤੀ ਜਾਂਦੀ ਹੈ, ਉਂਗਲੀਆਂ ਗੇਂਦ ਦੇ ਸੱਜੇ ਪਾਸੇ (ਸੱਜੇ ਹੱਥ ਦੇ ਗੇਂਦਬਾਜ਼ ਲਈ) ਹੇਠਾਂ ਆ ਜਾਂਦੀਆਂ ਹਨ, ਜਿਸ ਨਾਲ ਗੇਂਦ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀ ਹੈ (ਗੇਂਦਬਾਜ਼ ਦੇ ਮਗਰੋਂ ਵੇਖਣ ਤੇ)। ਜਦੋਂ ਗੇਂਦ ਜਾ ਕੇ ਪਿੱਚ ਉੱਪਰ ਡਿੱਗਦੀ ਹੈ, ਗੇਂਦ ਦਾ ਘੁਮਾਅ ਉਸਨੂੰ ਗੇਂਦਬਾਜ਼ ਵਾਲਿਆਂ ਦੇ ਵੇਖਣ ਤੇ ਸੱਜੇ ਪਾਸੇ ਵੱਲ ਧੱਕਦਾ ਹੈ। ਸੱਜੇ ਹੱਥ ਦੇ ਬੱਲੇਬਾਜ਼ ਲਈ ਇਹ ਗੇਂਦ ਅੰਦਰ ਆਉਂਦੀ ਹੈ ਅਤੇ ਖੱਬੇ ਹੱਥ ਦੇ ਬੱਲੇਬਾਜ਼ ਲਈ ਇਹ ਗੇਂਦ ਬਾਹਰ ਵੱਲ ਨਿਕਲਦੀ ਹੈ।

ਇੱਕ ਔਫ਼ ਸਪਿਨ ਗੇਂਦਬਾਜ਼ ਜ਼ਿਆਦਾਤਰ ਔਫ਼ ਬਰੇਕ ਗੇਂਦਾਂ ਕਰਦਾ ਹੈ। ਇਸ ਤੋਂ ਇਲਾਵਾ ਗੇਂਦਾਂ ਦੀ ਲਾਈਨ ਅਤੇ ਲੰਬਾਈ ਨੂੰ ਵਿਵਸਥਿਤ ਕਰਕੇ ਉਨ੍ਹਾਂ ਨੂੰ ਵੱਖ-ਵੱਖ ਕਰਦਾ ਹੈ। ਔਫ ਬਰੇਕ ਗੇਂਦਾਂ ਨੂੰ ਸੱਜੇ ਹੱਥ ਦੇ ਬੱਲੇਬਾਜ਼ ਲਈ ਖੇਡਣਾ ਸੌਖਾ ਮੰਨਿਆ ਜਾਂਦਾ ਹੈ। ਉਹ ਇਸਲਈ ਕਿ ਇਹ ਗੇਂਦਾਂ ਬੱਲੇਬਾਜ਼ ਦੇ ਸਰੀਰ ਵੱਲ ਨੂੰ ਆਉਂਦੀਆਂ ਹਨ, ਅਤੇ ਬੱਲੇਬਾਜ਼ ਦੀਆਂ ਲੱਤਾਂ ਆਮ ਤੌਰ 'ਤੇ ਗੇਂਦ ਦੇ ਰਸਤੇ' ਵਿੱਚ ਹੁੰਦੀਆਂ ਹਨ ਜੇ ਇਹ ਬੱਲੇ ਤੋਂ ਖੁੰਝ ਜਾਂਦੀ ਹੈ ਜਾਂ ਇੱਕ ਕਿਨਾਰਾ ਲੈਂਦੀ ਹੈ ਤਾਂ ਇਸ ਨਾਲ ਗੇਂਦਬਾਜ਼ ਲਈ ਬੱਲੇਬਾਜ਼ ਨੂੰ ਬੋਲਡ ਕਰਨਾ ਜਾਂ ਔਫ ਬਰੇਕ ਤੋਂ ਕੈਚ ਲੈਣਾ ਮੁਸ਼ਕਲ ਹੋ ਜਾਂਦਾ ਹੈ, ਪਰ ਇਸ ਗੇਂਦ ਵਿੱਚ ਬੱਲਾ ਨਾ ਲੱਗਣ ਤੇ ਲੱਤ ਅੜਿੱਕਾ ਆਊਟ ਹੋਣ ਸੰਭਾਵਨਾ ਹੁੰਦੀ ਹੈ, ਜੇਕਰ ਗੇਂਦ ਲੈੱਗ ਸਟੰਪ ਤੋਂ ਨਾ ਖੁੰਝਦੀ ਹੋਵੇ।

ਖੱਬੇ ਹੱਥ ਦੇ ਬੱਲੇਬਾਜ਼ ਨੂੰ ਔਫ਼ ਬਰੇਕ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ, ਕਿਉਂਕਿ ਗੇਂਦ ਉਸਦੇ ਸਰੀਰ ਤੋਂ ਦੂਰ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਛੋਟੀ ਜਿਹੀ ਗਲਤੀ ਤੇ ਵੀ ਗੇਂਦ ਨੂੰ ਲੱਗਿਆ ਬਾਹਰਲਾ ਕਿਨਾਰਾ ਸੱਧਾ ਵਿਕਟ ਕੀਪਰ ਜਾਂ ਸਲਿੱਪ ਫੀਲਡਰ ਦੇ ਹੱਥ ਵਿੱਚ ਜਾ ਸਕਦਾ ਹੈ। ਇੱਕ ਖੱਬੇ ਹੱਥ ਦੇ ਆਰਥੋਡਾਕਸ ਸਪਿਨ ਗੇਂਦਬਾਜ਼ ਦੁਆਰਾ ਔਫ ਬ੍ਰੇਕ ਐਕਸ਼ਨ ਦੇ ਨਾਲ ਕੀਤੀ ਗਈ ਸਪਿਨ ਸੱਜੇ ਹੱਥ ਦੇ ਗੇਂਦਬਾਜ਼ ਦੁਆਰਾ ਕੀਤੀ ਗਈ ਗੇਂਦ ਤੋਂ ਉਲਟ ਦਿਸ਼ਾ ਵਿੱਚ ਘੁੰਮਦੀ ਹੈ। ਅਜਿਹੀ ਗੇਂਦ ਨੂੰ ਆਮ ਤੌਰ ਤੇ ਔਫ਼ ਬ੍ਰੇਕ ਗੇਂਦਬਾਜ਼ ਨਹੀਂ ਕਿਹਾ ਜਾਂਦਾ ਹੈ, ਅਤੇ ਇਸਦੇ ਬਜਾਏ ਉਸਨੂੰ ਖੱਬੇ ਹੱਥ ਦਾ ਆਰਥੋਡਾਕਸ ਸਪਿਨਰ ਕਿਹਾ ਜਾਂਦਾ ਹੈ।

Remove ads

ਪ੍ਰਸਿੱਧ ਖਿਡਾਰੀ

  • ਲਾਂਸ ਗਿੱਬਜ਼ : 300 ਵਿਕਟਾਂ ਹਾਸਲ ਕਰਨ ਵਾਲਾ ਪਹਿਲਾ ਸਪਿਨਰ
  • ਜਿਮ ਲੇਕਰ : ਇੱਕ ਟੈਸਟ ਵਿੱਚ 19 ਵਿਕਟਾਂ ਲੈਣ ਦਾ ਰਿਕਾਰਡ ਹੈ
  • ਮੁਥੱਈਆ ਮੁਰਲੀਧਰਨ : ਟੈਸਟ ਅਤੇ ਵਨਡੇ ਦੋਵਾਂ ਵਿੱਚ ਸਭ ਤੋਂ ਵਿਕਟਾਂ ਲੈਣ ਵਾਲਾ ਖਿਡਾਰੀ ਹੈ।
  • ਅਜੰਥਾ ਮੈਂਡਿਸ : ਕੈਰਮ ਬਾਲ ਦਾ ਖੋਜੀ
  • ਹਰਭਜਨ ਸਿੰਘ : ਭਾਰਤ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਔਫ਼ ਸਪਿਨਰ

ਇਹ ਵੀ ਵੇਖੋ

  • ਬਾਂਹ ਦੀ ਗੇਂਦ
  • ਡੂਸਰਾ
  • ਲੈੱਗ ਬ੍ਰੇਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads