ਕਥਾਸਰਿਤਸਾਗਰ
From Wikipedia, the free encyclopedia
Remove ads
ਕਥਾਸਰਿਤਸਾਗਰ(देवनागरी कथासरित्सागर "ਕਥਾਵਾਂ ਦੇ ਦਰਿਆਵਾਂ ਦਾ ਸਾਗਰ"), ਸੰਸਕ੍ਰਿਤ ਕਥਾ ਸਾਹਿਤ ਦਾ ਸ਼ਿਰੋਮਣੀ ਗਰੰਥ ਹੈ। ਇਸ ਦੀ ਰਚਨਾ ਕਸ਼ਮੀਰ ਵਿੱਚ ਪੰਡਤ ਸੋਮਦੇਵ (ਭੱਟ) ਨੇ ਤਿਰਗਰਤ ਅਤੇ ਕੁੱਲੂ ਕਾਂਗੜਾ ਦੇ ਰਾਜੇ ਦੀ ਪੁਤਰੀ, ਕਸ਼ਮੀਰ ਦੇ ਰਾਜੇ ਅਨੰਤ ਦੀ ਰਾਣੀ ਸੂਰੀਆਮਤੀ ਦੇ ਮਨੋਵਿਨੋਦ ਲਈ 1063 ਅਤੇ 1082 ਦੇ ਵਿਚਕਾਰ ਸੰਸਕ੍ਰਿਤ ਵਿੱਚ ਕੀਤੀ।[1] ਕਥਾਸਰਿਤਸਾਗਰ ਵਿੱਚ 21,388 ਪਦਮ ਹਨ ਅਤੇ ਇਸਨੂੰ 124 ਤਰੰਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਇੱਕ ਦੂਜਾ ਸੰਸਕਰਣ ਵੀ ਪ੍ਰਾਪਤ ਹੈ ਜਿਸ ਵਿੱਚ 18 ਲੰਬਕ ਹਨ।[2] ਲੰਬਕ ਦਾ ਮੂਲ ਸੰਸਕ੍ਰਿਤ ਰੂਪ ਲੰਭਕ ਸੀ। ਵਿਆਹ ਦੁਆਰਾ ਇਸਤਰੀ ਦੀ ਪ੍ਰਾਪਤੀ ਲੰਭ ਕਹਾਉਂਦੀ ਸੀ ਅਤੇ ਉਸੇ ਦੀ ਕਥਾ ਲਈ ਲੰਭਕ ਸ਼ਬਦ ਦਾ ਪ੍ਰਯੋਗ ਹੁੰਦਾ ਸੀ। ਇਸ ਲਈ ਰਤਨਪ੍ਰਭਾ, ਲੰਬਕ, ਮਦਨਮੰਚੁਕਾ ਲੰਬਕ, ਸੂਰੀਆਪ੍ਰਭਾ ਲੰਬਕ ਆਦਿ ਵੱਖ-ਵੱਖ ਕਥਾਵਾਂ ਦੇ ਆਧਾਰ ਤੇ ਵੱਖ ਵੱਖ ਸਿਰਲੇਖ ਦਿੱਤੇ ਗਏ ਹੋਣਗੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads