ਕਨਫ਼ਿਊਸ਼ੀਅਸ

From Wikipedia, the free encyclopedia

ਕਨਫ਼ਿਊਸ਼ੀਅਸ
Remove ads

ਕਨਫ਼ਿਊਸ਼ੀਅਸ ਜਾਂ ਕੰਗਫ਼ਿਊਸ਼ੀਅਸ(ਚੀਨੀ: 孔子; ਪਿਨ-ਯਿਨ: Kǒng Zǐ) (551-479 ਈਃ ਪੂਃ)[1] ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ਿਊਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹਿੱਤ ਮਹਾਤਮਾ ਕਨਫ਼ਿਊਸ਼ੀਅਸ ਦਾ ਪ੍ਰਕਾਸ਼ ਹੋਇਆ।

ਵਿਸ਼ੇਸ਼ ਤੱਥ ਕਨਫ਼ਿਊਸ਼ੀਅਸ孔子, ਜਨਮ ...
Thumb
ਕਨਫ਼ਿਊਸ਼ੀਅਸ
Remove ads

ਜੀਵਨੀ

ਜਨਮ ਅਤੇ ਸ਼ੁਰੂ ਦਾ ਜੀਵਨ

ਕਨਫ਼ਿਊਸ਼ੀਅਸ ਦੇ ਜਨਮ ਅਤੇ ਜੀਵਨ ਸਬੰਧੀ ਕੋਈ ਪਰਮਾਣਕ ਇਤਿਹਾਸਕ ਤੱਥ ਪ੍ਰਾਪਤ ਨਹੀਂ ਸਨ। ਇਤਿਹਾਸਕਾਰ ਸਜ਼ੇਮਾਂ ਚਿਏਨ ਅਨੁਸਾਰ ਉਸ ਦਾ ਜਨਮ ਈਸਾ ਮਸੀਹ ਦੇ ਜਨਮ ਤੋਂ ਕਰੀਬ 551 ਸਾਲ ਪਹਿਲਾਂ ਚੀਨ  ਦੇ  ਸ਼ਾਨਦੋਂਗ ਪ੍ਰਦੇਸ਼ ਵਿੱਚ ਹੋਇਆ ਸੀ।  ਬਚਪਨ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਗਿਆਨ ਦੀ ਪਿਆਸ ਅਸੀਮ ਸੀ।  ਬਹੁਤ ਜਿਆਦਾ ਕਸ਼ਟ ਸਹਿਣ ਕਰ ਕੇ ਉਸ ਨੂੰ ਗਿਆਨ ਸੰਗ੍ਰਹਿ ਕਰਨਾ ਪਿਆ ਸੀ। 17 ਸਾਲ ਦੀ ਉਮਰ ਵਿੱਚ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲੀ। ਕੁੱਝ ਹੀ ਸਾਲਾਂ ਦੇ ਬਾਅਦ ਸਰਕਾਰੀ ਨੌਕਰੀ ਛੱਡਕੇ ਉਹ ਪੜ੍ਹਾਉਣ ਦੇ ਕਾਰਜ ਵਿੱਚ ਲੱਗ ਗਿਆ।  ਘਰ ਵਿੱਚ ਹੀ ਇੱਕ ਪਾਠਸ਼ਾਲਾ ਖੋਲ੍ਹ ਕੇ ਉਸ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ।  ਉਹ ਵਿਦਿਆਰਥੀਆਂ ਨੂੰ ਇਤਹਾਸ, ਕਵਿਤਾ ਅਤੇ ਨੀਤੀਸ਼ਾਸਤਰ ਦੀ ਸਿੱਖਿਆ ਦਿੰਦੇ ਸਨ।  ਉਸ ਨੇ ਕਵਿਤਾ, ਇਤਹਾਸ, ਸੰਗੀਤ ਅਤੇ ਨੀਤੀਸ਼ਾਸਤਰ ਉੱਤੇ ਕਈ ਕਿਤਾਬਾਂ ਦੀ ਰਚਨਾ ਕੀਤੀ।

ਬਾਅਦ ਦਾ ਜੀਵਨ

53 ਸਾਲ ਦੀ ਉਮਰ ਵਿੱਚ ਉਹ ਲੂ ਰਾਜ ਵਿੱਚ ਇੱਕ ਸ਼ਹਿਰ ਦੇ ਪ੍ਰਬੰਧਕ ਅਤੇ ਬਾਅਦ ਵਿੱਚ ਉਹ ਮੰਤਰੀ ਪਦ ਉੱਤੇ ਨਿਯੁਕਤ ਹੋਇਆ।  ਮੰਤਰੀ ਹੋਣ ਦੇ ਨਾਤੇ ਉਸ ਨੇ ਸਜ਼ਾ ਦੀ ਥਾਂ ਸਦਾਚਾਰ ਉੱਤੇ ਜ਼ਿਆਦਾ ਜ਼ੋਰ ਦਿੰਦਾ ਸੀ।  ਉਹ ਲੋਕਾਂ ਨੂੰ ਨਿਮਰਤਾ ਵਾਲਾ, ਪਰੋਪਕਾਰੀ, ਗੁਣੀ ਅਤੇ ਚਰਿਤਰਵਾਨ ਬਨਣ ਦੀ ਪ੍ਰੇਰਨਾ ਦਿੰਦਾ ਸੀ। ਉਹ ਵੱਡਿਆਂ ਦਾ ਸਨਮਾਨ ਕਰਨ ਲਈ ਕਹਿੰਦਾ ਸੀ। ਉਹ ਕਹਿੰਦਾ ਸੀ ਕਿ ਦੂਸਰਿਆਂ  ਦੇ ਨਾਲ ਉਹੋ ਜਿਹਾ ਵਰਤਾਓ ਨਾ ਕਰੋ ਜਿਹੋ ਜਿਹਾ ਤੁਸੀਂ ਆਪਣੇ ਆਪ ਨਾਲ ਨਹੀਂ ਚਾਹੁੰਦੇ ਹੋ।

ਕਨਫ਼ਿਊਸ਼ੀਅਸ ਇੱਕ ਸੁਧਾਰਕ ਸੀ, ਧਰਮ ਉਪਦੇਸ਼ਕ ਨਹੀਂ। ਉਸ ਨੇ ਰੱਬ ਦੇ ਬਾਰੇ ਵਿੱਚ ਕੋਈ ਉਪਦੇਸ਼ ਨਹੀਂ ਦਿੱਤਾ, ਪਰ ਫਿਰ ਵੀ ਬਾਅਦ ਵਿੱਚ ਲੋਕ ਉਸ ਨੂੰ ਧਾਰਮਿਕ ਗੁਰੂ ਮੰਨਣ ਲੱਗੇ।  ਉਸ ਦੀ ਮੌਤ 480 ਈਪੂ ਵਿੱਚ ਹੋ ਗਈ ਸੀ।  ਕੰਫ਼ਿਊਸ਼ੀਅਸ ਦੇ ਸਮਾਜ ਸੁਧਾਰਕ ਉਪਦੇਸ਼ਾਂ ਦੇ ਕਾਰਨ ਚੀਨੀ ਸਮਾਜ ਵਿੱਚ ਇੱਕ ਸਥਿਰਤਾ ਆਈ।  ਕਨਫ਼ਿਊਸ਼ੀਅਸ ਦਾ ਦਰਸ਼ਨ ਸ਼ਾਸਤਰ ਅੱਜ ਵੀ ਚੀਨੀ ਸਿੱਖਿਆ ਲਈ ਰਾਹ ਵਿਖਾਵਾ ਬਣਿਆ ਹੋਇਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads